More

  ਕਾਂਗਰਸ ਦੇ ਬਲਾਕ ਪ੍ਰਧਾਨ ਤੋ ਦੋ ਪੇਟੀਆਂ ਬੀਅਰ ਮੰਗਣ ਵਾਲਾ ਥਾਣੇ ਦਾ ਮੁਣਸ਼ੀ ਕੀਤਾ ਮੁੱਅਤਲ

  ਅੰਮ੍ਰਿਤਸਰ, 1 ਜੁਲਾਈ (ਗਗਨ) – ਜਿਲਾ ਤਰਨ ਤਾਰਨ ਦੇ ਥਾਣਾਂ ਝਬਾਲ ਦੇ ਮੁੱਖ ਮੁਣਸ਼ੀ ਵਲੋ ਬਲਾਕ ਕਾਂਗਰਸ ਦੇ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾ ਪਾਸੋ ਕਿਸੇ ਹਵਾਲਾਤੀ ਨੂੰ ਬਾਹਰ ਕੱਢਕੇ ਨਹਾਉਣ ਦੇ ਇਵਜ ‘ਚ ਦੋ ਪੇਟੀਆ ਬੀਅਰ ਮੰਗਣ ਦਾ ਮਾਮਲਾ ਉਚ ਅਧਿਕਾਰੀਆ ਦੇ ਧਿਆਨ ਵਿੱਚ ਆਉਣ ਤੋ ਬਾਅਦ ਉਸ ਨੂੰ ਮੁੱਅਤਲ ਕਰਕੇ ਲਾਈਨ ਹਾਜਰ ਕਰ ਦਿੱਤਾ ਗਿਆ । ਜਿਸ ਦੀ ਪੁਸਟੀ ਸਬ ਡਵੀਜਨ ਤਰਨ ਤਾਰਨ ਦੇ ਉਪ ਪੁਲਿਸ ਕਪਤਾਨ ਸ: ਸੁੱਚਾ ਸਿੰਘ ਬੱਲ ਨੇ ਕੀਤੀ। ਉਚ ਅਧਿਕਾਰੀਆ ਵਲੋ ਕੀਤੀ ਕਾਰਵਾਈ ਤੇ ਸ਼ਤੁੰਸਟੀ ਪ੍ਰਗਟ ਕਰਦਿਆ ਬੀ.ਐਨ.ਈ ਦਫਤਰ ਪੁੱਜੇ

  ਬਲਾਕ ਪ੍ਰਧਾਨ ਸ: ਜਗਤਪੁਰਾ ਨੇ ਕਿਹਾ ਬਲਾਕ ਪ੍ਰਧਾਨ ਹੋਣ ਦੇ ਨਾਲ ਨਾਲ ਉਹ ਪਿੰਡ ਜਗਤਪੁਰਾ ਦੇ ਸਰਪੰਚ ਵੀ ਹਨ ਤੇ ਪਿੰਡ ਦੇ ਇਕ ਸਾਬਕਾ ਮੈਬਰ ਪੰਚਾਇਤ ਨਿਸ਼ਾਨ ਸਿੰਘ ਜਿਸ ਨੂੰ ਕਿਸੇ ਮਾਮਲੇ ਵਿੱਚ ਦੋ ਦਿਨਾ ਤੋ ਹਵਾਲਾਤ ਵਿੱਚ ਬੰਦ ਕੀਤਾ ਹੋਇਆ ਸੀ ਤੇ ਉਹ ਸਰਪੰਚਹੋਣ ਦੇ ਨਾਤੇ ਉਸ ਦਾ ਪਤਾ ਕਰਨ ਥਾਣੇ ਪੁੱਜੇ ਸਨ ਤਾਂ ਮੁੱਖ ਮੁਣਸ਼ੀ ਪ੍ਰਮਜੀਤ ਸਿੰਘ ਨੂੰ ਹਵਾਲਾਤ ਵਿੱਚ ਬੰਦ ਮੈਬਰ ਪੰਚਾਇਤ ਨੂੰ ਗਰਮੀ ਹੋਣ ਕਰਕੇ ਨਹਾਉਣ ਵਾਸਤੇ ਬਾਹਰ ਕੱਢਣ ਲਈ ਕਿਹਾ ਤਾਂ ਉਸ ਨੇ ਬਿਨਾ ਕਿਸੇ ਖੌਫ ਉਸ ਨੂੰ ਦੋ ਪੇਟੀਆ ਬੀਅਰ ਦੀਆਂ ਲਿਆਉਣ ਦਾ ਹੁਕਮ ਚਾੜ ਦਿੱਤਾ ।ਜਿਸ ਨੂੰ ਉਨਾਂ ਨੇ ਆਪਣੇ ਅਤੇ ਕਾਂਗਰਸ ਪਾਰਟੀ ਲਈ ਨਾਮੋਸ਼ੀ ਵਾਲੀ ਗੱਲ ਸਮਝਦਿਆ ਇਤਰਾਜ ਉਠਾਇਆ ਕਿ ਜੇਕਰ ਬਲਾਕ ਪ੍ਰਧਾਨ ਤੇ ਪਿੰਡ ਦੇ ਸਰਪੰਚ ਨਾਲ ਅਜਿਹਾ ਵਿਹਾਰ ਹੁੰਦਾ ਹੈ ਤਾਂ ਆਮ ਵਰਕਰ ਦਾ ਕੀ ਹਾਲ ਹੁੰਦਾ ਹੋਵੇਗਾ ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img