ਕਾਂਗਰਸੀ ਆਗੂ ਅਮਨਦੀਪ ਸਿੰਘ ਕੱਕੜ ਨੇ ਦਿੱਤਾ ਠੋਕਵਾਂ ਜੁਆਬ

ਕਾਂਗਰਸੀ ਆਗੂ ਅਮਨਦੀਪ ਸਿੰਘ ਕੱਕੜ ਨੇ ਦਿੱਤਾ ਠੋਕਵਾਂ ਜੁਆਬ

ਫਤਿਹਜੰਗ ਬਾਜਵਾ ਜੀ ਦਿਲਰਾਜ ਸਰਕਾਰੀਆ ਆਪਣੀ ਮਿਹਨਤ ਸਦਕਾ ਚੇਅਰਮੈਨ ਬਣਿਆ ਸਿਫਾਰਸ਼ ਨਾਲ ਨਹੀਂ – ਕੱਕੜ

ਅੰਮ੍ਰਿਤਸਰ, 27 ਜੂਨ (ਗਗਨ) – ਜਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਮੀਤ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ੍ਰ ਸੁਖਬਿੰਦਰ ਸਿੰਘ ਸਰਕਾਰੀਆ ਦੇ ਅਤੀ ਨਜ਼ਦੀਕੀ ਅਮਨਦੀਪ ਸਿੰਘ ਕੱਕੜ ਨੇ ਫਤਿਹਜੰਗ ਸਿੰਘ ਬਾਜਵਾ ਵੱਲੋਂ ਕੈਬਨਿਟ ਮੰਤਰੀ ਸ੍ਰ ਸੁਖਬਿੰਦਰ ਸਿੰਘ ਸਰਕਾਰੀਆ ਵਿਰੁੱਧ ਕੀਤੀ ਗਈ ਬੇਤੁਕੀ ਬਿਆਨਬਾਜ਼ੀ ਦਾ ਕਰੜਾ ਵਿਰੋਧ ਕਰਦਿਆਂ ਕਿਹਾ ਕਿ ਸ੍ਰ ਫਤਿਹਜੰਗ ਸਿੰਘ ਬਾਜਵਾ ਵੱਲੋਂ ਵਿਕਾਸ ਪੁਰਸ਼ ਨਾਲ ਜਾਣੇ ਜਾਂਦੇ ਕੈਬਨਿਟ ਮੰਤਰੀ ਸ੍ਰ ਸੁਖਬਿੰਦਰ ਸਿੰਘ ਸਰਕਾਰੀਆ ਤੇ ਇਹ ਦੋਸ਼ ਲਗਾਉਣਾ ਕਿ ਉਨ੍ਹਾਂ ਦਿਲਰਾਜ ਸਿੰਘ ਸਰਕਾਰੀਆ ਨੂੰ ਸਿਫਾਰਸ਼ ਕਰਕੇ ਚੇਅਰਮੈਨ ਬਣਾਇਆ ਜੋ ਕਿ ਸੱਚਾਈ ਤੋਂ ਕੋਹਾਂ ਦੂਰ ਹੈ। ਕੱਕੜ ਨੇ ਕਿਹਾ ਕਿ ਦਿਲਰਾਜ ਸਿੰਘ ਸਰਕਾਰੀਆ ਆਪਣੀ ਮਿਹਨਤ ਨਾਲ ਚੇਅਰਮੈਨ ਬਣੇ ਹਨ। ਉਨ੍ਹਾਂ ਜਿਲ੍ਹਾ ਪ੍ਰੀਸ਼ਦ ਦੀ ਪਹਿਲਾਂ ਚੋਣ ਲੜੀ, ਸਾਰੇ ਮੈਂਬਰਾਂ ਵਿੱਚ ਜਿਆਦਾ ਵੋਟ ਹਾਸਲ ਕੀਤੇ। ਉਨ੍ਹਾਂ ਕਿਹਾ ਕਿ ਦਿਲਰਾਜ ਸਿੰਘ ਸਰਕਾਰੀਆ ਅਕਾਲੀ ਸਰਕਾਰ ਸਮੇਂ ਵੀ ਪੰਚਾਇਤੀ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਆਪਣੇ ਪਿੰਡ ਧੌਲ ਕਲਾਂ ਦੇ ਸਰਪੰਚ ਬਣੇ। ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਵੀ ਉਹ ਜਿੱਤ ਹਾਸਲ ਕਰਕੇ ਜਿਲੇ ਦੇ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਸਨ ਅਤੇ ਫਿਰ ਹੋਈਆਂ ਯੂਥ ਕਾਂਗਰਸ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਪੰਜਾਬ ਦੇ ਜਨਰਲ ਸਕੱਤਰ ਬਣੇ।ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸ੍ਰ ਸੁਖਬਿੰਦਰ ਸਿੰਘ ਸਰਕਾਰੀਆ ਨੇ ਗਲਤ ਕੰਮ ਕਰਨ ਤੇ ਆਪਣੇ ਸਾਬਕਾ ਪੀ ਏ ਨੂੰ ਵੀ ਨਹੀਂ ਸੀ ਬਖਸ਼ਿਆ।

ਕੱਕੜ ਨੇ ਕਿਹਾ ਕਿ ਦਿਲਰਾਜ ਸਿੰਘ ਸਰਕਾਰੀਆ ਨੇ ਕਰੋਨਾ ਮਹਾਂਮਾਰੀ ਦੌਰਾਨ ਵੀ ਆਪਣੀ ਸਿਹਤ ਦੀ ਪ੍ਰਵਾਹ ਕੀਤਿਆਂ ਬਿਨਾਂ ਘਰ ਘਰ ਜਾ ਕੇ ਲੋਕਾਂ ਨੂੰ ਰਾਸ਼ਨ ਵੰਡਿਆ ਅਤੇ ਉਨ੍ਹਾਂ ਦੀ ਹਰ ਪ੍ਰਕਾਰ ਨਾਲ ਸਹਾਇਤਾ ਕੀਤੀ। ਕੱਕੜ ਨੇ ਕਿਹਾ ਕਿ ਹਲਕਾ ਰਾਜਾਸਾਂਸੀ ਸਰਕਾਰੀਆ ਪਰਿਵਾਰ ਨਾਲ ਚੱਟਾਨ ਵਾਂਗ ਖੜਾ ਹੈ ਅਤੇ ਜੋ ਵੀ ਇਸ ਪਰਿਵਾਰ ਵਿਰੁੱਧ ਬੇਤੁਕੀ ਬਿਆਨਬਾਜੀ ਕਰੇਗਾ ਉਸਨੂੰ ਉਸਦੀ ਭਾਸ਼ਾ ਵਿੱਚ ਹੀ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਮਨਦੀਪ ਸਿੰਘ ਮੁਹਾਰ, ਬਲਜਿੰਦਰ ਸਿੰਘ ਧਾਰੀਵਾਲ ਜਨਰਲ ਸਕੱਤਰ, ਗੁਰਦੇਵ ਸਿੰਘ ਸ਼ੂਹਰਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਭੇਜ ਸਿੰਘ ਚੇਅਰਮੈਨ ਬਲਾਕ ਸੰਮਤੀ ਚੋਗਾਵਾਂ, ਦਿਲਬਾਗ ਸਿੰਘ ਖਿਆਲਾ ਮੈਂਬਰ ਬਲਾਕ ਸੰਮਤੀ, ਦਵਿੰਦਰ ਸਿੰਘ ਬੋਪਾਰਾਏ ਮੈਂਬਰ ਬਲਾਕ ਸੰਮਤੀ, ਰਕੇਸ਼ ਕੁਮਾਰ ਮੈਂਬਰ ਬਲਾਕ ਸੰਮਤੀ, ਸਰਪੰਚ ਜਸਕਰਨ ਸਿੰਘ ਲੋਪੋਕੇ, ਸਰਪੰਚ ਨਿਰਵੈਲ ਸਿੰਘ ਚੋਗਾਵਾਂ, ਸਰਪੰਚ ਸਰਤਾਜ ਸਿੰਘ ਖਿਆਲਾ ਖੁਰਦ, ਸਰਪੰਚ ਨਿਸ਼ਾਨ ਸਿੰਘ ਮੰਝ, ਸਰਪੰਚ ਗੁਰਮੀਤ ਸਿੰਘ ਡਾਲਾ, ਸਰਪੰਚ ਲਖਵਿੰਦਰ ਸਿੰਘ ਝੰਜੋਟੀ, ਸਰਪੰਚ ਦਲਬੀਰ ਸਿੰਘ ਬਹਿੜਵਾਲ, ਸਰਪੰਚ ਅਮਨ ਕੋਹਾਲਾ, ਸਰਪੰਚ ਬੀਬੀ ਬਲਵਿੰਦਰ ਕੌਰ ਚੱਕ ਮਿਸ਼ਰੀ ਖਾਂ, ਬਲੌਰ ਸਿੰਘ ਤੂਰ, ਸਰਪੰਚ ਲਖਬੀਰ ਸਿੰਘ ਕੋਹਾਲੀ, ਸਰਪੰਚ ਨਿਸ਼ਾਨ ਸਿੰਘ ਕੋਟਲਾ, ਗੁਰਪ੍ਰੀਤ ਸਿੰਘ ਪੰਜੂਰਾਏ, ਮੇਜਰ ਸਿੰਘ ਮੈਂਬਰ ਪੰਚਾਇਤ ਰੈਂ, ਸੁਖਦੇਵ ਸਿੰਘ ਨੱਥੂਪੁਰ, ਗੁਰਸਾਹਿਬ ਸਿੰਘ ਪੱਧਰੀ, ਬਾਬਾ ਦਲਬੀਰ ਸਿੰਘ ਪੱਧਰੀ, ਕੁਲਦੀਪ ਸਿੰਘ ਔਲਖ ਚੋਗਾਵਾਂ, ਸੂਬਾ ਸਿੰਘ ਹੇਤਮਪੁਰਾ, ਮਨਜੀਤ ਸਿੰਘ ਝੰਜੋਟੀ, ਆਦਿ ਹਾਜ਼ਰ ਸਨ।

Bulandh-Awaaz

Website: