ਖੰਨਾ, 19 ਅਗਸਤ (ਰਛਪਾਲ ਸਿੰਘ) – ਅੱਜ ਫਿਰ ਲੁਧਿਆਣਾ ਦੇ ਖੰਨਾ ਹਲਕੇ ਦੇ ਕਾਂਗਰਸੀ ਆਗੂਆਂ ਵਲੋਂ ਆਪਣੇ ਹੀ ਕਾਂਗਰਸੀ ਨੇਤਾ ਸਮਸ਼ੇਰ ਸਿੰਘ ਦੂਲੋਂ ਦੇ ਘਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਕਾਸ ਮਹਿਤਾ, ਬਲਾਕ ਸੰਮਤੀ ਚੈਅਰਮੈਨ ਸਤਨਾਮ ਸਿੰਘ ਸੋਨੀ ਰੋਹਣੋ , ਬਲਾਕ ਪ੍ਰਧਾਨ ਜਤਿੰਦਰ ਪਾਠਕ ਅਤੇ ਉੱਘੇ ਕਾਂਗਰਸੀ ਆਗੂ ਗੁਰਮੁਖ ਸਿੰਘ ਚਾਹਲ ਇਸ ਧਰਨੇ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਦੂਲੋ ਕਾਂਗਰਸ ਪਾਰਟੀ ਦੇ ਖਿਲਾਫ ਬੇਲੋੜੀ ਬਿਆਨਬਾਜ਼ੀ ਕਰ ਰਹੇ ਹਨ। ਉਹ ਨਹੀਂ ਕਰਨੀ ਚਾਹੀਦੀ, ਸਾਰੇ ਮਸਲੇ ਹਾਈ ਕਮਾਂਡ ਕੋਲ ਬੈਠ ਕੇ ਨਿਪਟਾਉਣੇ ਚਾਹੀਦੇ ਹਨ।
ਕਾਂਗਰਸੀ ਆਗੂਆਂ ਵਲੋਂ ਆਪਣੇ ਹੀ ਕਾਂਗਰਸੀ ਨੇਤਾ ਦੂਲੋ ਦੇ ਘਰ ਦੇ ਬਾਹਰ ਕੀਤਾ ਗਿਆ ਪ੍ਰਦਰਸ਼ਨ
