18 C
Amritsar
Monday, March 27, 2023

ਕਿਰਾਏਦਾਰ ਜਾਂ ਪੀ.ਜੀ. ਰੱਖਣ ਤੋਂ ਪਹਿਲਾਂ ਥਾਣੇ ਵਿੱਚ ਸੂਚਨਾ ਦਰਜ਼ ਕਰਵਾਉਣੀ ਜਰੂਰੀ – ਜਗਮੋਹਨ ਸਿੰਘ

Must read

ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ ਸ੍ਰੀ ਜਗਮੋਹਨ ਸਿੰਘ ਪੀ.ਪੀ.ਐਸ. ਨੇ ਫ਼ੌਜਦਾਰੀ ਜ਼ਾਬਤਾ ਸੰਘਤਾ ਦਾ ਐਕਟ ਨੰਬਰ ਦੀ ਧਾਰਾ  ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਦੱਸਿਆ ਕਿ ਧਿਆਨ ਵਿੱਚ ਆਇਆ ਹੈ ਕਿ ਪੀ.ਜੀ. ਮਾਲਕਾਂ ਵਲੋਂ ਅਕਸਰ ਛੋਟੇ ਛੋਟੇ ਕਮਰੇ ਬਣਾ ਕੇ ਕਿਰਾਏ ਤੇ ਦਿੱਤੇ ਜਾਂਦੇ ਹਨ ਅਤੇ ਇਕ ਹੀ ਕਮਰੇ ਵਿਚ ਵੱਧ ਗਿਣਤੀ ਵਿੱਚ ਛੋਟੇ-ਛੋਟੇ ਬੈੱਡ ਲਗਾ ਕੇ ਰੱਖੇ ਜਾਂਦੇ ਹਨ ਅਤੇ ਐਮਰਜੈਂਸੀ ਵੇਲੇ ਬਾਹਰ ਨਿਕਲਣ ਵਾਸਤੇ ਕੋਈ ਦਰਵਾਜਾ ਨਹੀਂ ਦਿੱਤਾ ਹੁੰਦਾ ਅਤੇ ਨਾ ਹੀ ਕਿਸੇ ਅੱਗ ਬੁਝਾਊ ਯੰਤਰ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਕਰਕੇ ਆਮ ਜਨਤਾ ਦੀ ਸੁਰੱਖਿਆ ਨੂੰ ਮੁੱਖ ਰਖਦੇ ਹੋਏ ਪਬਲਿਕ ਹਿੱਤ ਵਿੱਚ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਸ਼ਹਿਰ ਦੇ ਇਲਾਕਾ ਅੰਦਰ ਸਥਿਤ ਸਮੂਹ ਪੀ.ਜੀ. ਦੇ ਪ੍ਰਬੰਧਕਾਂ ਨੂੰ ਹੁਕਮ ਦਿੰਦਾ ਹਾਂ ਕਿ ਸਰਾਏ ਐਕਟ ਤਹਿਤ ਆਪਣੇ-ਆਪਣੇ ਪੀ.ਜੀ. ਦੀ ਰਜਿਸਟਰੇਸ਼ਨ ਕਰਵਾਉਣਗੇ ਅਤੇ ਇਹਨਾਂ ਵਿੱਚ ਰਹਿਣ ਵਾਲੇ ਵਿਅਕਤੀਆਂ ਦਾ ਮੁਕੰਮਲ ਰਿਕਾਰਡ ਰੱਖਣਗੇ। ਇਹ ਹੁਕਮ ਇੱਕ ਤਰਫਾ ਪਾਸ ਕੀਤਾ ਜਾਂਦਾ ਹੈ। ਇਹ ਹੁਕਮ ਅਕਤੂਬਰ ਤੱਕ ਲਾਗੂ ਰਹੇਗਾ।

- Advertisement -spot_img

More articles

- Advertisement -spot_img

Latest article