ਕੁੱਲ ਹਿੰਦ ਕਿਸਾਨ ਸਭਾ ਅਤੇ ਬੀ.ਕੇ.ਯੂ. (ਉਗਰਾਹਾਂ) ਦੀ ਅਗਵਾਈ ‘ਚ ਦਿੱਲੀ ਨੂੰ ਕਿਸਾਨਾਂ ਦਾ ਜਥਾ ਰਵਾਨਾ
ਅੱਜ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜ਼ਿਲਾ ਆਗੂ ਜਸਵੰਤ ਸਿੰਘ ਬੀਰੋਕੇ ਅਤੇ ਭਾਰਤੀ ਕਿਸਾਨ ਯੂਨੀਅਨ ( ਉਗਰਾਹਾਂ) ਦੇ ਆਗੂ ਜੁਗਰਾਜ ਸਿੰਘ ਬੀਰੋਕੇ ਦੀ ਅਗਵਾਈ ਵਿੱਚ ਕਿਸਾਨਾਂ ਦਾ ਇੱਕ ਜਥਾ ਦਿੱਲੀ ਗਣਤੰਤਰ ਦਿਵਸ ਦੀ ਪਰੇਡ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ।
ਦੋਵਾਂ ਕਿਸਾਨ ਆਗੂਆਂ ਨੇ ਅੱਜ ਸਵੇਰੇ ਰੇਲ ਗੱਡੀ ਵਿੱਚ ਚੜਨ ਤੋਂ ਪਹਿਲਾਂ ਜਥੇ ਸਮੇਤ ਮੋਦੀ ਸਰਕਾਰ ਖਿਲਾਫ ਤਿੱਖੀ ਨਾਅਰੇਬਾਜ਼ੀ ਕੀਤੀ ਅਤੇ ਦੇਸ਼ ਵਿਰੋਧੀ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ।
ਕਿਸਾਨ ਆਗੂਆਂ ਨੇ ਇਸ ਮੌਕੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ਼ ਵਿੱਢਿਆ ਇਹ ਅੰਦੋਲਨ ਹਿੰਦੋਸਤਾਨ ਦੇ ਆਵਾਮ ਲਈ ਰੋਸ਼ਨਮਈ ਹਾਲਤ ਪੈਦਾ ਕਰੇਗਾ ਅਤੇ ਲੋਕਪੱਖੀ ਨਵੇਂ ਯੁੱਗ ਦਾ ਆਗਾਜ਼ ਹੋਵੇਗਾ। ਇਸ ਮੌਕੇ ‘ਤੇ ਜੀਵਨ ਸ਼ਰਮਾ ਧਲੇਵਾਂ, ਲੱਖ ਧਲੇਵਾਂ, ਮੇਜਰ ਸਿੰਘ ਬਾਬੇਕਾ, ਬੂਟਾ ਸਿੰਘ, ਮਹਿੰਦਰ ਸਿੰਘ ਦਲਿਓ, ਫ਼ੌਜੀ ਗੁਰਮੀਤ ਸਿੰਘ ਬੀਰੋਕੇ, ਸੁਖਚੈਨ ਸਿੰਘ ਆਦਿ ਮੌਜੂਦ ਸਨ।