More

  ਕਿਉ ਐਸ ਆਈ.ਗੇਜ ਰੇਟਿੰਗ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਹਾਸਲ ਕੀਤਾ `ਡਾਇਮੰਡ`

  ਅੰਮ੍ਰਿਤਸਰ, 15 ਜੂਨ (ਗਗਨ ਅਜੀਤ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਪਣੇ ਇਤਿਹਾਸ ਵਿਚ ਕੀਰਤੀਮਾਨ ਸਥਾਪਤ ਕਰਨ ਦਾ ਸਿਲਸਿਲਾ ਜਾਰੀ ਰੱਖਦਿਆਂ ਹਾਲ ਵਿਚ ਹੀ ਵੱਖ-ਵੱਖ ਪਬਲਿਕ ਸੈਕਟਰ ਅਤੇ ਪ੍ਰਾਈਵੇਟ ਏਜੰਸੀਆਂ ਵੱਲੋਂ ਕਰਵਾਏ ਗਏ ਸਰਵੇਖਣਾਂ ਵਿਚ ਜਿਥੇ ਰੇਟਿੰਗ ਤੇ ਰੈਂਕਿੰਗ ਵਿਚ ਟਾਪ ਦੀ ਯੂਨੀਵਰਸਿਟੀ ਰਹੀ ਹੈ ਉਥੇ ਹੁਣ ਕਿਉ ਐਸ ਆਈ.ਗੇਜ ਵੱਲੋਂ ਡਾਇਮੰਡ ਰੇਟਿੰਗ ਦੇ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਚੇਰੇ ਮਿਆਰ ਵਿਚ ਇਕ ਹੋਰ ਹੀਰਾ ਜੜ ਦਿੱਤਾ ਹੈ। ਕੌਮੀ ਪੱਧਰ ਦੀ ਰੇਟਿੰਗ ਸੰਸਥਾ ਕਿਉ ਐਸ ਆਈ.ਗੇਜ ਵੱਖ ਵੱਖ ਮਾਪਦੰਡਾਂ ਉਪਰ ਦੇਸ਼ ਦੇ ਵਿਦਿਅਕ ਅਦਾਰਿਆਂ ਨੂੰ ਰੇਟਿੰਗ ਦੇਣ ਵਾਲੀ ਇਕ ਮਿਆਰੀ ਤੇ ਭਰੋਸੇਯੋਗ ਸੰਸਥਾ ਹੈ ਜਿਸ ਵੱਲੋਂ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਖੋਜ, ਫੈਕਲਟੀ ਗੁਣਵਤਾ ਅਤੇ ਢਾਂਚਾ ਪ੍ਰਬੰਧ ਵਿਚ ਮਾਰੀਆਂ ਗਈਆਂ ਮੱਲਾਂ ਦੇ ਆਧਾਰ `ਤੇ ਡਾਇਮੰਡ ਰੇਟਿੰਗ ਦਿੱਤੀ। ਯੂਨੀਵਰਸਿਟੀ ਨੂੰ ਇਹ ਮਾਣ ਮਿਲਣ `ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਇਸ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਐਚ.ਇੰਡੈਕਸ 113 ਹੈ ਜੋ ਕਿ ਯੂਨੀਵਰਸਿਟੀ ਦੇ ਉਚ ਮਿਆਰੀ ਮੁਢਲੇ ਢਾਂਚੇ ਅਤੇ ਉਚ ਪੱਧਰੀ ਅਧਿਆਪਨ-ਖੋਜ ਅਮਲੇ ਵੱਲੋਂ ਉਚ ਮਿਆਰੀ ਖੋਜ ਪਬਲੀਕੇਸ਼ਨ ਸਦਕਾ ਹੈ। ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਯੂਨੀਵਰਸਿਟੀ ਪਰਿਵਾਰ ਦੇ ਸਿਰ ਸਜਾਉਂਦਿਆਂ ਉਨ੍ਹਾਂ ਕਿਹਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਮੌਜੂਦਾ ਚੁਣੌਤੀਪੂਰਨ ਹਲਾਤਾਂ ਵਿਚ ਜਿਥੇ ਉਚੇਰੀ ਸਿਖਿਆ ਦੇ ਖੇਤਰ ਵਿਚ ਇਕ ਸੰਤੁਲਨ ਬਣਾਉਣ ਵਿਚ ਕਾਮਯਾਬ ਹੋਈ ਹੈ ਉਥੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਵੀ ਪੂਰੀ ਤਰ੍ਹਾਂ ਵਚਨਬੱਧ ਹੈ ਜਿਸ ਦੇ ਤਹਿਤ ਸਮੇਂ ਸਮੇਂ ਵੱਖ-ਵੱਖ ਸਿਖਲਾਈ ਪ੍ਰੋਗਰਾਮ ਅਰੰਭੇ ਗਏ ਹਨ ਉਥੇ ਕਈ ਜਾਗਰੂਕਤਾ ਮੁਹਿਮਾਂ ਵੀ ਚਲਾਈਆਂ ਗਈਆਂ ਹਨ।

  ਯੂਨੀਵਰਸਿਟੀ ਦੇ ਵੱਖ ਵੱਖ ਕੋਰਸਾਂ ਦੇ ਸਿਲੇਬਸਾਂ ਵਿਚ ਸਮੇਂ-ਸਮੇਂ ਕੀਤੇ ਸੁਧਾਰ ਉਚ ਮਿਆਰੀ ਸਿਖਿਆ ਅਤੇ ਉਚ ਰੋਜ਼ਗਾਰਮੁਖੀ ਪ੍ਰੋਗਰਾਮ ਵਿਚ ਅਗਵਾਈ ਕਰਨ ਕਰਕੇ ਏਜੰਸੀ ਵੱਲੋਂ ਰੋਜ਼ਗਾਰਯੋਗਤਾ ਸ਼੍ਰੇਣੀ ਦੇ ਮਾਪਦੰਡ ਵਿਚ ਯੂਨੀਵਰਸਿਟੀ ਨੂੰ ਗੋਲਡ ਰੇਟਿੰਗ ਪ੍ਰਦਾਨ ਕੀਤੀ ਗਈ ਹੈ। ਸਮਾਜਿਕ ਜ਼ਿੰਮੇਵਾਰੀ ਤੇ ਜਾਗਰੂਕਤਾ ਕਾਰਜਾਂ ਸਬੰਧੀ ਮਾਪਦੰਡਾਂ ਵਿਚ ਯੂਨੀਵਰਸਿਟੀ ਵੱਲੋਂ ਪਾਏ ਅਹਿਮ ਯੌਗਦਾਨ ਸਦਕਾ ਇਸ ਏਜੰਸੀ ਦੀ ਰੇਟਿੰਗ ਵਿਚ ਯੂਨੀਵਰਸਿਟੀ ਨੇ ਗੋਲਡ ਰੇਟਿੰਗ ਕਮਾਈ ਹੈ। ਇਸ ਤਰ੍ਹਾਂ ਸਾਰੇ ਮਾਪਦੰਡਾਂ ਵਿਚ ਉਚ ਪੱਧਰ ਦੀ ਕਾਰਗੁਜ਼ਾਰੀ ਸਦਕਾ ਯੂਨੀਵਰਸਿਟੀ ਨੇ ਓਵਰਆਲ ਗੋਲਡ ਰੇਟਿੰਗ ਪ੍ਰਾਪਤ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਕਿਹਾ ਕਿ ਖੋਜ ਅਤੇ ਸਿਖਿਆ ਵਿਚ ਯੂਨੀਵਰਸਿਟੀ ਨੂੰ ਜ਼ਿਆਦਾਤਾਰ ਸੰਸਥਾਵਾਂ ਵੱਲੋਂ ਉਚ ਪੱਧਰ ਦੀ ਰੇਟਿੰਗ ਵਿਚ ਹੀ ਰੱਖਿਆ ਗਿਆ ਹੈ। ਜਿਨ੍ਹਾਂ ਕੋਸ਼ਿਸ਼ਾਂ ਦੇ ਸਦਕਾ ਵੱਖ ਵੱਖ ਏਜੰਸੀਆਂ ਵੱਲੋਂ ਰੇਟਿੰਗ ਅਤੇ ਰੈਂਕਿੰਗ ਪ੍ਰਦਾਨ ਕੀਤੀ ਗਈ ਹੈ ਉਨ੍ਹਾਂ ਵਿਚ ਹੋਰ ਵੀ ਮਿਆਰ ਉਚਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img