More

  ਕਿਸਾਨਾਂ ਦੀ ਫਸਲ ਖਰੀਦਣ ਵਿੱਚ ਚੰਨੀ ਸਰਕਾਰ ਹੋਈ ਫੇਲ ਸਾਬਿਤ – ਜੀਵਨਜੋਤ ਕੌਰ

  ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਫਸਲਾਂ ਰੁੱਲ ਰਹੀਆਂ ਮੰਡੀਆਂ ਵਿੱਚ,ਨਹੀਂ ਖਰੀਦ ਰਹੀ ਸਰਕਾਰ – ਹਰਵੰਤ ਸਿੰਘ ਉਮਰਾਨੰਗਲ, ਸੀਮਾ ਸੋਢੀ

  ਅੰਮ੍ਰਿਤਸਰ, 25 ਅਕਤੂਬਰ (ਬੁਲੰਦ ਆਵਾਜ ਬਿਊਰੋ) – ਆਮ ਆਦਮੀ ਪਾਰਟੀ ਜਿਲ੍ਹਾ ਅੰਮ੍ਰਿਤਸਰ ਲੋਕ ਸਭਾ ਇੰਚਾਰਜ ਸਰਦਾਰ ਇਕਬਾਲ ਸਿੰਘ ਭੁੱਲਰ, ਜਿਲ੍ਹਾ ਪ੍ਰਧਾਨ ਸ਼ਹਿਰੀ ਮੈਡਮ ਜੀਵਨ ਜੋਤ ਕੌਰ, ਜ਼ਿਲ੍ਹਾ ਪ੍ਰਧਾਨ ਦਿਹਾਤੀ ਸਰਦਾਰ ਹਰਵੰਤ ਸਿੰਘ ਉਮਰਾਨੰਗਲ, ਜ਼ਿਲ੍ਹਾ ਕੋ-ਪ੍ਰਧਾਨ ਦਿਹਾਤੀ ਮੈਡਮ ਸੀਮਾ ਸੋਢੀ, ਦੀ ਅਗਵਾਈ ਹੇਠ ਅਮ੍ਰਿਤਸਰ ਦੀ ਜਿਲ੍ਹਾ ਇਕਾਈ ਅੱਜ ਜਿਲ੍ਹੇ ਦੀ ਸੱਭ ਤੋਂ ਵੱਡੀ ਦਾਨਾ ਮੰਡੀ ਭਗਤਾਂ ਵਾਲੀ ਮੰਡੀ ਵਿੱਚ ਗਏ ਅਤੇ ਕਿਸਾਨ ਭਰਾਵਾਂ ਦੀ ਸਾਰ ਲਈ ਅਤੇ ਕਿਹਾ ਕਿ 15-20 ਦਿਨ ਹੋ ਗਏ ਹਨ ਕਿ ਸਾਡਾ ਕਿਸਾਨ ਆਪਣੀ ਫਸਲ ਲਈ ਮੰਡੀਆਂ ਵਿੱਚ ਬੈਠਾ ਖਜਲ ਹੋ ਰਿਹਾ ਹੈ ਅਤੇ ਚੰਨੀ ਸਾਬ ਕੈਮਰੇ ਦੇ ਅੱਗੇ ਸਿਰਫ਼ ਝੂੱਠੇ ਲਾਰੇ ਲਗਾ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰ ਰਹੇ ਹਨ, ਚੰਨੀ ਸਰਕਾਰ ਫਸਲ ਦੀ ਖਰੀਦ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਇਸ ਮੌਕੇ ਪੰਜਾਬ ਕਿਸਾਨ ਵਿੰਗ ਦੇ ਸੁੱਬਾ ਕੋ- ਪ੍ਰਧਾਨ ਅਤੇ ਅਜਨਾਲਾ ਹਲ਼ਕੇ ਤੋਂ ਹਲਕਾ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ, ਜੰਡਿਆਲਾ ਤੋਂ ਹਲਕਾ ਇੰਚਾਰਜ ਹਰਭਜਨ ਸਿੰਘ ਓਠੌ, ਬਾਬਾ ਬਕਾਲਾ ਤੋਂ ਦਲਬੀਰ ਸਿੰਘ ਟੋਂਗ ਅਤੇ ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਸ. ਕੁਲਦੀਪ ਸਿੰਘ ਮਥਰੇਵਾਲ ਨੇ ਵੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਂਝੇ ਤੌਰ ਤੇ ਕਿਹਾ ਕਿ ਕਿਸਾਨ ਦੀ ਹਾਲਤ ਅੱਜ ਬਹੁਤ ਤਰਸਯੋਗ ਹੈ। ਕਿਸਾਨ ਅੱਜ ਆਪਣੇ ਹੱਕੀ ਮੰਗਾਂ ਲਈ ਨਾ ਸਿਰਫ਼ ਕੇਂਦਰ ਨਾਲ ਲੜਾਈ ਲੜ ਰਿਹਾ ਹੈ ਅਤੇ ਦੂਸਰੇ ਪਾਸੇ ਕੁਦਰਤ ਵੀ ਸਾਥ ਨਹੀਂ ਦੇ ਰਹੀ ਹੈ। ਜਿੱਥੇ ਵਰਖਾ ਕਰਕੇ ਕਿਸਾਨਾਂ ਦੀ ਫ਼ਸਲ ਤਬਾਹ ਹੋ ਗਈ ਅਤੇ ਗੁਲਾਬੀ ਸੁੰਡੀ ਕਰਕੇ ਕਿਸਾਨਾਂ ਦਾ ਨਰਮਾ ਤਬਾਹ ਹੋ ਗਿਆ ਅਤੇ ਹੁਣ ਜਿਹੜਾ ਹੈ ਉਹ ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ।

  ਕਿਸਾਨ ਆਪਣੇ ਹੱਕੀ ਮੰਗਾਂ ਲਈ ਨਾ ਸਿਰਫ਼ ਕੇਂਦਰ ਨਾਲ ਲੜਾਈ ਲੜ ਰਿਹਾ ਹੈ, ਬਲਕਿ ਕੁਦਰਤ ਨਾਲ ਵੀ ਲੜ ਰਿਹਾ – ਕੁਲਦੀਪ ਸਿੰਘ ਧਾਲੀਵਾਲ, ਕੁਲਦੀਪ ਸਿੰਘ ਮਥਰੇਵਾਲ

  ਜਿਵੇਂ ਕਿ ਮੀਡੀਆ ਵਿੱਚ ਖ਼ਬਰਾਂ ਆ ਰਹੀਆਂ ਸਨ ਕਿ ਕਿਸਾਨ ਪਿਛਲੇ ਪੰਦਰਾਂ ਵੀਹ ਦਿਨਾਂ ਤੋਂ ਆਪਣੀਆਂ ਫਸਲਾਂ ਲੈ ਕੇ ਮੰਡੀਆਂ ਵਿੱਚ ਬੈਠੇ ਹੋਏ ਹਨ ਅਤੇ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਨਾਂ ਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਅਤੇ ਨਾ ਹੀ ਪੰਜਾਬ ਸਰਕਾਰ ਦੀਆਂ ਏਜੰਸੀਆਂ ਉਹ ਫ਼ਸਲਾਂ ਖਰੀਦ ਰਹੀਆਂ ਹਨ, ਉਹਨਾਂ ਕਿਹਾ ਕਿ ਅੱਜ ਅਸੀਂ ਆਪ ਆ ਕੇ ਕਿਸਾਨਾਂ ਦਾ ਹਾਲ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਰੋਂਦਿਆਂ ਹੋਈਆਂ ਇਕ ਕਿਸਾਨ ਨੇ ਦੱਸਿਆ ਕਿ ਝੋਨਾਂ 100 ਰੁਪਏ ਤੋਂ ਲੈ ਕੇ 400 ਰੁਪਏ ਤੱਕ ਘੱਟ ਮੁੱਲ ਤੇ ਖਰੀਦਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਸ ਪੱਧਰ ਤੇ ਇਹ ਫ਼ਸਲਾਂ ਖ਼ਰੀਦੀਆਂ ਜਾਣੀਆਂ ਚਾਹੀਦੀਆਂ ਹਨ। ਸ਼ਾਇਦ ਕੇਂਦਰ ਸਰਕਾਰ ਅਤੇ ਪੰਜਾਬ ਦੀ ਚੰਨੀ ਸਰਕਾਰ ਕਿਸਾਨਾਂ ਨਾਲ ਇਸ ਗੱਲ ਦਾ ਬਦਲਾ ਲੈ ਰਹੀ ਹੈ ਕਿ ਪਿਛਲੇ ਇੱਕ ਸਾਲ ਤੋਂ ਲਗਾਤਾਰ ਕਿਸਾਨ ਤਿੰਨ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਕਰ ਰਿਹਾ ਹੈ ਪਹਿਲਾਂ ਇਨ੍ਹਾਂ ਨੇ ਖਰੀਦ ਜਿਹੜੀ ਸੀ ਉਹ ਤਿੰਨ ਅਕਤੂਬਰ ਦੀ ਬਜਾਏ ਦੱਸ ਅਕਤੂਬਰ ਕੀਤੀ ਪਰ ਲੋਕਾਂ ਦੇ ਸੰਘਰਸ਼ ਦੇ ਦਬਾਅ ਹੇਠਾਂ ਆ ਕੇ ਫ਼ਸਲਾਂ ਦੀ ਖ਼ਰੀਦ ਦਾ ਆਰਡਰ ਤਿੰਨ ਅਕਤੂਬਰ ਨੂੰ ਦੇਣਾ ਪਿਆ ਪਰ ਹੁਣ ਵੀ ਨਮੀ ਦਾ ਬਹਾਨਾ ਬਣਾ ਕੇ ਜਾਂ ਕੋਈ ਹੋਰ ਬਹਾਨਾ ਬਣਾ ਕੇ ਕਿਸਾਨਾਂ ਦੀ ਫਸਲ ਮੰਡੀਆਂ ਤੋਂ ਨਹੀਂ ਚੁੱਕੀ ਜਾ ਰਹੀ ਇਨ੍ਹਾਂ ਤੱਥਾਂ ਨੂੰ ਜਾਣ ਵਾਸਤੇ ਮੰਡੀ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਜਾਣਨ ਵਾਸਤੇ ਅਤੇ ਕਿਸਾਨਾਂ ਦੀ ਹਮਾਇਤ ਕਰਨ ਵਾਸਤੇ ਅਤੇ ਕਿਸਾਨਾਂ ਦੀ ਮਦਦ ਕਰਨ ਵਾਸਤੇ ਅਤੇ ਸਰਕਾਰਾਂ ਦੇ ਬੰਦ ਪਏ ਕੰਨਾਂ ਨੂੰ ਖੋਲਣ ਵਾਸਤੇ ਆਮ ਆਦਮੀ ਪਾਰਟੀ ਹਰ ਪੱੱਧਰ ਤੇ ਆਵਾਜ਼ ਬੁਲੰਦ ਕਰੇਗੀ। ਇਸ ਮੌਕੇ ਡਾ. ਇੰਦਰਪਾਲ, ੳਦਵ. ਪੀ ਐਸ ਤੇਜੀ, ਰਛਪਾਲ ਸਿੰਘ ਸਰਕਾਰੀਆ, ਡਾ. ਅਜੈ ਗੁਪਤਾ, ਡਾ. ਜਸਬੀਰ ਸਿੰਘ ਸੰਧੂ, ਜਸਪ੍ਰੀਤ ਸਿੰਘ, ਗੁਰਪੇਜ ਸਿੰਘ ਸਿੱਧੂ, ਬਲਦੇਵ ਸਿੰਘ ਮਿਆਦਿਆਂ, ਸਤਪਾਲ ਸੌਖੀ, ਮੋਤੀ ਲਾਲ, ਪਲਵਿੰਦਰ ਪ੍ਰਿੰਸ, ਗੁਰਵਿੰਦਰ ਕੌਰ, ਜਯੋਤੀ ਅਰੋੜਾ, ਸੀਮਾ ਕੋਹਲੀ, ਬੂਟਾ ਰਾਮ, ਜਗਦੀਪ ਸਿੰਘ, ਹਰਪਰੀਤ ਬੇਦੀ, ਜਸਪਾਲ ਸਿੰਘ ਭੱੁਲਰ, ਵਿਕਰਮਜੀਤ, ਆਸ਼ੀਸ਼ ਅਰੋੜਾ, ਨਰਿੰਜਨ ਸਿੰਘ ਅਤੇ ਹੋਰਨਾਂ ਕਈ ਸਤਿਕਾਰ ਯੋਗ ਸਾਥੀ ਮੌਜੂਦ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img