More

  ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਵੱਧ ਰਹੀ ਮਹਿੰਗਾਈ – ਪ੍ਰਭਬੀਰ ਸਿੰਘ ਬਰਾੜ

  ਅੰਮ੍ਰਿਤਸਰ, 21 ਅਕਤੂਬਰ (ਬੁਲੰਦ ਆਵਾਜ ਬਿਊਰੋ) – ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਵੱਧ ਰਹੀ ਬੇਹਤਾਸ਼ਾ ਮਹਿੰਗਾਈ ਖ਼ਿਲਾਫ਼  ਆਮ ਆਦਮੀ ਪਾਰਟੀ ਅਮ੍ਰਿਤਸਰ ਦੇ ਜਿਲ੍ਹਾ ਸਕੱਤਰ ਸ. ਪ੍ਰਭਬੀਰ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਦਿਨੋ ਦਿਨ ਐਲਪੀਜੀ ਅਤੇ ਪੈਟਰੋਲ ਡੀਜ਼ਲ ਅਤੇ ਘਰੇਲੂ ਵਰਤੋਂ ਵਿੱਚ ਆਉਣ ਵਾਲਾ ਸਰੋਂ ਦਾ ਤੇਲ,ਰਿਫਾਇੰਡ ਦੀਆਂ ਵਧਦੀਆਂ ਕੀਮਤਾਂ ਕਾਰਨ ਆਮ ਆਦਮੀ ‘ਤੇ ਵਿੱਤੀ ਬੋਝ ਵਧ ਰਿਹਾ ਹੈ, ਜਿਸ ਕਾਰਨ ਜਿੱਥੇ ਇਸ ਮਹਿੰਗਾਈ  ਦੇ ਦੌਰ ਚ ਲੋਕਾਂ ਨੂੰ ਆਪਣੇ ਵਾਹਨਾਂ  ਨੂੰ ਚਲਾਉਣ ਲਈ  ਪੈਟਰੋਲ ਡੀਜ਼ਲ ਦੇ ਭਾਰੀ ਰੇਟ ਅਦਾ ਕਰਨੇ ਪੈ ਰਹੇ ਹਨ ਉਥੇ ਘਰ ਦੀ ਰਸੋਈ ਦਾ ਬਜਟ ਵੀ ਵਿਗਾੜ ਕੇ ਰੱਖ ਦਿੱਤਾ ਗਿਆ ਹੈ। ਬਰਾੜ ਨੇ ਕਿਹਾ ਕਿ ਜਦੋਂ ਭਾਜਪਾ  ਦੀ ਸਰਕਾਰ ਨਹੀਂ ਸੀ, ਉਸ ਸਮੇਂ ਉਹੀ ਭਾਜਪਾ ਸੱਤਾਧਾਰੀ ਸਰਕਾਰਾਂ ਨੂੰ ਕਹਿੰਦੀ ਫਿਰਦੀ ਸੀ ਕਿ, ਸ਼ਰਮ ਕਰੋ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਓ। ਬਰਾੜ ਨੇ ਕਿਹਾ ਕਿ ਡੀਜ਼ਲ ਅਤੇ ਪੈਟਰੋਲ,ਸਰੋਂ ਦੇ ਤੇਲ ਦੀਆਂ ਕੀਮਤਾਂ ਵਿੱਚ ਹਰ ਰੋਜ਼ ਵਾਧਾ ਕਰਨਾ ਬਹੁਤ ਹੀ ਸ਼ਰਮ ਦੀ ਗੱਲ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਇਹ ਵਧਦੀਆਂ ਕੀਮਤਾਂ ਹਰ ਰੋਜ਼ ਨਵਾਂ ਰਿਕਾਰਡ ਬਣਾ ਰਹੀਆਂ ਹਨ।

  ਅਤੇ ਸਰੋਂ ਦਾ ਤੇਲ ਵੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ, ਉਹਨਾਂ ਕਿਹਾ ਕਿ ਜੇ ਐਲਪੀਜੀ, ਪੈਟਰੋਲ ਅਤੇ ਡੀਜ਼ਲ, ਸਰੋਂ ਦਾ ਤੇਲ ਰਿਫਾਇੰਡ ਦੀਆਂ ਕੀਮਤਾਂ ਹਰ ਰੋਜ਼ ਵਧਦੀਆਂ ਰਹਿੰਦੀਆਂ ਹਨ, ਤਾਂ ਗਰੀਬ ਆਦਮੀ ਦਾ ਕੀ ਹੋਵੇਗਾ। ਉਹ ਆਪਣੇ ਆਪ ਸੜਕ ਤੇ ਆ ਜਾਵੇਗਾ ਅਤੇ ਉਹ ਆਪਣੇ ਪਰਿਵਾਰ ਦੀ ਦੇਖਭਾਲ ਕਿਵੇਂ ਕਰ ਸਕੇਗਾ. ਇਸ ਤੋਂ ਇਲਾਵਾ, ਕੋਰੋਨਾ ਮਹਾਂਮਾਰੀ ਦੇ ਕਾਰਨ ਲਗਾਏ ਗਏ ਲੌਕਡਾਉਨ ਦੇ ਕਾਰਨ,  ਕਾਰੋਬਾਰ ਤਬਾਹ ਹੋ ਗਏ ਹਨ. ਉੱਪਰੋਂ, ਰਸੋਈ ਗੈਸ ਅਤੇ ਤੇਲ ਦੀਆਂ ਕੀਮਤਾਂ ਵਧਾ ਕੇ, ਸਰਕਾਰ ਆਮ ਆਦਮੀ ਦੀ ਕਮਰ ਤੋੜਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ. ਬਰਾੜ ਨੇ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਖੇਤੀ ਉੱਤੇ ਵਾਧੂ ਬੋਝ ਪਾ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ।  ਆਪ’ ਆਗੂ ਨੇ ਸਰਕਾਰ ਤੋਂ ਤੇਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਵਾਪਸ ਨਾ ਲਈਆਂ ਗਈਆਂ ਤਾਂ ਆਮ ਆਦਮੀ ਪਾਰਟੀ ਵੱਡੇ ਅੰਦੋਲਨ ਕਰੇਗੀ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img