ਕਾਂਗਰਸ ਸਰਕਾਰ ਝੂਠੀ ਤੇ ਨਕੰਮੀ ਸ਼ਾਬਤ ਹੋਈ ਚੁੱਕੀ ਆ – ਸੂਖਚੈਨ ਸਿੰਘ ਬੈਕਾ

66

ਤਰਨ ਤਾਰਨ, 16 ਜੁਲਾਈ  (ਜੰਡ ਖਾਲੜਾ) – ਪੰਜਾਬ ਵਿੱਚ ਦਿਨੋਂ ਦਿਨ ਵੱਧ ਰਿਹਾ ਨਸ਼ਿਆਂ ਦਾ ਸਿਲਸਿਲਾ। ਕਾਂਗਰਸ ਸਰਕਾਰ ਨੇ ਸਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਵਿਚੋਂ ਨਸ਼ਾ ਚਾਰ ਹਫ਼ਤਿਆਂ ਵਿਚ ਖਤਮ ਕਰਨ ਤੇ ਗੁਟਕਾ ਸਾਹਿਬ ਦੀ ਝੂਠੀ ਸੋਹ ਖਾ ਕੇ ਵੀ ਇਸ ਤੋਂ ਇਲਾਵਾ ਹੋਰ ਬਹੁਤ ਵਾਧੇ ਕੀਤੇ । ਸਾਰੇ ਝੂਠੇ ਸ਼ਾਬਤ ਹੋਗੇ। ਪੱਤਰਕਾਰਾਂ ਨਾਲ ਗੱਲਬਾਤ ਬਾਦ ਕਰਦਿਆਂ ਸੁਖਚੈਨ ਸਿੰਘ ਬੈਕਾ ਨੇ ਕਿਹਾ ਕਿ ਇਹ ਸਰਕਾਰ ਸਿਰਫ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਮੂਰਖ਼ ਬਣਾ ਰਹੀ ਤੇ ਵੋਟਾ ਬਟੋਰਨ ਲਈ ਸਟੈਟ ਮਾਰਦੀ ਆ। ਕਿਉਂਕਿ ਕਿ ਅੱਜ ਪੰਜਾਬ ਦੇ ਹਰ ਪਿੰਡਾਂ ਵਿਚ ਧੜਾ ਧੜ ਨਸ਼ਾ ਸ਼ਰੇਆਮ ਵਿਕ ਰਿਹਾ ਹੈ , ਇਹ ਸਾਰਾ ਐਮ ਐਲ ਏ ਤੇ ਇਨ੍ਹਾਂ ਦੇ ਥੱਲੇ ਲੱਗੇ ਕਰਿੰਦਿਆਂ ਦੀ ਸਿਹ ਤੇ ਹੋ ਰਿਹਾ । ਇਥੋਂ ਤੱਕ ਕਿ ਪ੍ਰਸ਼ਾਸਨ ਵੀ ਆਪਣੀ ਕੁੰਭ ਕਰਨੀ ਨੀਂਦ ਸੁੱਤਾ ਆ। ਹਰ ਰੋਜ਼ ਨਸ਼ਿਆਂ ਕਾਰਨ ਪਤਾ ਨਹੀਂ ਕਿੰਨੇ ਨੋਜਵਾਨ ਦੀ ਮੌਤ ਹੋ ਰਹੀ ਮਾਵਾਂ ਦੇ ਪੁੱਤ ਮਰ ਰਹੇ ਪਤਾ ਨਹੀਂ ਕਿੰਨਿਆਂ ਬੱਚਿਆਂ ਦੇ ਸਿਰ ਤੋਂ ਉਨ੍ਹਾਂ ਦੇ ਪਿਉਂ ਦਾ ਸਾਇਆ ਉੱਠ ਗਿਆ।
ਖ਼ਾਸ ਕਰਕੇ ਹਲਕਾ ਖੇਮਕਰਨ ਦੇ ਪੈਂਦੇ ਹਰ ਪਿੰਡਾਂ ਬੜੇ ਜ਼ੋਰਾਂ ਸ਼ੋਰਾਂ ਤੇ ਸਮੈਕ , ਭੰਗ,ਹੈਰੋਇਨ , ਚਰਸ ਟੀਕੇ ਆਦਿ ਵਿਕ ਰਿਹਾ।

Italian Trulli

ਹਰ ਰੋਜ਼ ਅਖ਼ਬਾਰਾਂ ਦੀ ਸੁਰਖੀਆਂ ਵਿਚ ਵੇਖਣ ਨੂੰ ਮਿਲ ਰਿਹਾ ਹਲਕਾ ਖੇਮਕਰਨ ਵਿੱਚ ਨਸ਼ੇ ਨਾਲ ਵੱਧ ਰਹੀ ਨੋਜਵਾਨਾਂ ਦੀ ਗਿਣਤੀ।
ਇਹੋ ਜਿਹੀ ਇਕ ਘੜਨਾ ਇਕ ਹੋਰ ਸਾਮਣੇ ਆਈ ਪਿੰਡ ਵਾ ਤਾਰਾਂ ਦੀ ਦਾਨੀ ਮੰਡੀ ਵਿਖੇ ਇਕ ਨੋਜਵਾਨ ਗੁਰਪ੍ਰੀਤ ਸਿੰਘ ਉਰਫ ਗੋਪੀ 26 ਪੁੱਤਰ ਜੋਤਾ ਸਿੰਘ ਵਾਸੀ ਰਾਜੋਕੇ ਦੀ ਬੀਤੀ ਰਾਤ ਜਿਸ ਦੀ ਨਸ਼ੇ ਦਾ ਟੀਕਾ ਲਾ ਕੇ ਮੌਤ ਹੋ ਗਈ। ਜੇ ਪ੍ਰਸ਼ਾਸਨ ਮੌਕੇ ਤੇ ਪਹੁੰਚ ਵੀ ਜਾਵੇ ਉਥੇ ਵੀ ਲੋਕਾਂ ਦੀਆ ਅੱਖਾ ਵਿੱਚ ਘੱਟਾ ਪਾਉਣ ਲਈ ਛੋਟੀ ਮੋਟੀ ਕਾਰਵਾਈ ਪਾ ਕੇ। ਆਪਣਾ ਪੰਲਾ ਝਾੜਦੀ ਨਜ਼ਰ ਆਉਦੀ ਹੈ ਮੈ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਨੂੰ ਬੇਨਤੀ ਕਰਦਾ ਕਿ ਕੈਪਟਨ ਸਾਬ ਊਠੋ ਕਿਉਂ ਤੁਸੀ ਕੁੱਬ ਕਰਨੀ ਨੀਦ ਸੁੱਤੇ ਹੋ। ਆਖਰ ਵਿੱਚ ਬੈਕਾ ਨੇ ਜੰਨਤਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਵੱਸਦੇ ਪੰਜਾਬੀਓ ਇਨ੍ਹਾਂ ਝੂਠੀ ਤੇ ਚੋਰ ਪਾਰਟੀ ਦੇ ਝਾਂਸੇ ਵਿੱਚ ਨਾ ਆਉ। ਇਹ ਮੰਜੂਦਾ ਕਾਂਗਰਸ ਸਰਕਾਰ ਝੂਠੀ ਤੇ ਨਕੰਮੀ ਸਾਬਤ ਹੋ ਚੁੱਕੀ ਆ। ਕੈਪਟਨ ਸਰਕਾਰ ਨੂੰ ਚਾਹੀਦਾ ਕਿ ਪੰਜਾਬ ਦੀ ਵਾਗਡੋਰ ਨਹੀਂ ਸੰਭਾਲੀ ਜਾਦੀ ਤਾਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਤਾ ਜੋ ਜੰਤਾ ਦਾ ਭਲਾ ਹੋ ਸਕੇ।