ਕੈਨੇਡਾ ਅਤੇ ਭਾਰਤ ਦਰਮਿਆਨ ਸਿੱਧੀਆਂ ਉਡਾਣਾਂ ਤੇ 21 ਅਗਸਤ ਤੱਕ ਵਧੀ ਪਾਬੰਦੀ

87

ਟੋਰਾਂਟੋ, 21 ਜੁਲਾਈ (ਬੁਲੰਦ ਆਵਾਜ ਬਿਊਰੋ) – ਕੈਨੇਡਾ ਅਤੇ ਭਾਰਤ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਦੀਆਂ ਉਮੀਦਾਂ ’ਤੇ ਮੁੜ ਪਾਣੀ ਫਿਰ ਗਿਆ ਜਦੋਂ ਟਰੂਡੋ ਸਰਕਾਰ ਨੇ ਪਾਬੰਦੀ ਦੀ ਮਿਆਦ ਇਕ ਮਹੀਨਾ ਹੋਰ ਵਧਾ ਦਿਤੀ। ਕੈਨੇਡਾ ਸਰਕਾਰ ਦੇ ਤਾਜ਼ਾ ਹੁਕਮਾਂ ਤਹਿਤ ਸਿੱਧੀਆਂ ਫ਼ਲਾਈਟਸ ’ਤੇ ਪਾਬੰਦੀ 21 ਅਗਸਤ ਤੱਕ ਵਧਾ ਦਿਤੀ ਗਈ ਹੈ।

Italian Trulli

ਦੂਜੇ ਪਾਸੇ ਕੈਨੇਡਾ ਦੇ ਟ੍ਰਾਂਸਪੋਰਟ ਮੰਤਰੀ ਬਿਲ ਮੌਰਨੋ ਵੱਲੋਂ ਵਿਜ਼ਟਰਜ਼ ਵਾਸਤੇ 7 ਸਤੰਬਰ ਤੋਂ ਦਰਵਾਜ਼ੇ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਭਾਰਤ ਵਿਚ ਮਿਲੇ ਡੈਲਟਾ ਵੈਰੀਐਂਟ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਵੱਲੋਂ 22 ਅਪ੍ਰੈਲ ਤੋਂ ਦੋਹਾਂ ਮੁਲਕਾਂ ਵਿਚਾਲੇ ਸਿੱਧੀਆਂ ਫ਼ਲਾਈਟਸ ’ਤੇ ਪਾਬੰਦੀ ਲਾ ਦਿਤੀ ਗਈ ਸੀ। ਪਰ ਮੌਜੂਦਾ ਸਮੇਂ ਵਿਚ ਰੋਜ਼ਾਨਾ ਸਾਹਮਣੇ ਆ ਰਹੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੇਠਲੇ ਪੱਧਰ ’ਤੇ ਆਉਣ ਦੇ ਬਾਵਜੂਦ ਕੈਨੇਡਾ ਸਰਕਾਰ ਵੱਲੋਂ ਸਿੱਧੀਆਂ ਫ਼ਲਾਈਟਸ ’ਤੇ ਪਾਬੰਦੀ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ।

ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰੀਆ ਵੱਲੋਂ ਸਿੱਧੀਆਂ ਫ਼ਲਾਈਟਸ ਦਾ ਮਸਲਾ ਫ਼ੈਡਰਲ ਸਰਕਾਰ ਕੋਲ ਉਠਾਉਂਦਿਆਂ ਪਾਬੰਦੀ ਖ਼ਤਮ ਕਰਨ ਦੀ ਅਪੀਲ ਕੀਤੀ ਗਈ ਸੀ। ਉਨ੍ਹਾਂ ਕਿਹਾ ਸੀ ਕਿ ਕੈਨੇਡਾ ਵਿਚ ਲੱਖਾਂ ਭਾਰਤੀ ਵਸਦੇ ਹਨ ਜਿਨ੍ਹਾਂ ਨੂੰ ਆਪਣੇ ਜੱਦੀ ਮੁਲਕ ਆਉਣ-ਜਾਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।