More

  ਕੇਜਰੀਵਾਲ ਦੇ ਤਿੰਨ ਵੱਡੇ ਐਲਾਨਾਂ ਨਾਲ ਸੂਬੇ ਦਾ ਵਰਗ ਹੋਵੇਗਾ ਖੁਸ਼ਹਾਲ – ਰਛਪਾਲ ਸਰਕਾਰੀਆ

  ਅੰਮ੍ਰਿਤਸਰ, 29 ਜੂਨ (ਬੇਦੀ, ਰੰਧਾਵਾ) – ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਕੀਤੇ ਤਿੰਨ ਵੱਡੇ ਐਲਾਨਾਂ ਨਾਲ ਸੂਬੇ ਦੀ ਜਨਤਾ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਰਾਜਾਸਾਂਸੀ ਤੋਂ ਸੀਨੀਅਰ ਨੋਜ਼ਵਾਨ ਆਗੂ ਰਛਪਾਲ ਸਿੰਘ ਸਰਕਾਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਅਗਵਾਈ ਹੇਠ ਆ ਰਹੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਉਪਰੰਤ ਪੰਜਾਬ ਦੀ ਜਨਤਾ ਲਈ ਤਿੰਨ ਵੱਡੇ ਐਲਾਨ ਕੀਤੇ ਗਏ ਹਨ। ਜਿਸ ਵਿਚ ਉਨ੍ਹਾਂ ਹਰ ਘਰ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ, ਬਿਜਲੀ ਦੇ ਸਾਰੇ ਪੁਰਾਣੇ ਬਿੱਲ ਮੁਆਫ ਕਰਨ ਤੋਂ ਇਲਾਵਾ ਬਿੰਨ੍ਹਾਂ ਕਿਸੇ ਕੱਟ ਤੋਂ ਨਿਰਵਿਘਨ 24 ਘੰਟੇ ਬਿਜਲੀ ਸਪਲਾਈ ਦੇ ਐਲਾਨ ਨਾਲ ਸੂਬੇ ਦੇ ਲੋਕਾਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਕੇਜਰੀਵਾਲ ਦੇ ਇਸ ਇਤਿਹਾਸਕ ਫੈਸਲੇ ਦੀ ਹਰ ਪਾਸਿਓ ਸ਼ਲਾਘਾ ਕੀਤੀ ਜਾ ਰਹੀ ਹੈ।

  ਰਛਪਾਲ ਸਰਕਾਰੀਆ ਨੇ ਅੱਗੇ ਕਿਹਾ ਕਿ ਕੇਜਰੀਵਾਲ ਦੀ ਦੂਰਅੰਦੇਸ਼ੀ ਸੋਚ ਸਦਕਾ ਇੰਨ੍ਹਾਂ ਐਲਾਨਾਂ ਨਾਲ ਸੂਬੇ ਦਾ ਵਰਗ ਖੁਸ਼ਹਾਲ ਹੋਵੇਗਾ ਅਤੇ ਇਕ ਨਵੇਂ ਪੰਜਾਬ ਦੀ ਸਿਰਜ਼ਣਾ ਹੋਵੇਗੀ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਬਿਜਲੀ ਦੀਆਂ ਕੀਮਤਾਂ ‘ਚ ਭਾਰੀ ਵਾਧਾ ਕਰਕੇ ਸੂਬੇ ਦੀ ਜਨਤਾ ਨੂੰ ਦੋਵੇ ਹੱਥੀ ਲੁੱਟਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ, ਜਿਸ ਦਾ ਖਮਿਆਜਾ ਇੰਨ੍ਹਾਂ ਰਿਵਾਇਤੀ ਪਾਰਟੀ ਨੂੰ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਾਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇੰਨ੍ਹਾਂ ਅਕਾਲੀਆਂ-ਕਾਂਗਰਸੀਆਂ ਤੋਂ ਅੱਕੇ ਹੁਣ ਆਮ ਆਦਮੀ ਪਾਰਟੀ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਜਿੱਤਾ ਕੇ ਦਿੱਲੀ ਦੀ ਤਰਜ਼ ‘ਤੇ ਸੁੱਖ-ਸਹੂਲਤਾਂ ਦਾ ਆਨੰਦ ਮਾਨਣਗੇ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img