ਕੈਨੇਡਾ, 19 ਨਵੰਬਰ (ਬੁਲੰਦ ਆਵਾਜ ਬਿਊਰੋ) – ਪੱਛਮੀ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਹੁਣ ਹੜ੍ਹਾਂ ਨਾਲ ਹਾਹਾਕਾਰ ਮੱਚ ਗਈ ਹੈ। ਜ਼ਿਕਰਯੋਗ ਹੈ ਕਿ ਭਾਰੀ ਮੌਸਮ ਤਬਦੀਲੀ ਦਾ ਸ਼ਿਕਾਰ ਸੂਬਾ ਬੀਸੀ ਇਸੇ ਸਾਲ ਜੁਲਾਈ ਦੇ ਮਹੀਨੇ ‘ਚ ਭਾਰੀ ਗਰਮੀ ਅਤੇ ਲੋਅ ਦੀ ਮਾਰ ਵੀ ਝੱਲ ਚੁੱਕਿਆ ਹੈ। ਬੀਸੀ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲਾ ਸੂਬਾ ਹੈ। ਸੂਬੇ ਦੇ ਸ਼ਹਿਰ ਐਬਟਸਫੋਰਡ ‘ਚ ਪਾਣੀ ਭਰ ਚੁੱਕਿਆ ਹੈ। ਜਦਕਿ ਸੂਬੇ ਦੇ ਦੱਖਣੀ ਹਿੱਸੇ ਦੇ ਸ਼ਹਿਰ ਮੈਰਿਟ ਨੂੰ ਖਾਲ਼ੀ ਕਰਵਾਇਆ ਗਿਆ ਹੈ। ਵੈਨਕੂਵਰ ਨੂੰ ਦੱਖਣੀ ਸ਼ਹਿਰਾਂ ਨਾਲ ਜੋੜਦਾ ਹਾਈਵੇਅ ਇੱਕ ਭੂ ਖ਼ੁਰਣ ਕਾਰਨ ਟੁੱਟ ਚੁੱਕਾ ਹੈ। ਕੈਨੇਡਾ ਦੇ ਸਭ ਤੋਂ ਸੋਹਣੇ ਸੂਬੇ ‘ਚ ਇੱਕੋ ਸਾਲ ਦੌਰਾਨ ਦੋ ਕੁਦਰਤੀ ਆਫ਼ਤਾਂ ਦੀ ਮਾਰ ਹੈਰਾਨੀਜਨਕ ਹੈ।