(ਕੇ.ਪੀ. ਗਿੱਲ ਅਤੇ ਪੰਜਾਬ ਦੀ ਕੈਟ ਪ੍ਰਣਾਲੀ – ਸੁਰਿੰਦਰ ਸਿੰਘ, ਟਾਕਿੰਗ ਪੰਜਾਬ)
ਪਿਛਲੇ ਦਿਨੀਂ ਕੇ.ਪੀ. ਗਿੱਲ ਬਾਰੇ ਪੰਜਾਬ ‘ਚ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ‘ਚ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਬਣ ਕੇ ਹਿੱਸਾ ਲਿਆ। ਸੈਮੀਨਾਰ ‘ਚ ਸ਼ਾਮਲ ਸਾਰੇ ਬੁਲਾਰਿਆਂ ਅਤੇ ਡੈਲੀਗੇਟਾਂ ਨੇ ਕੇ.ਪੀ. ਗਿੱਲ ਦੇ ਸੋਹਲੇ ਗਾਏ। ਇਸ ਦੇ ਇਲਾਵਾ ਕੁਝ ਦਿਨ ਪਹਿਲਾਂ ਗਿੱਲ ਦੀ ਘਰਵਾਲੀ ਨੇ ਇੱਕ ਅਖਬਾਰ ਨਾਲ ਗਲਬਾਤ ਕਰਦਿਆਂ ਕਿਹਾ ਕਿ ਉਸ ਦੇ ਘਰਵਾਲੇ ਨੂੰ ‘ਬੁੱਚੜ’ ਕਹਿਣਾ ਗਲਤ ਹੈ। ਇਸ ਸੰਬੰਧ ‘ਚ ਅਸੀਂ ਗਿੱਲ ਅਤੇ ਉਹਦੇ ਕਾਰਜ ਕਾਲ ਦੌਰਾਨ ਪੰਜਾਬ ‘ਚ ਵਾਪਰੀਆਂ ਘਟਨਾਵਾਂ ਬਾਰੇ ਚਰਚਾ ਕਰਦੇ ਹਾਂ।
