More

  ਕੈਨੇਡਾ ਬੀ.ਸੀ. ਸੂਬੇ ਦੇ ਸਤਬੀਰ ਸਿੰਘ ਚੀਮਾ ‘ਸੇਫ਼ ਕਮਿਊਨਿਟੀਜ਼ ਐਵਾਰਡ’ ਨਾਲ ਸਨਮਾਨਿਤ

  ਸਰੀ, 10 ਨਵੰਬਰ (ਬੁਲੰਦ ਆਵਾਜ ਬਿਊਰੋ) – ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਪੰਜਾਬੀਆਂ ਲਈ ਖੁਸ਼ੀ ਭਰੀ ਖ਼ਬਰ ਆ ਰਹੀ ਹੈ, ਜਿੱਥੇ ਸਰੀ ਦੇ ਸਤਬੀਰ ਸਿੰਘ ਚੀਮਾ ਸਣੇ ਬੀ.ਸੀ. ਦੀਆਂ ਉਨ੍ਹਾਂ 6 ਸ਼ਖਸੀਅਤਾਂ ਦਾ ‘ਸੇਫ਼ ਕਮਿਊਨਿਟੀਜ਼ ਐਵਾਰਡ’ ਨਾਲ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਅਪਰਾਧ ਪੀੜਤ ਵਿਅਕਤੀਆਂ ਦੀ ਮਦਦ ਕਰਨ ਸਣੇ ਲੋਕਾਂ ਦੀ ਭਲਾਈ ਲਈ ਬਹੁਤ ਸਾਰੇ ਕੰਮ ਕੀਤੇ ਨੇ। ਸਤਬੀਰ ਸਿੰਘ ਚੀਮਾ ‘ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਜ਼ (ਪੀਆਈਸੀਐਸ) ਸੋਸਾਇਟੀ’ ਦੇ ਪ੍ਰਧਾਨ ਅਤੇ ਸੀਈਓ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਤੇ ਇਸ ਸੋਸਾਇਟੀ ਨਾਲ 19 ਸਾਲਾਂ ਤੋਂ ਜੁੜੇ ਹੋਏ ਨੇ। ਚੀਮਾ ਇੱਕ ਇਹੋ ਜਿਹੀ ਟੀਮ ਦੀ ਅਗਵਾਈ ਕਰ ਰਹੇ ਨੇ, ਜੋ ਨਵੇਂ ਪ੍ਰਵਾਸੀਆਂ, ਖੇਤੀ ਕਾਮਿਆਂ, ਮਹਿਲਾਵਾਂ ਤੇ ਨੌਜਵਾਨਾਂ ਨੂੰ ਕਈ ਪ੍ਰਕਾਰ ਦੀਆਂ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ਨਸਲਵਾਦ, ਨਸ਼ੇ, ਗਿਰੋਹ ਹਿੰਸਾ, ਘਰੇਲੂ ਝਗੜੇ ਅਤੇ ਹੋਰ ਬਹੁਤ ਸਾਰੇ ਮੁੱਦਿਆਂ ਨਾਲ ਨਜਿੱਠਣ ਲਈ ਕਮਿਊਨਿਟੀ ਪ੍ਰੋਗਰਾਮਾਂ ਦੀ ਅਗਵਾਈ ਕੀਤੀ ਹੈ। ਚੀਮਾ ਸਣੇ ਬ੍ਰਿਟਿਸ਼ ਕੋਲੰਬੀਆ ਦੇ ਜਿਨ੍ਹਾਂ 6 ਲੋਕਾਂ ਨੇ ਭਲਾਈ ਦੇ ਕੰਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਪਾਇਆ ਹੈ, ਉਨ੍ਹਾਂ ਨੂੰ ਆਨਲਾਈਨ ਸਮਾਰੋਹ ਦੌਰਾਨ ‘ਸੇਫ਼ ਕਮਿਊਨਿਟੀਜ਼ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ। ਸਤਬੀਰ ਸਿੰਘ ਚੀਮਾ ਤੋਂ ਇਲਾਵਾ ਇਹ ਐਵਾਰਡ ਹਾਸਲ ਕਰਨ ਵਾਲਿਆਂ ਵਿੱਚ ਵਿਕਟੋਰੀਆ ਦੇ ਕੈਰੀਨ ਫਰੈਂਚ, ਕੇਲੋਨਾ ਦੇ ਮੇਘਨ ਰਾਮਸੇ, ਬਰਨਬੀ ਦੇ ਸਕੋ ਵਕੀਲ, ਵਾਂਡਾ ਵਾਟਸ ਅਤੇ ਚਿੱਲੀਵੈਕ ਦੇ ਐਰਨ ਪੀਟ ਸ਼ਾਮਲ ਹਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img