More

    ਕਿਥੇ ਹੈ ਲੋਕਤੰਤਰ? ਕਿਥੇ ਹੈ ਭਾਰਤੀ ਮੀਡੀਆ?

    ਲਹੂ ‘ਚ ਲਿੱਬੜੇ ਹੱਥਾਂ ਦੀ ਲਾਲੀ, ਕਿਧਰੇ ਲਾਲੀ ਸੂਰਜ ਦੀ ਨਾ ਬਣ ਜਾਵੇ।
    ਕੱਲ ਇੱਕ ਨਿਰਦੋਸ਼ ਕਤਲ ਹੋਇਆ ਸੀ, ਅੱਜ ਫੇਰ ਇੱਕ ਹੋਇਆ ਹੈ,
    ਅਹਿਸਾਸੋਂ ਸੱਖਣੀਆਂ ਖ਼ਬਰਾਂ ਦਾ ਬੱਦਲ, ਸੋਚਾਂ ਉੱਪਰ ਨਾ ਤਣ ਜਾਵੇ।

    ਤਸਵੀਰ ਵਿਚਲੇ ਸ਼ਖਸ ਦਾ ਨਾਮ ਇਖਲਾਕ ਸੁਲੇਮਾਨੀ ਹੈ। ਪਾਨੀਪਤ ਵਿੱਚ ਕੱਟੜ ਹਿੰਦੂਤਵੀ ਤੇ ਆਰਐਸਐਸ-ਭਾਜਪਾ ਦੇ ਨਫ਼ਰਤੀ ਜ਼ਹਿਰ ਨਾਲ਼ ਲਬਰੇਜ਼ “ਭੀੜ” ਨੇ ਇਖਲਾਕ ਦਾ ਸੱਜਾ ਹੱਥ ਵੱਢ ਦਿੱਤਾ। ਇਸ ਬਰਬਰ ਕਾਰੇ ਪਿੱਛੇ ਕਾਰਨ ਇਹ ਸੀ ਕਿ ਉਸ ਦੀ ਬਾਂਹ ‘ਤੇ 786 ਲਿਖਿਆ ਹੋਇਆ ਸੀ।

    ਪੂਰਾ ਮੀਡੀਆ ਕੰਗਨਾ, ਰਿਆ-ਸੁਸ਼ਾਂਤ ਦੀਆਂ ਖ਼ਬਰਾਂ ਦੀ ਮਸਾਲੇਦਾਰ ਚਾਟ ਚਟਾਉਂਣ ਲੱਗਾ ਹੋਇਆ ਹੈ। ਪਰ ਮੁਸਲਿਮ ਭਾਈਚਾਰੇ ਵਿਰੁੱਧ ਅਜਿਹੀਆਂ ਬਰਬਰ ਘਟਨਾਵਾਂ ਭਾਰਤ ‘ਚ ਨਿੱਤ ਦਿਨ ਦਾ ਹਿੱਸਾ ਹਨ। ਮੀਡੀਆ ਲਈ ਵੀ ਇਹ ਕੋਈ ਵੱਡੀ ਖ਼ਬਰ ਨਹੀਂ ਕਿਉਂਕਿ ਸ਼ਿਕਾਰ ਵਿਅਕਤੀ ਦੀ ਪਹਿਚਾਣ ਸਿਰਫ ਏਨੀ ਕੁ ਹੈ ਕਿ ਉਹ ਇੱਕ ਮੁਸਲਿਮ ਹੈ। ਬਹੁਤ ਸੋਚੇ-ਸਮਝੇ ਤਰੀਕੇ ਨਾਲ਼ ਨਫ਼ਰਤ ਦੇ ਇਸ ਵਰਤਾਰੇ ਨੂੰ ਆਮ ਘਟਨਾ ਵਾਂਗ ਪੇਸ਼ ਕੀਤਾ ਜਾਂਦਾ ਹੈ। ਪਰ ਸਵਾਲ ਇਹ ਹੈ ਕਿ, ਕੀ ਅਸੀਂ ਵੀ ਕਿਤੇ ਅਜਿਹੀਆਂ ਘਟਨਾਵਾਂ ਦੇ ਆਦੀ ਤਾਂ ਨਹੀਂ ਹੋ ਰਹੇ? ਕਿਤੇ ਅਸੀਂ ਇਹ ਤਾਂ ਨਹੀਂ ਸੋਚ ਰਹੇ ਕਿ ਹਾਲੇ ਤਾਂ ਇੱਕ ਦਾ ਹੀ ਕਤਲ ਹੋਇਆ ਹੈ, ਹਿਟਲਰ ਵਾਂਗ ਕਰੋੜਾ ਲੋਕਾਂ ਦੇ ਕਤਲੇਆਮ ਦੀ ਗਿਣਤੀ ਤੋਂ ਭਾਰਤ ਵਿਚਲੇ ਉਸ ਦੇ ਵਾਰਸ ਹਾਲੇ ਬਹੁਤ ਦੂਰ ਨੇ?

     

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img