ਅੰਮ੍ਰਿਤਸਰ, 8 ਮਾਰਚ (ਬੁਲੰਦ ਅਵਾਜ਼ ਬਿਊਰੋ) – ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋ 18 ਜਿਲਿਆ ਦੇ ਵਿੱਚ ਬੰਦੀ ਸਿੰਘਾ ਦੀ ਰਿਹਾਈ ਲਈ ਪੰਜਾਬ ਦੇ 60 ਐਮ ਐਲ ਏ ਨੂੰ ਮੰਗ ਪੱਤਰ ਦਿੱਤੇ ਗਏ ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜੋਨ ਸ੍ਰੀ ਗੁਰੂ ਰਾਮਦਾਸ ਜੋਨ ਅੰਮ੍ਰਿਤਸਰ ਸਿਟੀ ਦੇ ਆਗੂਆ ਵਲੋ ਵੀ ਐਮ ਐਲ ਏ ਜੀਵਨਜੋਤ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ, ਇਸ ਮੋਕੇ ਇੰਨਾ ਆਗੂਆ ਵੱਲੋ ਕਿਹਾ ਗਿਆ ਕੀ ਅਸੀ ਆਪ ਜੀ ਦੇ ਧਿਆਨ ਵਿੱਚ ਲਿਆ ਰਹੇ ਹਾਂ ਕਿ, ਪੰਜਾਬ ਅਤੇ ਦੇਸ਼ ਦੇ ਸੁਹਿਰਦ ਲੋਕਾਂ ਵੱਲੋਂ ਚੰਡੀਗੜ੍ਹ ਦੀਆਂ ਬਰੂਹਾਂ ਉੱਤੇ ਮੋਰਚਾ ਲਗਾਇਆ ਹੋਇਆ ਹੈ । ਜਿਸਦੀਆਂ ਮੰਗਾਂ ਹੇਠ ਲਿਖੀਆਂ ਹਨ – 1,. ਉਮਰ ਕੈਦ ਤੋਂ ਵੱਧ ਸਜ਼ਾਵਾਂ ਕੱਟ ਚੁੱਕੇ 9 ਬੰਦੀ ਸਿੱਖਾਂ ਨੂੰ ਰਿਹਾਅ ਕੀਤਾ ਜਾਵੇ। 2 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਅਤੇ ਹੋ ਰਹੀਆਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਖਿਲਾਫ, 2016 ਤੋਂ ਵਿਧਾਨ ਸਭਾ ਵਿਚ ਲਟਕ ਰਹੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਉਤੇ ਪ੍ਰਸਤਾਵਿਤ ਸਖ਼ਤ ਕਾਨੂੰਨ ਬਣਾ ਕੇ ਕਸੂਰਵਾਰਾਂ ਤੇ ਲਾਗੂ ਕਰਵਾਉਣ ਬਾਰੇ।
3 ਸਾਲ 2015 ਵਿਚ ਵਾਪਰੇ ਕੋਟਕਪੂਰਾ – ਬਹਿਬਲ ਕਲਾਂ ਗੋਲੀ ਕਾਂਡ ਦੇ ਜਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਇਨਾਂ ਮੰਗਾਂ ਸਬੰਧੀ ਕੌਮੀ ਇਨਸਾਫ਼ ਮੋਰਚੇ ” ਵਲੋਂ ਕੀਤੇ ਜਾ ਰਹੇ ਹੱਕੀ ਸੰਘਰਸ਼ ਨਾਲ ਅਸੀਂ ਸਾਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਸਹਿਮਤ ਹਾਂ। ਇਨਸਾਫ਼ ਲਈ ਬੈਠੇ ਲੋਕਾਂ ਦੀ ਇਹ ਹੱਕੀ ਮੰਗ ਵੀ ਹੈ ਕਿ , ਲੰਬੇ ਸਮੇਂ ਤੋਂ ਲਮਕਾਏ ਜਾ ਰਹੇ ਇਨ੍ਹਾਂ ਮਾਮਲਿਆਂ ਦੇ ਨਿਬੇੜੇ ਫਾਸਟ ਟਰੈਕ ਅਦਾਲਤ ਜਾਂ ਹਾਈ ਕੋਰਟ ਵੱਲੋਂ ਸਮਾਂ ਬਧ ਸੁਣਵਾਈ ਦੇ ਹੁਕਮ ਲੈਕੇ ਕਰਵਾਏ ਜਾਣ। ਤੁਹਾਨੂੰ ਪੰਜਾਬ ਵਾਸੀਆਂ ਨੇ ਆਪਣੇ ਪ੍ਰਤੀਨਿਧੀ ਚੁਣਿਆ ਹੈ ਅਤੇ ਆਪਣੇ ਸੂਬੇ ਦੇ ਲੋਕਾਂ ਨਾਲ ਹੁੰਦੀ ਬੇ ਇਨਸਾਫੀ ਨੂੰ ਰੋਕਣਾ ਅਤੇ ਨਿਆਂ ਦਿਵਾਉਣ ਲਈ ਵਿਧਾਨ ਸਭਾ , ਲੋਕ ਸਭਾ ਅਤੇ ਰਾਜ ਸਭਾ ਵਿਚ ਅਵਾਜ ਚੁੱਕਣਾ ਤੁਹਾਡੀ ਜਿੰਮੇਵਾਰੀ ਹੈ।
ਅਸੀ ਜਨਤਕ ਜਥੇਬੰਦੀਆਂ ਵਲੋਂ ਲੋਕ ਭਾਵਨਾਵਾਂ ਨਾਲ ਜੁੜੇ ਇਨ੍ਹਾਂ ਮੁੱਦਿਆਂ ਉਤੇ ਡੱਟ ਕੇ ਲੋਕਾਂ ਨਾਲ ਖੜੇ ਹਾਂ ਅਤੇ ਤੁਹਾਡੇ ਪਾਸੋਂ ਮੰਗ ਕਰਦੇ ਹਾਂ ਕਿ ਵਿਧਾਨਕ ਪਲੇਟ ਫਾਰਮ ਉਤੇ ਤੁਸੀ ਇਸੇ ਸੈਸ਼ਨ ਵਿਚ ਇਨ੍ਹਾਂ ਮੁੱਦਿਆਂ ਉਤੇ ਉਮਰ ਕੈਦ ਤੋਂ ਵਧੇਰੇ ਸਜਾਵਾਂ ਕਟ ਚੁੱਕੇ ਸੂਬੇ ਦੇ ਬੰਦੀਆਂ ਨੂੰ ਤੁਰੰਤ ਰਿਹਾਅ ਕਰਨ ਲਈ ਅਵਾਜ ਚੁੱਕੋ ਅਤੇ ਵਿਧਾਨਕ ਮਤਾ ਪਾਸ ਕਰੋ। ਇਸੇ ਤਰਾਂ ਬਾਕੀ ਮੁੱਦਿਆਂ ਉਤੇ ਵੀ ਕਾਨੂੰਨੀ ਕਾਰਵਾਈ ਤੇਜ਼ ਕਰਨ ਲਈ ਕਾਰਜਪਾਲਿਕਾ ਨੂੰ ਆਦੇਸ਼ ਜ਼ਾਰੀ ਕਰੋ। ਇਨਾ ਸਾਰੇ ਸੰਵੇਦਨਸ਼ੀਲ ਮੁੱਦਿਆਂ ਦੀ ਨਿਗਰਾਨੀ ਲਈ ਹਾਈ ਪੱਧਰ ਦੀ ਕਮੇਟੀ ਦਾ ਗਠਨ ਕਰੋ। ਜਿਸ ਵਿਚ ਵਿਧਾਨਕ, ਸਰਕਾਰੀ ਅਤੇ ਜਨਤਕ ਨੁਮਾਇੰਦੇ ਸ਼ਾਮਲ ਹੋਣ ਇਸ ਮੋਕੇ ਕੰਵਲਜੀਤ ਸਿੰਘ ਵੰਨਚੜੀ , ਮਨਰਾਜ ਸਿੰਘ ਵੱਲਾ, ਰਵਿੰਦਰਬੀਰ ਸਿੰਘ ਵੱਲਾ, ਬਲਿਹਾਰ ਸਿੰਘ ਛੀਨਾ , ਗੁਰਪਾਲ ਸਿੰਘ ਮੱਖਣਵਿਡੀ , ਸੁਰਜੀਤ ਸਿੰਘ ਛੀਨਾ , ਹੀਰਾ ਸਿੰਘ ਨਵਾਪਿੰਡ ਆਦਿ ਹਾਜ਼ਰ ਸਨ