ਅੰਮ੍ਰਿਤਸਰ, 25 ਜੁਲਾਈ (ਗਗਨ) – ਵਿਧਾਨ ਸਭਾ ਹਲਕਾ ਦੱਖਣੀ ਅਧੀਨ ਪੈਂਦੇ ਕੋਟ ਮਿੱਤ ਸਿੰਘ ਵਿਖੇ ਇਕ ਮੀਟਿੰਗ ਦੌਰਾਨ ਕਾਂਗਰਸ ਪਾਰਟੀ ਨੂੰ ਉਦੋਂ ਭਾਰੀ ਝਟਕਾ ਲੱਗਾ ਜਦੋਂ ਕਾਂਗਰਸ ਕਮੇਟੀ ਸ਼ਹਿਰੀ ਦੇ ਵਾਈਸ ਪ੍ਰਧਾਨ ਸੰਨੀ ਮੰਨਣ ਤੇ ਉਨਾ ਨਾਲ ਵੱਡੀ ਗਿਣਤੀ ’ਚ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਜਿੰਨਾ ਦਾ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਬੜੇ ਉਤਸ਼ਾਹ ਸਵਾਗਤ ਕੀਤਾ। ਇਸ ਮੋਕੇ ’ਤੇ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਣ ਵਾਲੇ ਸੰਨੀ ਮੰਨਣ, ਪਹਿਲਵਾਨ ਰੇਸ਼ਮ ਸਿੰਘ, ਨਿਰਮਲ ਸਿੰਘ, ਨਰਿੰਦਰ ਕੁਮਾਰ, ਜਸਵਿੰਦਰ ਕੌਰ, ਨਿਰਮਲ ਕੌਰ, ਰਾਮ ਲੁਭਾਇਆ ਸ਼ਰਮਾ, ਪ੍ਰੇਮ ਸਿੰਘ, ਬਲਜਿੰਦਰ ਸਿੰਘ, ਅਵਤਾਰ ਸਿੰਘ, ਗੁਰਦੇਵ ਸਿੰਘ, ਡਾ.ਰਾਕੇਸ਼ ਕੁਮਾਰ, ਪ੍ਰਤਾਪ ਸਿੰਘ ਤੇ ਵੱਡੀ ਗਿਣਤੀ ’ਚ ਪਰਿਵਾਰਾਂ ਨੇ ਕਿਹਾ ਕਿ ਹਲਕਾ ਨਿਵਾਸੀਆਂ ਦੀ ਅੋਖੇ ਸੋਖੇ ਵੇਲੇ ਮੱਦਦ ਲਈ ਹਰ ਵੇਲੇ ਤਿਆਰ ਰਹਿਣ ਵਾਲੇ ਤਲਬੀਰ ਸਿੰਘ ਗਿੱਲ ਦੇ ਕੰਮਾਂ ਤੋਂ ਪ੍ਰਭਾਵਤ ਹੋ ਕੇ ਹੀ ਅਸੀਂ ਅਕਾਲੀ ਦਲ ਨਾਲ ਜੁੜਨ ਦਾ ਫੈਂਸਲਾ ਲਿਆ ਹੈ ਤੇ ਹੁਣ ਤਲਬੀਰ ਗਿੱਲ ਨੂੰ ਵੱਡੀ ਲੀਡ ਨਾਲ ਵੀ ਜਿਤਾਵਾਂਗੇ ਕਿਉਕਿ ਹਲਕੇ ਦੀ ਵਾਗਡੋਰ ਗਿੱਲ ਜਿਹੇ ਮਿਹਨਤੀ ਲੀਡਰ ਹੱਥ ਹੀ ਹੋਣੀ ਚਾਹੀਦੀ ਹੈ।
ਇਸ ਮੋਕੇ ’ਤੇ ਤਲਬੀਰ ਸਿੰਘ ਗਿੱਲ ਨੇ ਅਕਾਲੀ ਦਲ ’ਚ ਸ਼ਾਮਲ ਹੋਣ ਵਾਲੇ ਸਮੂਹ ਪਰਿਵਾਰਾਂ ਨੂੰ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿਵਾਉਦਿਆਂ ਕਿਹਾ ਕਿ ਹਲਕਾ ਦੱਖਣੀ ਦੇ ਸਮੂਹ ਨਿਵਾਸੀ ਮੇਰੇ ਪਰਿਵਾਰ ਵਾਂਗ ਹਨ ਜਿੰਨਾ ਦੀ ਸੇਵਾ ’ਚ ਮੈਂ ਹਮੇਸ਼ਾਂ ਹਾਜ਼ਰ ਹਾਂ। ਇਸ ਸਮੇਂ ਹਰਭਜਨ ਸਿੰਘ ਕੋਟ ਮਿੱਤ ਸਿੰਘ,ਗੁਰਮੀਤ ਸਿੰਘ ਰੂਬੀ ਮੂਲੇਚੱਕ, ਕੰਵਲਜੀਤ ਸਿੰਘ ਕੰਵਲ, ਗੁਰਮੀਤ ਸਿੰਘ ਸਹਿਣੇਵਾਲ, ਸਵਿੰਦਰ ਸਿੰਘ ਥਾਣੇਦਾਰ, ਹਰਪ੍ਰੀਤ ਸਿੰਘ ਰੰਧਾਵਾ, ਮਨਪ੍ਰੀਤ ਸਿੰਘ ਬੋਨੀ, ਸਰਬਜੀਤ ਸਿੰਘ ਧਾਮੀ, ਪ੍ਰਿਤਪਾਲ ਸਿੰਘ ਲਾਲੀ ਤੇ ਹੋਰ ਵੀ ਆਗੂ ਮੋਜੂਦ ਸਨ।