ਕੈਨੇਡਾ ’ਚ ਡਾਕਟਰਾਂ ਨੇ ਕੀਤਾ ਚਮਤਕਾਰ, ਚੁੰਬਕ ਰਾਹੀਂ ਜੋੜੀ ਬੱਚੇ ਦੀ ਫੂਡ ਪਾਈਪ

97

ਟੋਰਾਂਟੋ, 5 ਜੁਲਾਈ (ਬੁਲੰਦ ਆਵਾਜ ਬਿਊਰੋ) – ਮਾਂਟਰੀਅਲ ਬਾਲ ਰੋਗ ਹਸਪਤਾਲ ਦੇ ਡਾਕਟਰਾਂ ਨੂੰ ਦੁਨੀਆ ਵਿਚ ਪਹਿਲੀ ਵਾਰ ਇੱਕ ਨਵਜੰਮੇ ਬੱਚੇ ਦੀ ਫੂਡ ਪਾਈਪ ਦੇ ਉਪਰਲੇ ਅਤੇ ਥੱਲੇ ਵਾਲੇ ਹਿੱਸੇ ਨੂੰ ਚੁੰਬਕ ਦੀ ਮਦਦ ਨਾਲ ਜੋੜਨ ਵਿਚ ਸਫਲਤਾ ਮਿਲੀ। 33 ਹਫਤੇ ਦੇ ਜਨਮੇ ਹੈਨਰਿਕ ਡੈਨੀਨ ਨੂੰ ਜਨਮ ਤੋਂ ਹੀ ਐਸੋਫੈਗਲ ਐਟਰੇਸ਼ਿਆ ਨਾਂ ਦੀ ਸਮੱਸਿਆ ਸੀ। ਅਜਿਹੇ ਬੱਚੇ ਖਾਣ ਪੀਣ ਵਿਚ ਅਸਮਰਥ ਹੁੰਦੇ ਹਨ ਅਤੇ ਉਨ੍ਹਾਂ ਦੇ ਫੂਡ ਪਾਈਪ ਦੇ ਉਪਰਲੇ ਅਤੇ ਹੇਠਲੇ ਹਿੱਸੇ ਦੇ ਗੈਪ ਨੂੰ ਜੋੜਨਾ ਹੁੰਦਾ ਹੈ। ਡਾਕਟਰ ਸਰਜਰੀ ਨਾਲ ਇਨ੍ਹਾਂ ਜੋੜਨ ਦੇ ਲਈ ਬੱਚੇ ਦੇ 3 ਮਹੀਨੇ ਦੀ ਹੋਣ ਦੀ ਉਡੀਕ ਕਰਦੇ ਹਨ।

Italian Trulli

ਹੈਨਰਿਕ ਦੇ ਮਾਮਲੇ ਵਿਚ ਫੂਡ ਪਾਈਪ ਦਾ ਗਇਬ ਹਿੱਸਾ ਬਹੁਤ ਵੱਡਾ ਸੀ, ਜੋੜਨਾ ਬੇਹੱਦ ਹੀ ਮੁਸ਼ਕਲ ਸੀ। ਡਾਕਟਰਾਂ ਨੇ ਅਲੱਗ ਢੰਗ ਨਾਲ ਸਰਜਰੀ ਕਰਕੇ ਪੇਟ ਦੇ ਥੱਲੇ ਹਿੱਸੇ ਨੂੰ ਦਿੱਲ ਵੱਲ ਖਿਚਿਆ ਅਤੇ ਦੋ ਚੁੰਬਕਾਂ ਲਾ ਕੇ ਫੂਡ ਪਾਈਪ ਇੱਕ-ਦੂਜੇ ਵੱਲ ਖਿੱਚਣ ਦੀ ਕੋਸ਼ਿਸ ਕੀਤੀ। ਇਸ ਤੋਂ ਬਾਅਦ ਪਾਈਪ ਵਿਚ ਹੱਥ ਨਾਲ ਬਣਿਆ ਸਟੰਟ ਲਾਇਆ, ਤਾਕਿ ਖਾਣ ਪੀਣ ਵਿਚ ਅਸਾਨੀ ਹੋਵੇ। ਇਟਲੀ ਦੇ ਡਾਕਟਰਾਂ ਨੇ ਅਜਿਹਾ ਸਟੰਟ ਬਣਾਇਆ ਸੀ। ਲੇਕਿਨ ਕੈਨੇਡਾ ਵਿਚ ਵਰਤੋਂ ਦੀ ਆਗਿਆ ਨਹੀਂ ਦਿੱਤੀ ਗਈ ਸੀ। ਐਮਸੀਐਚ ਦੇ ਡਾਕਟਰਾਂ ਨੇ ਇਟਲੀ ਦੇ ਡਾਕਟਰਾਂ ਨਾਲ ਸੰਪਰਕ ਕਰਕੇ ਸਟੰਟ ਬਣਾਉਣਾ ਸਿੱਖਿਆ ਅਤੇ ਖੁਦ ਇਸ ਨੂੰ ਬਣਾਇਆ।