More

  ਕੈਨੇਡਾ `ਚ ਅਗਵਾ ਦੇ ਕੇਸ ਵਿਚ 7 ਪੰਜਾਬੀ ਗ੍ਰਿਫਤਾਰ

  ਟੋਰਾਂਟੋ, 26 ਮਈ -ਕੈਨੇਡਾ `ਚ ਪੰਜਾਬੀਆਂ ਅਤੇ ਪੰਜਾਬਣਾਂ ਦੇ ਚਹੇਤੇ ਸ਼ਹਿਰ ਮਿਸੀਸਾਗਾ ਦੇ ਮਾਲਟਨ ਇਲਾਕੇ ਵਿਚ ਇਕ ਮੁੰਡੇ ਨੂੰ ਅਗਵਾ ਕਰਕੇ ਫੱਟੜ ਕਰਨ ਦੇ ਇਕ ਕੇਸ ਵਿਚ ਪੁਲਿਸ ਨੇ ਸੱਤ ਗ੍ਰਿਫਤਾਰੀਆਂ ਕਰਨ ਦਾ ਦਾਅਵਾ ਕੀਤਾ ਹੈ। 10 ਅਪ੍ਰੈਲ 2021 ਦੀ ਘਟਨਾ ਦੀ ਲਗਾਤਾਰ ਜਾਂਚ ਤੋਂ ਬਾਅਦ ਬਰੈਂਪਟਨ ਵਾਸੀ ਗੁਰਵਿੰਦਰ ਢਿੱਲੋਂ (34), ਮਨਿੰਦਰਜੀਤ ਢੀਂਡਸਾ (42), ਹਰਪਾਲ ਢਿੱਲੋਂ (36), ਕਲੀਬ ਰਾਹੀ (34) ਅਤੇ ਮਿਸੀਸਾਗਾ ਵਾਸੀ ਲਖਵੀਰ ਸਿੰਘ (23), ਜਸਪੁਨੀਤ ਬਾਜਵਾ (23), ਤੇ ਅਗਿਆਤਵਾਸੀ (ਜਿਸ ਦਾ ਕੋਈ ਪੱਕਾ ਪਤਾ ਨਹੀਂ ਹੈ) ਰਮਨਪ੍ਰੀਤ ਸਿੰਘ (22) ਹਿਰਾਸਤ ਵਿਚ ਲਏ ਗਏ ਹਨ। ਜਿਸ ਮੁੰਡੇ ਨੂੰ ਅਗਵਾ ਕੀਤਾ ਗਿਆ ਸੀ ਉਹ ਕੁਝ ਘੰਟਿਆਂ ਬਾਅਦ (ਅੱਧੀ ਰਾਤ ਮਗਰੋਂ) ਮਾਲਟਨ ਵਿਚ ਹੀ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਵਿਚੋਂ ਪੁਲਿਸ ਨੂੰ ਮਿਲ਼ ਗਿਆ ਸੀ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img