27.9 C
Amritsar
Monday, June 5, 2023

ਕਾਂਗਰਸ ਦੀ ਮੁੱਕੀ ਆਕਸੀਜਨ, ਲੀਡਰ ਆਪਸ ‘ਚ ਲੱਗੇ ਲੜਨ – ਬਿਕਰਮ ਮਜੀਠੀਆ

Must read

ਅੰਮ੍ਰਿਤਸਰ , 24 ਮਈ (ਰਛਪਾਲ ਸਿੰਘ) – ਅਕਾਲੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ’ਚ ਕਾਂਗਰਸ ਦੀ ਆਕਸੀਜਨ ਖਤਮ ਹੋਣ ਕੰਡੇ ਪਹੁੰਚ ਗਈ ਹੈ ਤਾਂ ਹੀ ਵੱਡੇ-ਛੋਟੇ ਲੀਡਰ ਆਪਸ ’ਚ ਛਿੱਤਰੋ ਛਿੱਤਰੀ ਹੋਏ ਫਿਰਦੇ ਹਨ। ਇਹ ਵਿਚਾਰ ਉਨ੍ਹਾਂ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਇਸ ਮੌਕੇ ਉਨ੍ਹਾਂ ਨਾਲ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵੀ ਮੌਜੂਦ ਸਨ। ਮਜੀਠੀਆ ਨੇ ਕਿਹਾ ਕਿ ਪੰਜਾਬ ’ਚ ਕੋਰੋਨਾ ਪੂਰੇ ਜ਼ੋਰਾਂ ਨਾਲ ਕਹਿਰ ਢਾਹ ਰਿਹਾ ਹੈ ਜਿਸ ਦੀ ਲਪੇਟ ’ਚ ਆ ਰਹੇ ਮਰੀਜ਼ ਆਕਸੀਜਨ, ਦਵਾਈਆਂ ਤੇ ਡਾਕਟਰੀ ਸਹਾਇਤਾ ਲਈ ਵਿਲਕਦੇ ਫਿਰ ਰਹੇ ਹਨ ਅਤੇ ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੇ ਦੁੱਖ ਦਰਦ ਨੂੰ ਵਿਸਾਰ ਕੇ ਆਪਣੀ ਮਹਿਲਾ ਮਿੱਤਰ ਲਈ ਚੀਕੂ ਅਤੇ ਸੀਤਾ ਫਲ ਦਾ ਪ੍ਰਬੰਧ ਕਰਨ ’ਚ ਲੱਗੇ ਹੋਏ ਹਨ।

ਮਜੀਠੀਆ ਨੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ’ਤੇ ਵਰਦਿਆਂ ਆਖਿਆ ਕਿ ਇਸ ਔਖੀ ਘੜੀ ’ਚ ਸਿੱਧੂ ਲੋਕਾਂ ਦੇ ਭਲੇ ਬਾਰੇ ਕੋਈ ਗੱਲ ਕਰਨ ਦੀ ਬਜਾਏ ਟਵਿੱਟਰ ’ਤੇ ਆਪਣਾ ਵੱਖਰਾ ਹੀ ਰਾਗ ਅਲਾਪਦਾ ਰਹਿੰਦਾ ਹੈ ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਹੁਣ ‘ਠੋਕੋ ਤਾਲੀ ਤੇ ਚੀਕੂ ਸੀਤਾ ਫਲ’ ਵਾਲੇ ਲੀਡਰਾਂ ਤੋਂ ਭਲਾਈ ਦੀ ਉਮੀਦ ਲਾਹ ਦੇਣੀ ਚਾਹੀਦੀ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ ’ਚ ਮਚਿਆ ਘਮਸਾਨ ਕਾਂਗਰਸ ਹਾਈਕਮਾਨ ਤੋਂ ਵੀ ਨਹੀਂ ਥੰਮ ਹੋਣਾ ਕਿਉਂਕਿ ਇਹ ਕੁਰਸੀ ਅਤੇ ਚੌਧਰ ਦੇ ਲਾਲਚ ਦੀ ਲੜਾਈ ਹੈ ਜਿਹੜੀ ਆਉਣ ਵਾਲੇ ਦਿਨਾਂ ’ਚ ਹੋਰ ਤੇਜ਼ ਹੋਵੇਗੀ।

- Advertisement -spot_img

More articles

- Advertisement -spot_img

Latest article