ਕਾਂਗਰਸ ਨੂੰ ਵੱਡਾ ਝੱਟਕਾ, 50 ਕਾਂਗਰਸੀ ਪਰਿਵਾਰ ਅਕਾਲੀ ਦਲ ਵਿੱਚ ਹੋਏ ਸ਼ਾਮਲ

ਕਾਂਗਰਸ ਨੂੰ ਵੱਡਾ ਝੱਟਕਾ, 50 ਕਾਂਗਰਸੀ ਪਰਿਵਾਰ ਅਕਾਲੀ ਦਲ ਵਿੱਚ ਹੋਏ ਸ਼ਾਮਲ

ਤਰਨ ਤਾਰਨ, 16 ਜੁਲਾਈ (ਜੰਡ ਖਾਲੜਾ) – ਹਲਕਾ ਖੇਮਕਰਨ ਦੇ ਅਧੀਨ ਪਿੰਡ ਅਕਬਰਪੁਰਾ ਵਿਖੇ ਕਾਂਗਰਸ ਪਾਰਟੀ ਨੂੰ ਉਦੋਂ ਝਟਕਾ ਲੱਗਾ। ਜਦੋ ਕਾਂਗਰਸ ਪਾਰਟੀ ਦੇ ਝੂਠੇ ਵਾਅਦਿਆਂ ਤੋਂ ਸਤਾਏ 50 ਪਰਿਵਾਰ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ । ਪਾਰਟੀ ਵਿਚ ਸ਼ਮੂਲੀਅਤ ਕਰਦਿਆਂ ਹਲਕਾ ਖੇਮਕਰਨ ਦੇ ਸਾਬਕਾ ਵਿਧਾਇਕ ਸ੍ਰ ਵਿਰਸਾ ਸਿੰਘ ਵਲਟੋਹਾ ਜੀ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਤੇ ਇਹ ਵੀ ਕਿਹਾ ਪਾਰਟੀ ਵਿਚ ਪੂਰਾ ਬਣਦਾ ਮਾਣ ਸਨਮਾਨ ਵੀ ਦਿੱਤਾ ਜਾਵੇਗਾ।

ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕਾਂਗਰਸ ਪਾਰਟੀ ਇਕ ਉਹ ਪਾਰਟੀ ਹੈ ਜਿਹੜੀ ਆਮ ਭੋਲੀ ਭਾਲੀ ਜਨਤਾ ਨੂੰ ਮੂਰਖ਼ ਬਣਾਉਂਦੀ ਆ ਰਹੀ ਹੈ ਤੇ ਝੂਠੇ ਵਾਅਦੇ ਕਰਕੇ ਸਤਾ ਹਾਸਿਲ ਕੀਤੀ । ਕੈਪਟਨ ਅਮਨਿੰਦਰ ਸਿੰਘ ਨੇ ਤਾ ਗੁਟਕਾ ਸਾਹਿਬ ਫੜ੍ਹ ਕੇ ਝੂਠੀਆਂ ਸੋਹਾ ਖਾਦੀਆਂ। ਜਨਤਾ ਤੇ ਨੌਜਵਾਨਾਂ ਨੂੰ ਝੂਠੇ ਵਾਅਦੇ ਕੀਤੇ ਜਿਨ੍ਹਾਂ ਵਿਚੋਂ ਸਾਡੇ ਚਾਰ ਸਾਲ ਹੋ ਗਏ ਸਰਕਾਰ ਬਣੀ ਨੂੰ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਹੁਣ ਜਨਤਾ ਝੂਠੀ ਕਾਂਗਰਸ ਪਾਰਟੀ ਦੇ ਝਾਂਸਿਆ ਵਿਚ ਨਹੀ ਆਵੇਗੀ । ਤੇ ਕਿਹਾ ਕਿ
ਜੋ ਵੀ ਲੋਕਾਂ ਨੂੰ ਸੁਖ ਸਹੂਲਤਾਂ ਮੁਹੱਈਆ ਕਰਵਾਈਆਂ ਇਹ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹਨ।

Bulandh-Awaaz

Website: