Bulandh Awaaz

Headlines
ਪੰਜਾਬ ਦੇ ਬੱਚੇ -ਬੱਚੇ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ ? ਭੋਮਾ ਅੰਮ੍ਰਿਤਸਰ ਵਿੱਚ ਕੋਰੋਨਾ ਦੇ ਚਲਦਿਆਂ ਜਾਰੀ ਹੋਈਆਂ ਨਵੀਆਂ ਹਦਾਇਤਾਂ ਕਰੋਨਾ ਨਾਲ ਕਿਵੇਂ ਨਜਿੱਠੀਏ :ਕੁਲਵੰਤ ਸਿੰਘ ਕੰਤ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰਾਂ ਨੇ ਮੁੱਖ ਮੰਤਰੀ ਕੈਪਟਨ ਦਾ ਕੀਤਾ ਧੰਨਵਾਦ ਮੋਦੇ (ਅਟਾਰੀ) ਦਲਿਤ ਪਰਿਵਾਰ ਦੀ ਜਮੀਨ ਧੋਖੇ ਨਾਲ ਹਥਿਆਉਣ ਦਾ ਕਮਿਸ਼ਨ ਨੇ ਲਿਆ ਸਖਤ ਨੋਟਿਸ ਨਵੀਂ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾਏਗੀ – ਜੱਜ ਜੈਫਰੀ ਬਰੈਂਡ ਦੇਸ਼ ‘ਚ ਕੋਰੋਨਾ ਨੇ ਮੁੜ ਤੋੜਿਆ ਰਿਕਾਰਡ ਬੀਤੇ 24 ਘੰਟਿਆਂ ‘ਚ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ ਬੁੱਚੜ ਗਿੱਲ ਤੇ ਕਾਮਰੇਡ ਜਤਿੰਦਰ ਪੰਨੂੰ ਦੇ ਯਰਾਨੇ ਦੀ ਕਹਾਣੀ ਤੱਥਾਂ ਦੀ ਜਬਾਨੀ ਸਿੱਖਾਂ ਦੀ ਨਸਲਕੁਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ ਕਰੋਨਾ ਦੇ ਨਾਮ ’ਤੇ ਮੁੜ ਸ਼ੁਰੂ ਹੋਇਆ ਦਹਿਸ਼ਤ ਤੇ ਜਾਬਰ ਪਬੰਦੀਆਂ ਦਾ ਸਿਲਸਿਲਾ

ਕੈਨੇਡਾ ਦੀਆਂ ਚੋਣਾਂ ‘ਚ ਦੋ ਸਿੰਘਾਂ ਵਿਚਾਲੇ ਭੇੜ

ਟੋਰਾਂਟੋ- 19 ਅਕਤੂਬਰ ਨੂੰ ਕੈਨੇਡਾ ਵਿੱਚ ਹੋਣ ਜਾ ਰਹੀਆਂ ਆਮ ਚੋਣਾਂ ਵਿੱਚ ਕਈ ਪੰਜਾਬੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਹਨਾਂ ਵਿਚੋਂ ਸਭ ਤੋਂ ਜ਼ਿਆਦਾ ਰੋਚਕ ਸੀਟ ਬਰੈਂਪਟਨ ਦੀ ਬਣੀ ਹੋਈ ਹੈ। ਇਸ ਸੀਟ ਉੱਤੇ ਗੋਰਾ ਸਿੱਖ ਮਾਰਟਿਨ ਸਿੰਘ ਅਤੇ ਮੌਜੂਦਾ ਸਾਂਸਦ ਪਰਮ ਸਿੰਘ ਗਿੱਲ ਵਿਚਾਲੇ ਮੁੱਖ ਮੁਕਾਬਲਾ ਹੈ। khalsa

ਬ੍ਰਿਟਿਸ਼ ਕੋਲੰਬੀਆ ਤੋਂ ਬਾਅਦ ਬਰੈਂਪਟਨ ਦੂਜੇ ਨੰਬਰ ਉੱਤੇ ਹੈ ਜਿੱਥੇ ਸਭ ਤੋਂ ਜ਼ਿਆਦਾ ਪੰਜਾਬੀਆਂ ਦੀ ਵਸੋਂ ਹੈ। ਮਾਰਟਿਨ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹਨ ਜਦੋਂਕਿ ਪਰਮ ਗਿੱਲ ਕੰਜਰਵਿਟੇਵ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ ਲਿਬਰਲ ਪਾਰਟੀ ਦੀ ਰੂਬੀ ਸਹੋਤਾ ਵੀ ਚੋਣ ਮੈਦਾਨ ਵਿੱਚ ਹੈ। ਇਸ ਸੀਟ ਉੱਤੇ ਹੋਏ ਸਰਵੇ ਵਿੱਚ ਮਾਰਟਿਨ ਸਿੰਘ ਸਭ ਤੋਂ ਅੱਗੇ ਚੱਲ ਰਹੇ ਹਨ। ਪੰਜਾਬਣ ਮਹਿਲਾ ਨਾਲ ਵਿਆਹ ਕਰਵਾਉਣ ਵਾਲਾ ਮਾਰਟਿਨ ਸਿੰਘ ਪੇਸ਼ੇ ਤੋਂ ਇੱਕ ਦਵਾਈ ਕੰਪਨੀ ਦਾ ਮਾਲਕ ਹੈ। ਮਾਰਟਿਨ ਦਾ ਕਹਿਣਾ ਹੈ ਕਿ ਉਸ ਨੂੰ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਪ੍ਰਵਾਸੀਆਂ ਦੀ ਦਿੱਕਤਾਂ ਅਤੇ ਵੀਜ਼ਾ ਸਮੱਸਿਆ ਅਤੇ ਸਥਾਨਕ ਮੁੱਦਿਆਂ ਨੂੰ ਲੈ ਕੇ ਮਾਰਟਿਨ ਲੋਕਾਂ ਕੋਲੋਂ ਵੋਟ ਮੰਗ ਰਿਹਾ ਹੈ। ਕੈਨੇਡਾ ਦੀਆਂ ਚੋਣਾਂ 19 ਅਕਤੂਬਰ ਨੂੰ ਹੋਣੀਆਂ ਹਨ। 10 ਸੀਟਾਂ ਅਜਿਹੀਆਂ ਹਨ ਜਿੱਥੇ ਸਿੱਖ ਉਮੀਦਵਾਰਾਂ ਦਾ ਆਪਸ ਵਿੱਚ ਹੀ ਮੁਕਾਬਲਾ ਹੈ।

Read Previous

ਸਰਕਾਰ ਵਲੋਂ ਰਾਜ ਦੇ 60 ਸਾਲ ਤੋਂ ਵੱੱਧ ਉਮਰ ਦੇ ਕਿਸਾਨਾਂ ਲਈ ਕੌਮੀ ਪੈਨਸ਼ਨ ਸਕੀਮ

Read Next

ਨੋਟੀਫ਼ਿਕੇਸ਼ਨ ਜਾਰੀ, ਕੈਦੀਆਂ ਦੀ ਸਜ਼ਾ ਸੀਮਾ ਅਤੇ ਕੀਤੇ ਜੁਰਮ ਦੇ ਆਧਾਰ ‘ਤੇ ਇੱਕ ਮਹੀਨੇ ਤੋਂ ਇਕ ਸਾਲ ਤੱਕ ਦੀ ਸਜ਼ਾ ਛੋਟ ਦਾ ਐਲਾਨ

2 Comments

  • My name is Harpreet Singh and I write articles on drugs, guns, police brutalities and stuff like that so if you can allow me to write articles for your new web that would be great and appreciated. I will wait for your reply.

    • HELLO HARPEET SINGH
      PLEASE SHARE YOUR CANTACT DETAILS

Leave a Reply

Your email address will not be published. Required fields are marked *