ਕਾਰਵਾਂ ਮੈਗਜ਼ੀਨ ਦੇ ਸੀਨੀਅਰ ਪੱਤਰਕਾਰਾਂ ਉੱਪਰ ਹਮਲਾ
ਕੁਝ ਰਿਪੋਰਟਾਂ ਅਨੁਸਾਰ ਕਾਰਵਾਂ ਲਈ ਕੰਮ ਕਰ ਰਹੇ ਸੀਨੀਅਰ ਪੱਤਰਕਾਰ ਸ਼ਾਹਿਦ ਤੰਤਰੇ ਅਤੇ ਪ੍ਰਭਜੀਤ ਸਿੰਘ ਉੱਪਰ ਉੱਤਰ-ਪੂਰਬੀ ਦਿੱਲੀ ਦੇ ਸ਼ੁਭਾਸ਼ ਮੁਹੱਲੇ ਵਿਚ ਸੰਘੀ ਗੁੰਡਿਆਂ ਵੱਲੋਂ ਹਮਲਾ ਕਰਕੇ ਉਹਨਾਂ ਦੀ ਬੇਤਹਾਸ਼ਾ ਕੁੱਟਮਾਰ ਕੀਤੀ ਗਈ ਹੈ। ਉਹ ਉੱਥੇ ਉਸ ਮਸਜਿਦ ਬਾਰੇ ਰਿਪੋਰਟ ਤਿਆਰ ਕਰਨ ਲਈ ਗਏ ਸਨ ਜਿਸ ਉੱਪਰ 5 ਅਗਸਤ ਨੂੰ ਰਾਮ ਮੰਦਰ ਭੂਮੀ ਪੂਜਨ ਵਾਲੀ ਰਾਜ ਗੁੰਡਿਆਂ ਵੱਲੋਂ ਭਗਵੇਂ ਝੰਡੇ ਲਹਿਰਾਏ ਗਏ ਸਨ।
ਦੋਨੋਂ ਪੱਤਰਕਾਰ ਬਹੁਤ ਹੀ ਦਲੇਰੀ ਨਾਲ ਉੱਤਰ-ਪੂਰਬੀ ਦਿੱਲੀ ਵਿਚ ਮੁਸਲਿਮ ਵਿਰੋਧੀ ਮਾਹੌਲ ਦੀ ਖੋਜ ਭਰਪੂਰ ਰਿਪੋਰਟਿੰਗ ਕਰ ਰਹੇ ਹਨ। ਇਹ ਰਿਪੋਰਟਾਂ ਕਾਰਵਾਂ ਮੈਗਜ਼ੀਨ ਨੇ ਲਗਾਤਾਰ ਛਾਪੀਆਂ ਹਨ। ਪਿੱਛੇ ਜਹੇ ਲੜੀਵਾਰ ਰਿਪੋਰਟਾਂ ਦਾ ਮੈਂ ਪੰਜਾਬੀ ਅਨੁਵਾਦ ਕਰਕੇ ਵੀ ਛਾਪੀਆਂ ਹਨ।
ਆਰ.ਐੱਸ.ਐੱਸ.-ਭਾਜਪਾ ਦੇ ਖ਼ੂਨੀ ਹੱਥ ਦਿਨੋ ਦਿਨ ਵਧੇਰੇ ਖ਼ੂੰਖ਼ਾਰ ਹੋ ਕੇ ਆਲੋਚਕ ਆਵਾਜ਼ਾਂ ਉੱਪਰ ਝਪਟ ਰਹੇ ਹਨ। ਇਸ ਦਾ ਡੱਟ ਕੇ ਵਿਰੋਧ ਕਰਨ ਅਤੇ ਇਸ ਵਿਰੁੱਧ ਲੋਕਾਂ ਨੂੰ ਵਿਆਪਕ ਪੱਧਰ ਤੇ ਲਾਮਬੰਦ ਕਰਨ ਦੀ ਲੋੜ ਹੈ। ਫਿਰ ਵੀ ਸੰਘ ਦੇ ਫਾਸ਼ੀਵਾਦੀ ਹਮਲੇ ਦਾ ਮੂੰਹ ਭੰਨਿਆ ਜਾ ਸਕਦਾ ਹੈ।
Related
- Advertisement -
- Advertisement -