More

  ਕਾਂਗਰਸ ਨੂੰ ਛਡ ਕੇ ਕਈ ਨੌਜਵਾਨ ਬਸਪਾ ਵਿੱਚ ਹੋਏ ਸਾਮਲ, ਸੂਬਾ ਆਗੂ ਮਨਜੀਤ ਸਿੰਘ ਅਟਵਾਲ ਨੇ ਕੀਤੇ ਸਨਮਾਨਿਤ

  ਅੰਮ੍ਰਿਤਸਰ 13 ਜੁਲਾਈ (ਗਗਨ) – ਬਹੁਜਨ ਸਮਾਜ ਪਾਰਟੀ ਲੋਕ ਸਭਾ ਅਮ੍ਰਿੰਤਸਰ ਦੇ ਹਲਕਾ ਮਜੀਠਾ ਦੇ ਪਿੰਡ ਭੀਲੋਵਾਲ ਦੇ ਵਿੱਚ ਇੱਕ ਹੰਗਾਮੀ ਮੀਟਿੰਗ ਸੁਰਜੀਤ ਸਿੰਘ ਅਬਦਾਲ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਕਾਂਗਰਸ ਪਾਰਟੀ ਨਾਲ ਸੰਬੰਧਤ ਕਈ ਨੌਜਵਾਨ ਕਾਂਗਰਸ ਪਾਰਟੀ ਨੂੰ ਸਦਾ ਲਈ ਅਲਵਿਦਾ ਆਖ ਕੇ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਲ ਹੋ ਗਏ।ਜਿਨ੍ਹਾਂ ਦਾ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ ਨੇ ਭਰਪੂਰ ਸਵਾਗਤ ਕੀਤਾ ਅਤੇ ਪਾਰਟੀ ਵਿੱਚ ਬਣਦਾ ਮਾਨ- ਸਤਿਕਾਰ ਦੇਣ ਦਾ ਭਰੋਸਾ ਦਿੱਤਾ।ਇਹ ਮੀਟਿੰਗ ਜਸਪਾਲ ਸਿੰਘ ਭੱਟੀ ਸੈਕਟਰ ਇੰਚਾਰਜ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਨ, ਮੀਟਿੰਗ ਨੂੰ ਸੰਬੋਧਨ ਕਰਦਿਆਂ ਅਟਵਾਲ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੇ ਝੂਠੇ ਲਾਰਿਆ ਤੋ ਤੰਗ ਆ ਚੁੱਕੇ ਹਨ, ਨੂੰ ਰਾਜ ਸਤਾ ਤੋ ਚਲਦਾ ਕਰਨ ਲਈ ਅਤੇ ਪੰਜਾਬ ਵਿੱਚ ਬਸਪਾ+ਅਕਾਲੀ ਦਲ ਗਠਜੋੜ ਦੀ ਸਰਕਾਰ ਬਣਾਉਣ ਲਈ 2022 ਵਿਧਾਨ ਸਭਾ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

  ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਸੁਰਜੀਤ ਸਿੰਘ ਅਬਦਾਲ ਨੇ ਕਿਹਾ ਹੈ ਕਿ ਚੋਣਾਂ ਦੇ ਵਿੱਚ ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ 117 ਵਿਧਾਨ ਸਭਾ ਸੀਟਾਂ ਤੇ ਵੱਡੀ ਲੀਡ ਨਾਲ ਜਿੱਤ ਪ੍ਰਪਾਤ ਕਰਕੇ ਵਿਰੋਧੀਆਂ ਦੀਆਂ ਜਮਾਨਤਾ ਜਬਤ ਕਰਵਾਏਗੀ ਇਸ ਮੌਕੇ ਪਾਰਟੀ ਵਿੱਚ ਸਾਮਲ ਹੋਏ ਨੌਜਵਾਨ ਸਾਥੀਆ ਨੂੰ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਿਲ੍ਹਾ ਕੈਸ਼ੀਅਰ ਅਮਰਜੀਤ ਸਿੰਘ ਸਰਪੰਚ ,ਰਤਨ ਸਿੰਘ ਜਿਲ੍ਹਾ ਸੈਕਟਰੀ ,ਜਤਿੰਦਰ ਸਿੰਘ ਜਿਲਾ ਸੈਕਟਰੀ, ਹਲਕਾ ਮਜੀਠਾ ਦੇ ਪ੍ਰਧਾਨ ਹਰਦੇਵ ਸਿੰਘ ਕੋਟਲੀ ,ਜਿਲ੍ਹਾ ਕੈਸ਼ੀਅਰ ਬਲਜੀਤ ਸਿੰਘ,ਜਨਰਲ ਸਕੱਤਰ ਮਜੀਠਾ ਤੇ ਮੈਂਬਰ ਪੰਚਾਇਤ ਬਲਿਹਾਰ ਸਿੰਘ,ਹਲਕਾ ਦੇ ਕੈਸੀਅਰ ਦਲਬੀਰ ਸਿੰਘ,ਬਲਜੀਤ ਸਿੰਘ ਰਮਦਵਾਲੀ,ਕਿਸ਼ਨ ਸਿੰਘ,ਰਾਮ ਸਿੰਘ ਤੇ ਹੋਰ ਵੀ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img