18 C
Amritsar
Wednesday, March 22, 2023

ਕਿਸਾਨਾਂ ਦੇ ਖੇਤਾਂ ਅਤੇ ਫਾਰਮਾਂ ਵਿਚ ਜਾ ਕੇ ਕਣਕ ਦੀ ਫ਼ਸਲ ਸਬੰਧੀ ਕੀਤਾ ਜਾਗਰੂਕ

Must read

ਚੇਤਨਪੁਰਾ 6 ਮਾਰਚ (ਬੁਲੰਦ ਅਵਾਜ਼ ਬਿਊਰੋ) – ਖੇਤੀਬਾੜੀ ਵਿਸਥਾਰ ਅਫਸਰ ਸ ਪ੍ਰਭਦੀਪ ਸਿੰਘ ਗਿੱਲ ਵੱਲੋਂ ਕੈਬਨਿਟ ਖੇਤੀਬਾੜੀ, ਪੰਚਾਇਤਾਂ, ਐਨ ਆਰ ਆਈ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ,ਏ ਓ ਡਾ ਸੁਖਰਾਜਬੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਬਲਾਕ ਦੇ ਆਪਣੇ ਸਰਕਲ ਦੇ ਵੱਖ ਵੱਖ ਪਿੰਡਾਂ ਵਿਚ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਉਹਨਾਂ ਦੇ ਖੇਤਾਂ ਵਿਚ ਜਾ ਕੇ ਉਹਨਾਂ ਨੂੰ ਕਣਕ ਦੀ ਫ਼ਸਲ ਸਬੰਧੀ ਜਾਗਰੂਕ ਕੀਤਾ।ਇਸ ਮੌਕੇ ਉਹਨਾਂ ਨਾਲ ਸੰਦੀਪ ਕੁਮਾਰ ਸਬ ਇੰਸਪੈਕਟਰ ਅਤੇ ਕਿਸਾਨ ਸਨ। ਖੇਤੀਬਾੜੀ ਵਿਸਥਾਰ ਅਫਸਰ ਸ ਪ੍ਰਭਦੀਪ ਸਿੰਘ ਗਿੱਲ ਨੇ ਸਰਕਲ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦਿਆਂ ਕਿਸਾਨਾਂ ਦੇ ਖੇਤ ਵਿਚ ਕਣਕ ਦੀ ਫ਼ਸਲ ਦਾ ਨਰੀਖਣ ਕਰਦਿਆਂ ਕਿਹਾ ਕਿ ਇਸ ਸਮੇਂ ਕਣਕ ਦੀ ਫ਼ਸਲ ਬਹੁਤ ਵਧੀਆ ਹੈ ਪਰ ਮਹੀਨੇ ਮਾਰਚ ਵਿੱਚ ਆਓਣ ਵਾਲੇ ਦਿਨਾਂ ਵਿਚ ਤਾਪਮਾਨ ਦਾ ਜੇਕਰ ਵਾਧਾ ਹੁੰਦਾ ਤਾਂ ਕਣਕ ਦੀ ਫ਼ਸਲ ਦਾ ਕਿਸਾਨਾਂ ਨੂੰ ਰੋਜ਼ਾਨਾ ਨਰੀਖਣ ਕਰਦੇ ਰਹਿਣਾ ਚਾਹੀਦਾ। ਉਹਨਾ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਾੜ ਨੂੰ ਅੱਗ ਬਿਲਕੁਲ ਨਾ ਲਗਾਉਣ ਅਤੇ ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਖੇਤਾ ਵਿੱਚ ਹੀ ਵਾਹ ਦੇਣ , ਇਸ ਤਰ੍ਹਾਂ ਖੇਤਾਂ ਵਿਚਲੇ ਮਿੱਤਰ ਕੀੜੇ ਵੀ ਬਚ ਜਾਣਗੇ ਅਤੇ ਧਰਤੀ ਦੀ ਉਪਜਾਊ ਸ਼ਕਤੀ ਵੀ ਬਚੀ ਰਹੇਗੀ। ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿ ਹੁਣ ਆਓਣ ਵਾਲੇ ਦਿਨਾਂ ਵਿਚ ਕਿਸਾਨ ਕਣਕ ਦੇ ਫਸਲਾਂ ਦਾ ਨਰੀਖਣ ਕਰਦੇ ਰਹਿਣ ਅਤੇ ਖਾਸ ਧਿਆਨ ਰੱਖਣ ਅਤੇ ਜੇਕਰ ਕਿਤੇ ਇਸ ਤਰ੍ਹਾਂ ਦੀ ਸਥਿਤੀ ਦਿਸਦੀ ਹੈ ਤਾਂ ਉਸੇ ਵਕ਼ਤ ਖੇਤੀਬਾੜੀ ਵਿਭਾਗ ਦੇ ਆਪਣੇ ਸਰਕਲਾਂ, ਬਲਾਕਾਂ ਵਿੱਚ ਸੰਪਰਕ ਕਰਨ ਤਾਂ ਕਿ ਮੌਕੇ ਤੇ ਕਾਬੂ ਪਾਇਆ ਜਾ ਸਕੇ।

- Advertisement -spot_img

More articles

- Advertisement -spot_img

Latest article