18 C
Amritsar
Wednesday, March 22, 2023

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਵਿਧਾਇਕਾਂ ਨੂੰ ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਦੀ ਹਮਾਇਤ ਵਿੱਚ ਸੌਂਪਿਆ ਮੰਗ ਪੱਤਰ

Must read

22 ਮਾਰਚ ਨੂੰ SSP ਫਿਰੋਜਪੁਰ ਵਿਖੇ ਪੁਲਿਸ ਨਾਲ ਸੰਬਧਿਤ ਲੰਮੇ ਸਮੇ ਤੋ ਲਟਕ ਰਹੇ ਮਸਲਿਆ ਦੇ ਹੱਲ ਲਈ ਪੱਕਾ ਮੋਰਚਾ ਲਗਾਇਆ ਜਾਵੇਗਾ : ਲੋਹਕਾ

ਮੱਲਾਂ ਵਾਲਾ, 8 ਮਾਰਚ (ਹਰਪਾਲ ਸਿੰਘ ਖਾਲਸਾ) – ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਵੱਲੋਂ ਜ਼ਿਲ੍ਹੇ ਦੇ ਸਾਰੇ ਵਿਧਾਇਕਾਂ ਹਲਕਾ ਜੀਰਾ ਦੇ ਨਰੇਸ਼ ਕਟਾਰੀਆ ਦੇ ਦਫ਼ਤਰ ਵਿਖੇ ਉਹਨਾਂ ਦੇ ਪੀਏ ਹਲਕਾ ਸ਼ਹਿਰੀ ਦੇ ਵਧਾਇਕ ਰਣਬੀਰ ਭੁੱਲਰ ਹਲਕਾ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ ਤੇ ਹਲਕਾ ਗੁਰੂਹਰਸਾਏ ਦੇ ਵਿਧਾਇਕ ਫੌਜਾ ਸਿੰਘ ਸ਼ਰਾਰੀ ਦੇ ਦਫਤਰ ਵਿੱਚ ਜ਼ਿਲ੍ਹਾ ਇੰਚਾਰਜ ਨੂੰ ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਦੀ ਹਮਾਇਤ ਵਿੱਚ ਜਥੇਬੰਦੀ ਵੱਲੋਂ ਮੰਗ ਪੱਤਰ ਸੌਂਪੇ ਗਏ. ਚਾਰੇ ਥਾਵਾਂ ਤੇ ਜਥੇਬੰਦੀ ਦੇ ਵੱਖ-ਵੱਖ ਆਗੂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਜ਼ਿਲ੍ਹਾ ਮੀਤ ਪ੍ਰਧਾਨ ਧਰਮ ਸਿੰਘ ਸਿੱਧੂ ਨਰਿੰਦਰ ਪਾਲ ਸਿੰਘ ਜਤਾਲਾ ਜਿਲ੍ਹਾ ਮੀਤ ਸਕੱਤਰ ਗੁਰਮੇਲ ਸਿੰਘ ਹਰਫੂਲ ਸਿੰਘ ਦੁਲੇਵਾਲਾ ਦੀ ਅਗਵਾਈ ਹੇਠ ਵਫਦ ਨੇ ਜੋਰਦਾਰ ਮੰਗ ਕੀਤੀ ਕਿ ਹਲਕਾ ਵਿਧਾਇਕ ਚੱਲ ਰਹੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਆਪੋ ਆਪਣੇ ਹਲਕਿਆਂ ਵੱਲੋਂ ਕੌਮ ਇਨਸਾਫ ਮੋਰਚਾ (ਚੰਡੀਗੜ੍ਹ) ਦੀਆਂ ਮੰਗਾਂ ਜਿਵੇਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਬੁੱਧੀਜੀਵੀ ਪੱਤਰਕਾਰਾਂ ਨੂੰ ਰਿਹਾਅ ਕਰਵਾਉਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਤੇ ਸਖਤ ਕਾਰਵਾਈ ਕਰਕੇ ਜੇਲ੍ਹ ਵਿਚ ਸੁੱਟਿਆ ਜਾਵੇ।

2015 ਵਿੱਚ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਤੇ ਕਾਰਵਾਈ ਕਰਕੇ ਸਖਤ ਸਜਾਵਾਂ ਦਿੱਤੀਆਂ ਜਾਣ ਤੇ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੀ ਭਾਲ ਕਰਕੇ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਜੋਰਦਾਰ ਮੰਗ ਕੀਤੀ ਗਈ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲੋਹੁਕਾ ਨੇ ਦੱਸਿਆ ਕਿ ਆਗੂਆਂ ਨੇ ਐਲਾਨ ਕੀਤਾ ਕਿ ਜਥੇਬੰਦੀ ਦੇ ਪੁਲਿਸ ਪ੍ਰਸ਼ਾਸਨ ਨਾਲ ਸੰਬੰਧਤ ਮਸਲੇ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੇ ਹਨ.ਉੱਚ ਅਧਿਕਾਰੀਆਂ ਵੱਲੋਂ ਕਈ ਵਾਰ ਮੀਟਿੰਗਾਂ ਕਰਕੇ ਭਰੋਸਾ ਦੁਆਉਣ ਦੇ ਬਾਵਜੂਦ ਵੀ ਹੱਲ ਨਹੀਂ ਕੀਤੇ ਗਏ.ਇਸ ਕਰਕੇ ਜਥੇਬੰਦੀ ਵੱਲੋਂ 22 ਮਾਰਚ ਨੂੰ ਐਸਐਸਪੀ ਦਫ਼ਤਰ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ. ਜੇਕਰ ਸਮਾਂ ਰਹਿੰਦੀਆਂ ਮਸਲੇ ਹੱਲ ਨਾ ਕੀਤੇ ਗਏ ਤਾਂ ਮੋਰਚਾ ਮਸਲੇ ਹੱਲ ਕਰਵਾਉਣ ਤੱਕ ਜਾਰੀ ਰਹੇਗਾ.ਇਸ ਮੌਕੇ ਅਮਨਦੀਪ ਸਿੰਘ ਕੱਚਰਭੰਨ ਬਲਰਾਜ ਸਿੰਘ ਫੇਰੋਕੇ ਸੰਦੀਪ ਸਿੰਘ ਲਹਿਰਾ ਮੰਗਲ ਸਿੰਘ ਸਵਾਇਕੇ ਕੇਵਲ ਸਿੰਘ ਵਾਹਕਾ ਖਲਾਰਾ ਸਿੰਘ ਗੁਰਬਖਸ਼ ਸਿੰਘ ਮੰਗਲ ਸਿੰਘ ਬਚਿੱਤਰ ਸਿੰਘ ਆਦਿ ਆਗੂ ਤੇ ਕਿਸਾਨ ਮਜਦੂਰ ਮੌਕੇ ਤੇ ਹਾਜਰ ਸਨ।

- Advertisement -spot_img

More articles

- Advertisement -spot_img

Latest article