ਕਿਸਾਨਾਂ ਵੱਲੋਂ ਕੰਗਨਾ ਰਣੌਤ ਦੀ ਨਵੀਂ ਫ਼ਿਲਮ ਦਾ ਕੀਤਾ ਵਿਰੋਧ

89

ਦੋਰਾਹਾ, 13 ਸਤੰਬਰ (ਬੁਲੰਦ ਆਵਾਜ ਬਿਊਰੋ) – ਦੋਰਾਹਾ ਜੀਟੀ ਰੋਡ ’ਤੇ ਸਥਿਤ ਰਾਇਲਟਨ ਸਿਟੀ ਵਿਚ ਬਣੇ ਸਿਨੇਮਾ ਹਾਲ ਵਿਚ ਕੰਗਨਾ ਰਣੌਤ ਦੀ ਨਵੀਂ ਫ਼ਿਲਮ ਥਲਾਈਵੀ ਦਾ ਕਿਸਾਨਾਂ ਨੇ ਵਿਰੋਧ ਕੀਤਾ ਹੈ। ਉਨ੍ਹਾਂ ਨੇ ਸਿਨੇਮਾ ਹਾਲ ਦੇ ਬਾਹਰ ਧਰਨਾ ਦਿੱਤਾ ਤਾਂ ਸਿਨੇਮਾ ਹਾਲ ਦੇ ਜਨਰਲ ਮੈਨੇਜਰ ਨਵਦੀਪ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਮਾਮਲਾ ਸੁਲਝਾਇਆ। ਕਿਸਾਨ ਨੇਤਾਵਾਂ ਨੇ ਸਪਸ਼ਟ ਕਰ ਦਿੱਤਾ ਕਿ ਅਦਾਕਾਰ ਧਰਮਿੰਦਰ, ਅਕਸ਼ੇ ਕੁਮਾਰ, ਅਜੇ ਦੇਵਗਨ ਅਤੇ ਕੰਗਨਾ ਰਣੌਤ ਦੀ ਫਿਲਮਾਂ ਤਦ ਤੱਕ ਨਹੀਂ ਚੱਲਣ ਦੇਵਾਂਗੇ ਜਦ ਤੱਕ ਕਿਸਾਨ ਅੰਦੋਲਨ ਦਾ ਕੋਈ ਹੱਲ ਨਹੀ ਹੁੰਦਾ।

Italian Trulli

ਜਨਰਲ ਮੈਨੇਜਰ ਨੇ ਕਿਸਾਨ ਜੱਥੇਬੰਦੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੁਆਰਾ ਕੋਈ ਵੀ ਵਿਵਾਦਤ ਕਲਾਕਾਰ ਦੀ ਫਿਲਮ ਸਿਨੇਮਾ ਹਾਲ ਵਿਚ ਨਹੀਂ ਚਲਾਈ ਜਾਵੇਗੀ । ਨਾਲ ਹੀ ਉਨ੍ਹਾਂ ਨੇ ਕੰਗਨਾ ਰਣੌਤ ਦੀ ਫਿਲਮ ਵੀ ਬੰਦ ਕਰ ਦਿੱਤੀ ਹੈ। ਗੌਰਤਲਬ ਹੈ ਕਿ ਪੰਜਾਬ ਵਿਚ ਕਿਸਾਨ ਪਿਛਲੇ ਕਈ ਮਹੀਨੇ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅੰਦੋਲਨ ਕਰ ਰਹੇ ਹਨ। ਦੱਸ ਦੇਈਏ ਕਿ ਸਿਨੇਮਾ ਘਰਾਂ ਵਿਚ ਰਿਲੀਜ਼ ਹੋਈ ਫਿਲਮਾਂ ਨੂੰ ਓਟੀਟੀ ’ਤੇ ਰਿਲੀਜ਼ ਕਰਨ ਦੇ ਵਿਚ ਦਾ ਟਾਈਮ ਡਿਊਰੇਸ਼ਨ ਕੋਰੋਨਾ ਕਾਲ ਤੋਂ ਪਹਿਲਾਂ ਅੱਠ ਹਫਤੇ ਹੋਇਆ ਕਰਦਾ ਸੀ। ਕੋਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ ਇਸ ਨੂੰ ਘਟਾ ਕੇ ਚਾਰ ਹਫਤੇ ਕੀਤਾ ਗਿਆ।

ਗੌਰਤਲਬ ਹੈ ਕਿ ਦੇਸ਼ ਦੀ ਦੋ ਵੱਡੀ ਮਲਟੀਪਲੈਕਸ ਲੜੀਆਂ ਪੀਵੀਆਰ ਅਤੇ ਆਈਨੌਕਸ ਨੇ ਇਸੇ ਦੇ ਚਲਦਿਆਂ ਫਿਲਮ ਦੇ ਹਿੰਦੀ ਐਡੀਸਨ ਨੂੰ ਅਪਣੇ ਸਿਨੇਮਾ ਘਰਾਂ ਵਿਚ ਪਹਿਲਾਂ ਰਿਲੀਜ਼ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਹਾਲਾਂਕਿ ਹੁਣ ਪੀਵੀਆਰ ਸੰਚਾਲਕਾਂ ਨੇ ਕੰਗਨਾ ਦੀ ਫਿਲਮ ਥਲਾਈਵੀ ਦੇ ਤਮਿਲ ਅਤੇ ਤੇਲਗੂ ਵਰਜਨ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਿਸਾਨ ਕੰਗਨਾ ਦਾ ਵਿਰੋਧ ਕਰ ਚੁੱਕੇ ਹਨ।