ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਫ਼ਸਲਾਂ ਵਾਸਤੇ ਫ਼ਰਦਾਂ ਦਾ ਵਿਰੋਧ ਅਤੇ ਭਾਰਤ ਬੰਦ ਨੂੰ ਸਫਲ ਬਣਾਉਣ ਦਾ ਸੱਦਾ

34

ਚੋਹਲਾ ਸਾਹਿਬ, 13 ਸਤੰਬਰ (ਬੁਲੰਦ ਆਵਾਜ ਬਿਊਰੋ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਸ੍ਰੀ ਗੁਰੂ ਅਰਜਨ ਦੇਵ ਚੋਹਲਾ ਸਾਹਿਬ ਦੀ ਮੀਟਿੰਗ ਬਲਦੇਵ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਐਤਵਾਰ ਨੂੰ ਇਥੋਂ ਦੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਸਕੱਤਰ ਹਰਜੀਤ ਸਿੰਘ ਰਵੀ ਅਤੇ ਸੂੁਬਾ ਮੀਤ ਪ੍ਰਧਾਨ ਸੁਖਵੰਤ ਸਿੰਘ ਦੁੱਬਲੀ ਨੇ ਕਿਹਾ ਕਿ ਨਵੀਆਂ ਨੀਤੀਆਂ ਦਾ ਵਿਰੋਧ ਕਰਦੇ ਹੋਏ ਫਸਲਾਂ ਨੂੰ ਵੇਚਣ ਵਾਸਤੇ ਮੰਡੀਆਂ ਵਿਚ ਫ਼ਰਦਾਂ ਜਮ੍ਹਾਂ ਨਹੀਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਫ਼ੈਸਲਾ ਕੀਤਾ ਹੈ ਕਿ ਪੂਰੇ ਭਾਰਤ ਦੇ ਕਿਸਾਨ ਦੀਆਂ ਫਸਲਾਂ ਮੰਡੀਆਂ ਵਿਚ ਪਹਿਲੇ ਨਿਯਮਾਂ ਅਨੁਸਾਰ ਹੀ ਵੇਚੀਆਂ ਜਾਣਗੀਆਂ।ਅਗਰ ਪੰਜਾਬ ਸਰਕਾਰ ਜਾਂ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ-ਖੁਆਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰਾਂ ਨੂੰ ਕਿਸਾਨਾਂ ਦੇ ਗੁੱਸੇ ਦਾ ਸੇਕ ਝੱਲਣਾ ਪਵੇਗਾ।

Italian Trulli

ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਮਜ਼ਬੂਤੀ ਲਈ ਕਿਸਾਨਾਂ ਦਾ ਪਿੰਡਾਂ ਵਿਚ ਪੂਰਨ ਉਤਸ਼ਾਹ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਲਾਗੂ ਕਰਨ ਲਈ ਵੱਖ ਵੱਖ ਟੀਮਾਂ ਬਣਾ ਕੇ ਪਿੰਡਾਂ ਵਿੱਚ ਮੀਟਿੰਗਾਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ।ਕਿਸਾਨ ਆਗੂਆਂ ਨੇ ਸਮੂਹ ਦੁਕਾਨਦਾਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ 27 ਸਤੰਬਰ ਨੂੰ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਸੰਯੁਕਤ ਕਿਸਾਨ ਮੋਰਚੇ ਦਾ ਪੂਰਨ ਸਹਿਯੋਗ ਕੀਤਾ ਜਾਵੇ ਤਾਂ ਜੋ ਲੋਕ ਵਿਰੋਧੀ ਸਰਕਾਰਾਂ ਨੂੰ ਭਾਂਜ ਦਿੱਤੀ ਜਾ ਸਕੇ।ਇਸ ਮੀਟਿੰਗ ਵਿੱਚ ਜ਼ੋਨ ਪ੍ਰਧਾਨ ਪਰਗਟ ਸਿੰਘ ਚੰਬਾ,ਸੁਖਜਿੰਦਰ ਸਿੰਘ ਰਾਜੂ,ਲਖਵਿੰਦਰ ਸਿੰਘ ਲੱਖੀ, ਅੰਗਰੇਜ਼ ਸਿੰਘ,ਬੁੱਧ ਸਿੰਘ ਰੂੜੀਵਾਲਾ,ਤਜਿੰਦਰ ਸਿੰਘ ਖਾਰਾ,ਰਣਜੀਤ ਸਿੰਘ ਪਨਗੋਟਾ ਸੁਖਬੀਰ ਸਿੰਘ ਨਦੋਹਰ,ਸਹਿਬਾਜ ਸਿੰਘ ਪ੍ਰਿੰਗੜੀ ,ਪ੍ਰਭਜੋਤ ਸਿੰਘ ਜੋਤੀ ਲਖਵਿੰਦਰ ਸਿੰਘ ਲੱਖਾ,ਲਖਬੀਰ ਸਿੰਘ,ਨਿਰਮਲ ਸਿੰਘ ਕਿਰਤੋਵਾਲ ਗੁਰਨਾਮ ਸਿੰਘ ਚੰਬਾ,ਸੁਖਪਾਲ ਸਿੰਘ, ਜੋਗਿੰਦਰ ਸਿੰਘ, ਹਜ਼ਾਰਾ ਸਿੰਘ ਚੰਬਾ ਆਦਿ ਆਗੂ ਹਾਜ਼ਰ ਸਨ।