ਕਿਸਾਨਾਂ ਨੂੰ ਮਿਲੇ CM ਕੇਜਰੀਵਾਲ, 28 ਫਰਵਰੀ ਨੂੰ ‘ਆਪ’ ਕਰੇਗੀ ਮਹਾਪੰਚਾਇਤ.

15

ਕਿਸਾਨਾਂ ਦੇ ਸਮਰਥਨ ‘ਚ ਆਮ ਆਦਮੀ ਪਾਰਟੀ ਅਤੇ ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ ਸ਼ੁਰੂ ਤੋਂ ਹੀ ਹੈ।ਅੱਜ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ‘ਤੇ ਬੈਠੇ ਕਿਸਾਨਾਂ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਿਲਣਗੇ।ਕਿਸਾਨਾਂ ਵਲੋਂ 50 ਕਿਸਾਨ ਸ਼ਾਮਲ ਹੋਏ।ਦਿੱਲੀ ਦੇ ਮੁੱਖ ਮੰਤਰੀ ਕਿਸਾਨਾਂ ਦੇ ਨਾਲ ਲੰਚ ਵੀ ਕਰਨਗੇ।ਦਿੱਲੀ ਦੇ ਬਾਰਡਰ ‘ਤੇ 88 ਦਿਨਾਂ ਤੋਂ ਕਿਸਾਨ ਆਪਣੀਆਂ ਮੰਗਾਂ ਅਤੇ ਹੱਕਾਂ ਲਈ ਡਟੇ ਹੋਏ ਹਨ।ਦਿੱਲੀ ਸਰਕਾਰ ਨੇ ਵੀ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਿਆ ਹੈ।ਕਿਸਾਨਾਂ ਦੇ ਸਮਰਥਨ ‘ਚ ਆਮ ਆਦਮੀ ਪਾਰਟੀ ਯੂ.ਪੀ ‘ਚ 28 ਫਰਵਰੀ ਨੂੰ ਮਹਾਪੰਚਾਇਤ ਕਰਨ ਵਾਲੀ ਹੈ।

Italian Trulli

ਗੌਰਤਲਬ ਹੈ ਕਿ ਆਮ ਆਦਮੀ ਪਾਰਟੀ ਨੇ ਸਾਲ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ । ਇਸ ਦੇ ਮੱਦੇਨਜ਼ਰ ਕਿਸਾਨ ਮਹਾਪੰਚਾਇਤ ਰਾਹੀਂ ਪਾਰਟੀ ਕਿਸਾਨਾਂ ਨੂੰ ਆਪਣੀ ਅਦਾਲਤ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ । ਦੱਸ ਦੇਈਏ ਕਿ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਆਮ ਆਦਮੀ ਪਾਰਟੀ ਜ਼ੋਰਾਂ ‘ਤੇ ਹੈ । ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਕਈ ਤਰ੍ਹਾਂ ਦੀ ਮਦਦ ਵੀ ਦਿੱਤੀ ਹੈ । ਕਿਸਾਨਾਂ ਨੂੰ ਵਾਈ-ਫਾਈ ਦੀ ਸਹੂਲਤ ਵੀ ਦਿੱਤੀ ਗਈ ਹੈ।