ਜਲੰਧਰ : ਕੈਨੇਡਾ ’ਚ ਜ਼ਿਲ੍ਹਾ ਕਪੂਰਥਲਾ ਦੇ ਨੌਜਵਾਨ ਕੁਲਜੀਤ ਸਿੰਘ ਦੀ ਬੀਤੇ ਦਿਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਉਂਟਾਰੀਓ ਵਿਖੇ ਕਾਨੇਸਟੋਗਾ ਕਾਲਜ ਵਿੱਚ ਵਿੱਚ ਪੜ੍ਹਾਈ ਕਰ ਰਿਹਾ ਕੁਲਜੀਤ ਸਿੰਘ ਕੰਮ ਤੋਂ ਘਰ ਆਉਂਣ ਤੋਂ ਬਾਅਦ ਸੌਂ ਗਿਆ ਸੀ ਤੇ ਉਸ ਦੇ ਦਿਲ ਦੀ ਧੜਕਣ ਰੁਕ ਗਈ। ਨੌਜਵਾਨ ਡੇਢ ਸਾਲ ਪਹਿਲਾਂ ਹੀ ਪੜ੍ਹਨ ਵਾਸਤੇ ਕੈਨੇਡਾ ਗਿਆ ਸੀ।