ਕਾਰਬਨ ਮੋਨੋਆਕਸਾਈਡ ਜ਼ਹਿਰੀਲੀ ਗੈਸ ਨਾਲ ਤਿੰਨ ਮੌਤਾਂ ਦੋ ਦੀ ਹਾਲਤ ਗੰਭੀਰ

47

ਸੈਕਰਾਮੈਂਟੋ, 20 ਜੁਲਾਈ (ਬੁਲੰਦ ਆਵਾਜ ਬਿਊਰੋ) – ਦੱਖਣੀ ਮਿਸ਼ੀਗਨ ਵਿਚ ਸੰਗੀਤ ਉਤਸਵ ਮੌਕੇ ਇਕ ਟਰੈਵਲ ਟਰੇਲਰ ਵਿਚ 3 ਵਿਅਕਤੀ ਮ੍ਰਿਤਕ ਪਾਏ ਗਏ ਜਦ ਕਿ ਦੋ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੂੰ ਫੋਨ ਮ੍ਰਿਤਕ ਵਿਅਕਤੀਆਂ ਦੇ ਇਕ ਦੋਸਤ ਨੇ ਕੀਤਾ ਸੀ ਜਿਸ ਨੇ ਫੋਨ ਉਪਰ ਦੱਸਿਆ ਕਿ ਉਸ ਦੇ ਸਾਥੀ ਹਿਲਜੁਲ ਨਹੀਂ ਰਹੇ। ਪੁਲਸ ਦਾ ਵਿਸ਼ਵਾਸ਼ ਹੈ ਕਿ ਇਹ ਮੌਤਾਂ ਕਾਰਬਨ ਮੋਨੋਆਕਸਾਈਡ ਜ਼ਹਿਰੀਲੀ ਗੈਸ ਚੜਨ ਨਾਲ ਹੋਈਆਂ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਗੈਸ ਟਰੇਲਰ ਦੇ ਨੇੜੇ ਰਖੇ ਇਕ ਜਨਰੇਟਰ ਤੋਂ ਲੀਕ ਹੋਈ ਸੀ। ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮਿਸ਼ੀਗਨ ਦੇ ਵੁੱਡਸਟਾਕ ਟਾਊਨਸ਼ਿੱਪ ਵਿਚ ਕਰਵਾਏ ‘ਫਾਸਟਰ ਹੌਰਸਜ ਫੈਸਟੀਵਲ’ ਨਾਂ ਦੇ ਇਸ ਸੰਗੀਤ ਉਤਸਵ ਦਾ ਹਜਾਰਾਂ ਲੋਕਾਂ ਨੇ ਆਨੰਦ ਮਾਣਿਆ।

Italian Trulli