More

    ਕਾਮਰੇਡ ਰੁਲਦੂ ਸਿੰਘ ਨੂੰ ਕਿਸਾਨ ਮੋਰਚੇ ਵਿੱਚੋਂ ਬਾਹਰ ਦਾ ਰਸਤਾ ਵਿਖਾਇਆ ਜਾਵੇ : ਮੋਹਕਮ ਸਿੰਘ , ਭੋਮਾ

    ਅੰਮ੍ਰਿਤਸਰ, 25 ਜੁਲਾਈ (ਗਗਨ) – ਪਿਛਲੇ ਦਿਨੀਂ ਕਿਸਾਨ ਆਗੂ ਰੁਲਦੂ ਸਿੰਘ ਦੀ ਵੀਡੀਓ ਸਪੀਚ ਜ਼ੋ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ , ਦਾ ਸਖ਼ਤ ਨੋਟਿਸ ਲੈਂਦਿਆਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਅਤੀਅੰਤ ਨਜ਼ਦੀਕੀ ਸਾਥੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਮੀਤ ਪ੍ਰਧਾਨ ਤੇ ਧਾਰਮਿਕ ਮਾਮਲਿਆਂ ਦੇ ਇੰਚਾਰਜ ਭਾਈ ਮੋਹਕਮ ਸਿੰਘ ਤੇ ਜਨਰਲ ਸਕੱਤਰ ਮਨਜੀਤ ਸਿੰਘ ਭੋਮਾ ਨੇ ਕਿਸਾਨ ਆਗੂਆਂ ਨੂੰ ਨਿਮਰਤਾ ਭਰੀ ਅਪੀਲ ਕਰਦਿਆਂ ਸਪੱਸ਼ਟ ਕੀਤਾ ਕਿ ਅਸੀਂ ਕਿਸਾਨ ਮੋਰਚੇ ਦੀ ਪੂਰਨ ਹਮਾਇਤ ਕਰਦੇ ਹਾਂ ਤੇ ਕਿਸਾਨ ਲੀਡਰਸ਼ਿਪ ਦਾ ਅਥਾਹ ਸਤਿਕਾਰ ਕਰਦੇ ਹਾਂ ਪਰ ਬੇਲਾਗਾਮ ਹੋਈ ਕਾਲੀ ਭੇਡ ਕਾਮਰੇਡ ਰੁਲਦੂ ਸਿੰਘ ਨੂੰ ਤੁਰੰਤ ਨੱਥ ਪਾਈ ਜਾਵੇ। ਉਸਨੂੰ ਕਿਸਾਨ ਮਜ਼ਦੂਰ ਏਕਤਾ ਸੰਘਰਸ਼ ਕਮੇਟੀ ਵਿਚੋਂ ਬਾਹਰ ਦਾ ਰਸਤਾ ਵਿਖਾਇਆ ਜਾਵੇ ਕਿਉਂਕਿ ਇਹੋ ਜਿਹੇ ਲੋਕ ਸਿੱਖ ਕੌਮ ਤੇ ਖ਼ਾਸ ਕਰ ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਜ਼ਖ਼ਮੀ ਕਰਕੇ ਕਿਸਾਨ ਮੋਰਚੇ ਨੂੰ ਵੱਡੀ ਢਾਹ ਲਾ ਰਹੇ ਹਨ । ਕਿਸਾਨ ਮੋਰਚੇ ਦੇ ਮੋਹਰੀ ਆਗੂ ਸ ਬਲਵੀਰ ਸਿੰਘ ਰਾਜੇਵਾਲ ਨੂੰ ਸਾਡੀ ਇਸ ਡੂੰਘੀ ਪੀੜਾਂ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ । ਉਹਨਾਂ ਕਿਹਾ ਜਿਸ ਅੰਨ੍ਹੀ ਈਰਖਾ ਵਿੱਚੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਨਾਮ ਲਏ ਬਗੈਰ ਉਹਨਾਂ ਤੇ 25,000 ਹਜ਼ਾਰ ਸਿੱਖ ਨੌਜਵਾਨ ਭੜਕਾਕੇ ਸ਼ਹੀਦ ਕਰਵਾਉਣ ਦਾ ਵੱਡਾ ਦੋਸ਼ ਲਾਇਆ ਹੈ।

    ਉਹ ਕੋਈ ਵੀ ਸਿੱਖ ਨੌਜਵਾਨ ਬਰਦਾਸ਼ਤ ਨਹੀਂ ਕਰ ਸਕਦਾ । ਉਹਨਾਂ ਕਿਹਾ 25000 ਸਿੱਖ ਨੌਜਵਾਨ ਸੰਤ ਭਿੰਡਰਾਂਵਾਲਿਆਂ ਨਹੀਂ ਸਗੋਂ ਕਾਂਗਰਸ , ਭਾਰਤੀ ਜਨਤਾ ਪਾਰਟੀ , ਰੁਲਦੂ ਸਿੰਘ ਵਰਗੇ ਕਾਮਰੇਡਾਂ ਤੇ ਕੇ ਪੀ ਐੱਸ ਗਿੱਲ ਨੇ ਆਪਸੀ ਭਾਈਵਾਲੀ ਨਾਲ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ ਹਨ । ਇਹ ਸਾਰੇ ਲੋਕ 25000 ਸਿੱਖਾਂ ਦੇ ਕਾਤਲ ਹਨ ਤੇ ਇਹੀ ਲੋਕ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੇ ਵੀ ਦੋਸ਼ੀ ਹਨ । ਉਹਨਾਂ ਕਿਹਾ ਸੰਤ ਭਿੰਡਰਾਂਵਾਲਿਆਂ ਦੀ ਪੰਜਾਬ ਤੇ ਪੰਥ ਨੂੰ ਵੱਡੀ ਦੇਣ , ਵੱਡੀ ਕੁਰਬਾਨੀ ਤੇ ਬੇਮਿਸਾਲ ਸ਼ਹਾਦਤ ਕਰਕੇ ਹੀ ਉਹ ਸਿੱਖਾਂ ਦੇ ਨਾਇਕ ਤੇ ਹੀਰੋ ਵਜੋਂ ਜਾਣੇ ਜਾਂਦੇ ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਤੇ ਟੀ ਸ਼ਰਟਾਂ ਦੇਸ਼ ਬਦੇਸ਼ ਦੇ ਗੁਰਦੁਆਰਿਆ ਦੇ ਬਾਹਰ ਧੜਾ ਧੜ ਮੁੱਲ ਵਿਕਦੀਆਂ ਹਨ ਪਰ ਤੁਹਾਡੇ ਜਿਉਂਦੇ ਜਾਂ ਮਰੇ ਕਿਸੇ ਆਗੂ ਦੀ ਤਸਵੀਰ ਕੋਈ ਮੁਫ਼ਤ ਲੈਣ ਨੂੰ ਤਿਆਰ ਨਹੀਂ । ਅੱਜ ਵੀ ਕਿਸਾਨੀ ਸੰਘਰਸ਼ ਦੀ ਆੜ ਵਿੱਚ ਕਾਮਰੇਡ ਰੂਪੀ ਕਾਲੀਆਂ ਬਿੱਲੀਆਂ ਤੇ ਕਾਲੀਆਂ ਭੇਡਾਂ ਸਿੱਖੀ ਤੇ ਸਿੱਖਾਂ ਤੇ ਹਮਲੇ ਕਰ ਰਹੀਆਂ ਹਨ। ਕਾਮਰੇਡਾ ਨੂੰ ਸਮਝ ਲੈਣਾਂ ਚਾਹੀਦਾ ਹੈ ਕਿ ਜਿਹੜੀ ਲੜਾਈ ਕਿਸਾਨ ਮਜ਼ਦੂਰ ਅੱਜ ਦਿੱਲੀ ਦੀਆਂ ਬਰੂਹਾਂ ਤੇ ਲੜ ਰਹੇ ਹਨ ਉਹ ਲੜਾਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ 19 ਜੁਲਾਈ 1982 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਕੀਤੀ ਸੀ ਤਾਂ ਕਿ ਕੇਂਦਰ ਨੂੰ ਰਾਜਾਂ ਦੇ ਅਧਿਕਾਰਾਂ ਤੇ ਡਾਕਾ ਮਾਰਨ ਤੋਂ ਰੋਕਿਆ ਜਾ ਸਕੇ ਪਰ ਕਾਂਗਰਸੀ, ਭਾਜਪਾਈ, ਕਾਮਰੇਡ ਤੇ ਅਕਾਲੀ ਦਲ ਬਾਦਲਕੇ ਸਾਰੇ ਇੰਦਰਾਂ ਗਾਧੀ ਦੀ ਬੁਕਲ ਵਿਚ ਜਾ ਵੜੇ ਤੇ ਪੰਜਾਬ ਤੇ ਪੰਥ ਦੇ ਅਸਲ ਰਖਵਾਲੇ ਸੰਤ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਵਾ ਦਿੱਤਾ। ਉਸ ਨੇ ਕਾਮਰੇਡਾਂ, ਕਾਂਗਰਸੀਆਂ , ਭਾਜਪਾਈਆਂ ਤੇ ਬਾਦਲਕਿਆਂ ਵਾਂਗ ਪਿੱਠ ਨਹੀ ਦਿਖਾਈ ਸਗੋਂ ਛਾਤੀ ਤੇ ਗੋਲੀਆਂ ਖਾ ਕੇ ਆਪਣੀ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਅਰਦਾਸ ਪੁਗਾਈ।

    ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕਾਮਰੇਡਾਂ ਤੇ ਬਾਕੀ ਸੱਤਾ ਦੇ ਭੁਖਿਆਂ ਵਲੋਂ ਦਿੱਤੇ ਧੋਖੇ ਕਾਰਨ ਹੀ ਅੱਜ ਕਿਸਾਨਾਂ ਨੂੰ ਇਹ ਸੰਘਰਸ਼ ਕਰਨਾ ਪੈ ਰਿਹਾ ਹੈ ਨਹੀਂ ਤਾਂ ਸੂਬਿਆਂ ਨੂੰ ਵੱਧ ਅਧਿਕਾਰ ਮਿਲੇ ਹੁੰਦੇ ਤੇ ਕੇਂਦਰ ਨੂੰ ਇਹ ਕਾਲੇ ਕਾਨੂੰਨ ਬਣਾਉਣ ਦਾ ਹੀਆ ਨਾ ਪੈਂਦਾ। ਅਸੀਂ ਖ਼ੁਦ ਕਿਸਾਨਾਂ ਦੇ ਪੁੱਤ ਹਾਂ ਤੇ ਕਿਸਾਨੀ ਸੰਘਰਸ਼ ਦੀ ਡਟਵੀ ਹਮਾਇਤ ਕਰਦੇ ਆਏ ਹਾਂ ਤੇ ਕਰਦੇ ਰਹਾਂਗੇ ਜਿੰਨੀਂ ਦੇਰ ਕਿਸਾਨ ਮਾਰੂ ਬਿੱਲ ਮੋਦੀ ਸਰਕਾਰ ਵਾਪਿਸ ਨਹੀਂ ਲੈਂਦੀ । ਕਿਸਾਨ ਮੋਰਚਾ ਪਹਿਲਾਂ ਜਿੱਤ ਲਵੋ ਫ਼ਿਰ ਕਾਮਰੇਡੋ ਜਿਹੋ ਜਿਹੀ ਭਾਜੀ ਪਾਉਗੇ ਉਸੇ ਤਰ੍ਹਾਂ ਦੀ 31 ਪਾ ਕੇ ਮੌੜ ਦੇਵਾਂਗੇ । ਪਰ ਹਾਲੇ ਅਸੀਂ ਵੱਡੇ ਕਿਸਾਨ ਮੈਰਚੇ ਦੇ ਹਿੱਤਾਂ ਕਾਰਨ ਆਪਸੀ ਕੋਈ ਮੋਰਚਾ ਨਹੀਂ ਖੋਲਣਾ ਚਾਹੁੰਦੇ । ਜਿਵੇਂ ਤੁਸੀਂ ਕਦੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ , ਲੱਖਾ ਸਿਧਾਣਾ , ਦੀਪ ਸਿੱਧੂ ਵਿਰੁੱਧ ਵੀ ਬਕਵਾਸ ਕਰਦੇ ਹੋ ਅਸੀਂ ਸਭ ਦਾ ਨੋਟਿਸ ਲੈ ਰਹੇ ਹਾਂ ਪਰ ਹਾਲੇ ਅਸੀਂ ਕਿਸਾਨ ਮੋਰਚੇ ਕਰਕੇ ਚੁੱਪ ਹਾਂ । ਸਮਾਂ ਆਉਣ ਤੇ ਤਾਹਨੂੰ ਹਰ ਗੱਲ ਦਾ ਹਿਸਾਬ-ਕਿਤਾਬ ਪੁਛਿਆ ਜਾਵੇਗਾ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img