More

    ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਵੱਲੋਂ ਗੁਰਦੁਆਰਾ ਆਰਫੇ ਕੇ ਵਿਚ ਬੀਬੀਆਂ ਦਾ ਵਿਸ਼ਾਲ ਇਕੱਠ ਕਰਕੇ ਕਮੇਟੀਆਂ ਬਣਾਉਣ ਦਾ ਕੀਤਾ ਆਗਾਜ਼

    ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਕੇ ਪੰਜਾਬ ਸਰਕਾਰ ਤੋਂ ਲੋਕਾਂ ਨਾਲ ਕੀਤੀਆਂ ਗਾਰੰਟੀਆਂ ਪੂਰੀਆਂ ਕਰਨ ਦੀ ਕੀਤੀ ਮੰਗ. – ਲੋਹਕਾ

    ਮੱਲਾਂਵਾਲਾ, 12 ਮਾਰਚ (ਹਰਪਾਲ ਸਿੰਘ ਖਾਲਸਾ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਆਰਫਕੇ ਦੇ ਗੁਰਦੁਆਰਾ ਸਾਹਿਬ ਵਿਚ ਫ਼ਿਰੋਜ਼ਪੁਰ ਮੱਲਾਂਵਾਲਾ ਤੇ ਆਰਫ ਕੇ ਤਿੰਨ ਜ਼ੋਨਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਬੀਬੀਆਂ ਦਾ ਵਿਸ਼ਾਲ ਇਕੱਠ ਕੀਤਾ ਗਿਆ.ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਸੂਬਾ ਮੀਤ ਸਕੱਤਰ ਜਸਬੀਰ ਸਿੰਘ ਪਿੱਦੀ ਤੇ ਸੂਬਾ ਆਗੂ ਰਾਣਾ ਰਣਬੀਰ ਸਿੰਘ ਠੱਠਾ ਨੇ ਕਿਹਾ ਕਿ ਇਤਿਹਾਸ ਗਵਾਹ ਹੈ.ਕਿ ਗੁਰੂ ਕਾਲ ਤੋਂ ਲੈ ਕੇ ਜਬਰ ਜ਼ੁਲਮ ਖ਼ਿਲਾਫ਼ ਹਰ ਸੰਘਰਸ਼ ਵਿੱਚ ਔਰਤਾਂ ਦਾ ਯੋਗਦਾਨ ਅਹਿਮ ਰਿਹਾ ਹੈ ਤੇ ਔਰਤਾਂ ਦੀ ਸ਼ਕਤੀ ਕਰਕੇ ਹੀ ਹਰ ਮੋਰਚੇ ਵਿੱਚ ਫਤਿਹ ਹਾਸਲ ਕੀਤੀ ਹੈ.ਅੱਜ ਵੀ ਜਦੋਂ ਕਾਰਪੋਰੇਟ ਪੱਖੀ ਸਰਕਾਰਾਂ ਵੱਲੋਂ ਦੇਸ਼ ਦੇ ਮਿਹਨਤਕਸ਼ ਲੋਕਾਂ ਦਾ ਧਨ ਲੁੱਟ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ .ਤੇ ਕਿਰਤੀ ਲੋਕਾਂ ਨੂੰ ਆਤਮਹੱਤਿਆ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ .ਤਾਂ ਇਨ੍ਹਾਂ ਖ਼ਿਲਾਫ਼ ਵੱਡੀ ਜੰਗ ਲੜੀ ਜਾਣੀ ਹੈ. ਇਸ ਜੰਗ ਵਿੱਚ ਦੁਸ਼ਮਣ ਨੂੰ ਹਰਾਓਣ ਲਈ ਨਾਰੀ ਸ਼ਕਤੀ ਦਾ ਅਹਿਮ ਯੋਗਦਾਨ ਚਾਹੀਦਾ ਹੈ .ਜਿਸ ਤਹਿਤ ਅੱਜ ਇਕੱਠ ਕਰਕੇ ਪਿੰਡ ਪਿੰਡ ਬੀਬੀਆਂ ਦੀਆਂ ਕਮੇਟੀਆਂ ਬਣਾ ਕੇ ਵੱਡੀ ਲਾਮਬੰਦੀ ਕੀਤੀ ਜਾਵੇਗੀ. ਤੇ ਬੀਬੀਆਂ ਦਾ ਹਰ ਸੰਘਰਸ਼ ਵਿਚ ਭਰਪੂਰ ਸਮਰਥਨ ਲਿਆ ਜਾਵੇਗਾ.ਕਿਸਾਨਾਂ ਦੇ ਸਮੁੱਚਾ ਕਰਜ਼ਾ ਮੁਆਫ਼ੀ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਨਵੀਂ ਸਰਕਾਰ ਹੋਂਦ ਵਿੱਚ ਆ ਗਈ ਹੈ. ਤੇ ਸਰਕਾਰ ਨੂੰ ਫ਼ੌਰੀ ਤੌਰ ਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਤੇ ਚੁੱਕੀਆਂ ਗਾਰੰਟੀਆਂ ਨਿਭਾਉਣੀਆਂ ਚਾਹੀਦੀਆਂ ਹਨ.ਬਿਜਲੀ ਬਿੱਲਾਂ ਵਿੱਚ ਯੁਨਿਟਾ ਦੀ ਮਾਫੀ ਸਮਾਰਟ ਸਕੂਲਾਂ ਹਸਪਤਾਲਾਂ ਦੀ ਹਾਲਤ ਤੇ ਸਿਹਤ ਸਹੂਲਤਾਂ ਬੇਰੋਜਗਾਰ ਨੌਜਵਾਨ ਨੁੂ ਨੌਕਰੀਆਂ ਸਮੇਤ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਸਮੇਤ ਕੀਤੀਆਂ ਗਾਰੰਟੀਆਂ ਤੁਰੰਤ ਪੂਰੀਆਂ ਕੀਤੀਆਂ.ਇਸ ਮੌਕੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲੋਹਕਾ ਬੀਬੀ ਸੁਖਬੀਰ ਕੌਰ ਬੰਡਾਲਾ ਅਮਨਦੀਪ ਕੌਰ ਕਨਾਲ ਕਾਲੋਨੀ ਸ਼ਰਨਜੀਤ ਕੌਰ ਆਸਫਵਾਲਾ ਮਨਪ੍ਰੀਤ ਕੌਰ ਕਟੋਰਾ ਸੁਖਬੀਰ ਕੌਰ ਕਾਮਲਵਾਲਾ ਮਾਤਾ ਮੁਖਤਿਆਰ ਕੌਰ ਫੱਤੇਵਾਲਾ ਬੀਬੀ ਪਰਮਜੀਤ ਕੌਰ ਹਰਜਿੰਦਰ ਕੌਰ ਕੁਲਦੀਪ ਕੌਰ ਗੁਰਬਚਨ ਕੌਰ ਜੋਗਿੰਦਰ ਕੌਰ ਦਲਜੀਤ ਕੌਰ ਕਟੋਰਾ ਪ੍ਰਧਾਨ ਕਸ਼ਮੀਰ ਕੌਰ ਹਰਭਜਨ ਕੌਰ ਅਤੇ ਜ਼ਿਲਾ ਕੋਰ ਕਮੇਟੀ ਮੈਂਬਰ ਰਣਜੀਤ ਸਿੰਘ ਹਰਫੂਲ ਸਿੰਘ ਗੁਰਮੇਲ ਸਿੰਘ ਸੁਰਜੀਤ ਸਿੰਘ ਸਾਹਿਬ ਸਿੰਘ ਦੀਨੇ ਕੇ ਖਿਲਾਰਾ ਸਿੰਘ ਬਚਿੱਤਰ ਸਿੰਘ ਆਦਿ ਆਗੁੂਆ ਨੇ ਸੰਬੋਧਨ ਕੀਤਾ.

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img