36 C
Amritsar
Sunday, May 28, 2023

ਕੈਨੇਡਾ ‘ਚ ਕਤਲ ਕੀਤੇ ਨੌਜਵਾਨ ਦੀ ਜਲਦ ਪਹੁੰਚੇਗੀ ਲਾਸ਼, ਸਿਰਸਾ ਨੇ ਵਿਦੇਸ਼ ਮੰਤਰੀ ਨੂੰ ਕੀਤੀ ਅਪੀਲ

Must read

ਕੈਨੇਡਾ ਵਿੱਚ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਗੁਰਜੋਤ ਸਿੰਘ ਦੀ ਮਿਤ੍ਰਕ ਦੇਹ ਦੀ ਉਡੀਕ ਕਰ ਰਹੇ ਪਰਿਵਾਰ ਲਈ ਉਮੀਦ ਦੀ ਕਿਰਨ ਦਿਖਾਈ ਦਿੱਤੀ ਜਦੋਂ ਕੈਨੇਡਾ `ਚ ਕੌਂਸਲ ਜਨਰਲ ਦਾਨਿਸ਼ ਭਾਟੀਆ ਨੇ ਇਸ ਦੱਸਿਆ ਕਿ ਕੈਨੇਡਾ ਸਰਕਾਰ ਵਲੋਂ ਜਲਦ ਤੋਂ ਜਦਲ ਸਾਰੀਆਂ ਕਾਗਜ਼ੀ ਕਾਰਵਾਈਆਂ ਮੁਕੰਮਲ ਕਰਕੇ ਗੁਰਜੋਤ ਸਿੰਘ ਦੀ ਮਿਤ੍ਰਕ ਦੇਹ ਨੂੰ ਜਲਦ ਭਾਰਤ ਉਸ ਦੇ ਪਰਿਵਾਰ ਕੋਲ ਭੇਜਿਆ ਜਾਵੇਗਾ।

SISRA URGED S JAISHANKAR TO HELP IN GURJOT SINGH CASE WHO WAS KILLED IN CANADA

ਬਠਿੰਡਾ: ਕੈਨੇਡਾ ਵਿੱਚ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਗੁਰਜੋਤ ਸਿੰਘ ਦੀ ਮਿਤ੍ਰਕ ਦੇਹ ਦੀ ਉਡੀਕ ਕਰ ਰਹੇ ਪਰਿਵਾਰ ਲਈ ਉਮੀਦ ਦੀ ਕਿਰਨ ਦਿਖਾਈ ਦਿੱਤੀ ਜਦੋਂ ਕੈਨੇਡਾ `ਚ ਕੌਂਸਲ ਜਨਰਲ ਦਾਨਿਸ਼ ਭਾਟੀਆ ਨੇ ਇਸ ਦੱਸਿਆ ਕਿ ਕੈਨੇਡਾ ਸਰਕਾਰ ਵਲੋਂ ਜਲਦ ਤੋਂ ਜਦਲ ਸਾਰੀਆਂ ਕਾਗਜ਼ੀ ਕਾਰਵਾਈਆਂ ਮੁਕੰਮਲ ਕਰਕੇ ਗੁਰਜੋਤ ਸਿੰਘ ਦੀ ਮਿਤ੍ਰਕ ਦੇਹ ਨੂੰ ਜਲਦ ਭਾਰਤ ਉਸ ਦੇ ਪਰਿਵਾਰ ਕੋਲ ਭੇਜਿਆ ਜਾਵੇਗਾ।ਸਟੱਡੀ ਵੀਜ਼ਾ ‘ਤੇ ਪੜ੍ਹਨ ਗਏ 20 ਸਾਲਾ ਗੁਰਜੋਤ ਸਿੰਘ ਦਾ 18 ਜੂਨ ਦੀ ਰਾਤ ਨੂੰ ਕਰੀਬ 10 ਵਜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 22 ਸਾਲਾ ਗੁਰਜੋਤ ਸਿੰਘ ਹਲਕਾ ਮੌੜ ਦੇ ਪਿੰਡ ਥੰਮਣਗੜ੍ਹ ਦਾ ਵਾਸੀ ਸੀ। ਕੈਨੇਡਾ ਦੇ ਬਰੈਂਪਟਨ ’ਚ ਉਸ ਦਾ ਕਤਲ ਹੋਇਆ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਗੁਰਜੋਤ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਤੇ ਵਿਦੇਸ਼ ਮੰਤਰੀ ਸੁਬਰਮਣਿਅਨ ਜੈਸ਼ੰਕਰ ਨੂੰ ਪਰਿਵਾਰ ਦੇ ਨਾਲ ਖੜਨ ਤੇ ਲੋੜੀਂਦੀ ਮਦਦ ਕਰਨ ਦੀ ਅਪੀਲ ਕੀਤੀ ਹੈ, ਜਿਨ੍ਹਾਂ ਹਰ ਸੰਭਵ ਮਦਦ ਦਾ ਭਰੋਸਾ ਜਤਾਇਆ ਹੈ।ਜ਼ਿਕਰਯੋਗ ਹੈ ਕਿ 17 ਸਾਲ ਪਹਿਲਾਂ ਗੁਰਜੋਤ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਅਤੇ ਉਸਦਾ ਪਾਲਣ-ਪੋਸ਼ਣ ਉਸਦੇ ਚਾਚਾ ਜੀ ਤੇ ਦਾਦਾ ਜੀ ਵੱਲੋਂ ਕੀਤਾ ਗਿਆ। ਪਹਿਲੇ ਖੂਨ ਦਾ ਰਿਸ਼ਤਾ ਨਾ ਹੋਣ ਕਰਕੇ ਚਚੇਰੇ ਪਰਿਵਾਰ ਨੂੰ ਵੀਜ਼ਾ ਲੈਣ ਵਿੱਚ ਦੇਰੀ ਲੱਗ ਰਹੀ ਸੀ। ਪਰ ਕੌਂਸਲ ਜਨਰਲ ਦਾਨਿਸ਼ ਭਾਟੀਆ ਦੇ ਇਸ ਬਿਆਨ ਤੋਂ ਬਾਅਦ ਹੁਣ ਇਸ ਦੁੱਖ ਦੀ ਘੜੀ `ਚ ਪਰਿਵਾਰ ਨੂੰ ਕੁਛ ਰਾਹਤ ਦੇ ਸਾਹ ਮਿਲਣਗੇ।ਹਾਸਲ ਜਾਣਕਾਰੀ ਅਨੁਸਾਰ ਗੁਰਜੋਤ ਸਿੰਘ ਕਰੀਬ ਡੇਢ ਕੁ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਉਸ ਦੇ ਚਾਚੇ ਅਵਤਾਰ ਸਿੰਘ ਨੇ ਉਸ ਦਾ ਪਾਲਣ ਪੋਸ਼ਣ ਕੀਤਾ ਸੀ ਕਿਉਂਕਿ ਗੁਰਜੋਤ ਦੇ ਮਾਪਿਆਂ ਦੀ ਬਿਜਲੀ ਲੱਗਣ ਕਾਰਨ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਗੁਰਜੋਤ ਨੂੰ 18 ਜੂਨ ਨੂੰ ਰਾਤ ਦਸ ਵਜੇ ਦੇ ਕਰੀਬ ਸ਼ਾਪਿੰਗ ਮਾਲ ਵਿੱਚ ਪਿੱਛੋਂ ਦੀ ਗੋਲੀਆਂ ਮਾਰੀਆਂ ਗਈਆਂ।ਦੱਸ ਦੇਈਏ ਜਿਸ ਦਿਨ ਗੁਰਜੋਤ ਦਾ ਕਤਲ ਹੋਇਆ, ਉਸ ਦੇ ਅਗਲੇ ਦਿਨ ਹੀ ਉਸ ਨੇ ਭਾਰਤ ਵਾਪਸ ਆਉਣਾ ਸੀ। ਪਿੰਡ ਵਾਸੀਆਂ ਤੇ ਪਰਿਵਾਰ ਨੇ ਐਨਆਰਆਈ ਭਰਾਵਾਂ ਦੇ ਨਾਲ-ਨਾਲ ਬਠਿੰਡਾ ਤੋਂ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਬੇਨਤੀ ਕੀਤੀ ਹੈ ਕਿ ਉਹ ਗੁਰਜੋਤ ਦੀ ਦੇਹ ਪੰਜਾਬ ਲਿਆਉਣ ਦੇ ਪ੍ਰਬੰਧ ਕਰਨ।

- Advertisement -spot_img

More articles

- Advertisement -spot_img

Latest article