ਅਕਾਲੀ ਦਲ ਬਾਦਲ, ਸੰਯੁਕਤ ਕਿਸਾਨ ਮੋਰਚੇ ਦੇ ਕਹਿਣੇ ਤੇ ਚੱਲੇ : ਰਵਿੰਦਰ ਸਿੰਘ ਬ੍ਰਹਮਪੁਰਾ
ਤਰਨਤਾਰਨ, 24 ਸਤੰਬਰ (ਬੁਲੰਦ ਆਵਾਜ ਬਿਊਰੋ) – ਅੱਜ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਸੀਨੀਅਰ ਆਗੂ ਤੇ ਹਲਕਾ ਖਡੂਰ ਸਾਹਿਬ ਤੋ ਸਾਬਕਾ ਵਿਧਾਇਕ ਸ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅਕਾਲੀ ਦਲ ਬਾਦਲ ਤੇ ਦੋਸ਼ ਲਾਇਆ ਕਿ ਇਹ ਸੰਯੁਕਤ ਕਿਸਾਨ ਮੋਰਚੇ ਦੇ ਖਿਲਾਫ ਫੈਸਲੇ ਲੈ ਰਹੇ ਹਨ ,ਜਿਸ ਨਾਲ ਮਾਹੌਲ ਖਰਾਬ ਹੋਣ ਦਾ ਖਦਸ਼ਾ ਵੱਧ ਸਕਦਾ ਹੈ। ਜਦ ਕਾਲੇ ਖੇਤੀ ਕਾਨੂੰਨ ਆਏ ਸੀ ਉਦੋਂ ਤੋ ਹੀ ਬਾਦਲ ਦਲ ਕਿਸਾਨਾਂ ਦੇ ਬਰਖਿਲਾਫ ਸਨ ਤਦ ਹੀ ਅਖਬਾਰਾਂ ਚ ਰੱਜ ਕੇ ਸੁਰਖੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਜੋ ਅੰਦੋਲਨ ਕਰ ਰਹੇ ਹਨ ਉਹ ਕਿਸਾਨ ਹੀ ਨਹੀ ਹਨ ,ਇਹ ਲਫਜ ਸੁਖਬੀਰ ਸਿੰਘ ਬਾਦਲ ਦੇ ਹਨ ਜੋ ਅੱਜ ਕਿਸਾਨ ਹਿਤੈਸ਼ੀ ਬਣਿਆ ਬੈਠਾ ਹੈ।ਰਵਿੰਦਰ ਸਿੰਘ ਬ੍ਰਹਮਪੁਰਾ ਨੇ ਜਾਰੀ ਪ੍ਰੈਸ ਬਿਆਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਮੂਰਖ ਬਣਾਉਣ ਲਈ ਹੀ ਭਾਜਪਾ ਨਾਲ ਸਾਂਝ ਅਕਾਲੀ ਦਲ ਬਾਦਲ ਨੇ ਤੋੜੀ ਸੀ ਪਰ ਅੰਦਰਖਾਤੇ ਇਹ ਭਾਜਪਾ ਦੇ ਹੀ ਪੱਕੇ ਹਨ,ਜੋ ਆਉਣ ਵਾਲੇ ਸਮੇਂ ਚ ਸਪੱਸ਼ਟ ਹੋ ਜਾਵੇਗਾ। ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਸੁਖਬੀਰ ਸਿੰਘ ਬਾਦਲ ਇਕ ਨੰਬਰ ਦਾ ਮੌਕਾ ਪ੍ਰਸਤ ਇਨਸਾਨ ਹੈ ਜੋ ਸਤਾ ਤੇ ਕਬਜਾ ਕਰਨ ਲਈ ਕਿਸੇ ਵੀ ਹੱਦ ਤਕ ਗਿਰ ਸਕਦਾ ਹੈ।
ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਤੇ ਟਿੱਪਣੀ ਦਿੰਦਿਆਂ ਕਿਹਾ ਕਿ ਜਦ ਤੁਹਾਡਾ ਕਪਤਾਨ ਕੈਪਟਨ ਅਮਰਿੰਦਰ ਸਿੰਘ ਸਾਢੇ 4 ਸਾਲਾਂ ਚ ਕੁਝ ਨਹੀ ਕਰ ਸਕਿਆ ਤਾਂ ਨਵਾ ਮੁੱਖ ਮੰਤਰੀ ਕਿਵੇ 2 ਮਹੀਨਿਆਂ ਚ ਪੰਜਾਬ ਨਾਲ ਕੀਤੇ ਵਾਅਦਿਆਂ ਨੂੰ ਸਿਰੇ ਚਾੜ ਸਕਣਗੇ। ਇਸ ਲਈ ਇਹ ਕਾਂਗਰਸ ਨੇ ਸਿਰੇ ਦੀ ਸਿਆਸਤ ਕਰਕੇ ਪੰਜਾਬ ਵਾਸੀਆਂ ਨੂੰ ਨਵਾ ਚਿਹਰਾ ਦੇ ਦਿੱਤਾ ਹੈ ਕਿ ਜਾਉ ਹੁਣ ਤੁਸੀ ਪੰਜਾਬ ਨਾਲ ਧੋਖਾ ਕਰੋ ਤੇ ਰਾਜ ਮਾਣੋ ਪਰ ਅਜਿਹਾ ਹੁਣ ਕਦੇ ਵੀ ਨਹੀ ਹੋ ਸਕੇਗਾ। ਪੰਜਾਬ ਦੇ ਲੋਕ ਭਲੀ ਭਾਂਤੀ ਪਰਖੀਆਂ ਪਾਰਟੀਆਂ ਤੋ ਜਾਣੂ ਹੋ ਗਏ ਹਨ ਕੋਣ ਕਿਨੇ ਪਾਣੀ ਚ ਹੈ। ਇਸ ਲਈ ਪੰਜਾਬ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਇਕ ਨਵੀ ਤੇ ਨਿਰੋ ਧਿਰ ਦੀ ਜਰੂਰਤ ਹੈ ਤਾਂ ਹੀ ਪੰਜਾਬ ਲੋਟੂ,ਜਾਲਮ ਅਤੇ ਬੇਈਮਾਨ ਹੁਕਮਰਾਨਾਂ ਤੋ ਬਚ ਸਕੇਗਾ।