ਅੰਮ੍ਰਿਤਸਰ, 23 ਜੁਲਾਈ (ਗਗਨ) – ਬਹੁਜਨ ਸਮਾਜ ਪਾਰਟੀ ਜਿਲ੍ਹਾ ਅੰਮ੍ਰਿਤਸਰ ਸਹਿਰੀ ਦੀ ਹੰਗਾਮੀ ਮੀਟਿੰਗ ਜਿਲ੍ਹਾ ਪ੍ਰਧਾਨ ਤਰਸੇਮ ਸਿੰਘ ਭੋਲਾ ਦੀ ਪ੍ਰਧਾਨਗੀ ਹੇਠ ਇੰਜੀ: ਗੁਰਬਖਸ਼ ਸਿੰਘ ਸ਼ੇਰਗਿੱਲ ਸੀਨੀ: ਆਗੂ ਹਲਕਾ ਉੱਤਰੀ ਅੰਮ੍ਰਿਤਸਰ ਦੇ ਗ੍ਰਹਿ ਵਿਖੇ ਹੋਈ। ਜਿਸ ਵਿੱਚ ਬਹੁਜਨ ਸਮਾਜ ਪਾਰਟੀ ਸੂਬਾ ਹਾਈਕਮਾਂਡ ਵੱਲੋ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ 27 ਜੁਲਾਈ ਨੂੰ ਮੰਗ ਪੱਤਰ ਮੰਗ ਪੱਤਰ ਦਿੱਤੇ ਜਾਣ ਦੇ ਪ੍ਰੋਗਰਾਮ ਉਲੀਕੇ ਗਏ ਹਨ,ਦੇ ਸੰਬੰਧੀ ਜਿਲ੍ਹਾ ਇਕਾਈ ਅੰਮ੍ਰਿਤਸਰ ਸਹਿਰੀ ਵੱਲੋ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਗਈ ਹੈ।ਇਸ ਜਿਲ੍ਹਾ ਪੱਧਰੀ ਮੀਟਿੰਗ ਵਿੱਚ ਉਚੇਚੇ ਤੌਰ ਤੇ ਬਸਪਾ ਦੇ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ ਪਹੁੰਚੇ ਅਤੇ ਉਨ੍ਹਾਂ ਨੇ ਸੂਬਾ ਹਾਈਕਮਾਂਡ ਵੱਲੋ ਦਿੱਤੇ ਪ੍ਰੋਗਰਾਮਾ ਤੋਂ ਜਾਣੂ ਕਰਵਾਇਆ ਅਤੇ ਪੂਰੀ ਤਨਦੇਹੀ ਨਾਲ ਨੇਪਰੇ ਚਾੜ੍ਹਨ ਲਈ ਬਸਪਾ ਵਰਕਰਾਂ ਨੂੰ ਜੁੱਟ ਜਾਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੀਟਿੰਗ ਵਿੱਚ ਪਹੁੰਚੇ ਸਮੂੰਹ ਵਰਕਰਾਂ ਅਤੇ ਅਹੁਦੇਦਾਰਾ ਦਾ ਧੰਨਵਾਦ ਕਰਦਿਆਂ ਇੰਜੀ: ਸ਼ੇਰਗਿੱਲ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਲੇ ਬਿੱਲ ਅਤੇ ਨਵਾਂ ਲੇਬਰ ਐਕਟ ਰਦ ਹੋਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋ ਅਰੰਭੇ ਸੰਘਰਸ਼ ਵਿੱਚ ਬਸਪਾ ਉਨ੍ਹਾਂ ਨਾਲ ਚੱਟਾਨ ਵਾਂਗ ਖੜੀ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਬਸਪਾ ਦੇ ਜੋਨ ਇੰਚਾਰਜ ਤਾਰਾ ਚੰਦ ਭਗਤ,ਜਿਲ੍ਹਾ ਇੰਚਾਰਜ ਇੰਜੀ:ਅਮਰੀਕ ਸਿੰਘ ਸਿੱਧੂ,ਪ੍ਰਿੰਸੀਪਲ ਨਰਿੰਦਰ ਸਿੰਘ,ਗੁਰਬਖਸ਼ ਸਿੰਘ ਮਹੇ,ਜਿਲ੍ਹਾ ਮੀਤ ਪ੍ਰਧਾਨ ਜਗਦੀਸ਼ ਦੁੱਗਲ, ਹਲਕਾ ਉੱਤਰੀ ਦੇ ਪ੍ਰਧਾਨ ਹਰਜੀਤ ਸਿੰਘ ਅਬਦਾਲ,ਜਿਲ੍ਹਾ ਜਨਰਲ ਸਕੱਤਰ ਮੁਕੇਸ਼ ਕੁਮਾਰ, ਇੰਜ ਰਾਮ ਸਿੰਘ,ਇੰਜ ਹਰਭਜਨ ਸਿੰਘ,ਹਲਕਾ ਪੂਰਬੀ ਦੇ ਪ੍ਰਧਾਨ ਅਸ਼ਵਨੀ ਸਰੰਜਨ ,ਹਲਕਾ ਦੱਖਣੀ ਦੇ ਪ੍ਰਧਾਨ ਲਲਿਤ ਗੌਤਮ,ਹਲਕਾ ਕੇਂਦਰੀ ਤੋਂ ਕਮਲ ਭਾਰਦਵਾਜ, ਦਵਿੰਦਰ ਕਸ਼ਯਪ, ਮਾ: ਨਾਜ਼ਰ ਮਸੀਹ ਗਿਆਨੀ ਬਲਦੇਵ ਸਿੰਘ, ਸੁਖਦੇਵ ਸਿੰਘ ਰਾਜੋਕੇ, ਹਰਜੀਤ ਸਿੰਘ ਕਸ਼ਯਪ ਆਦਿ ਵੀ ਹਾਜ਼ਰ ਸਨ।