More

  ਕਸਬਾ ਮਮਦੋਟ ਦੇ ਨੌਜਵਾਨ ਵੱਲੋਂ ਦਿੱਲੀ ਵਿੱਚ ਕਿਸਾਨੀ ਸੰਘਰਸ਼ ਦੌਰਾਨ ਸੇਵਾ ਕਰਨ ਤੇ ਉਸ ਨੂੰ ਮਮਦੋਟ ਵਾਸੀਆ ਕੀਤਾ ਸਨਮਾਨਿਤ

  ਮਮਦੋਟ, 19 ਦਸੰਬਰ (ਲਛਮਣ ਸਿੰਘ ਸੰਧੂ) – ਮੋਦੀ ਸਰਕਾਰ ਵੱਲੋਂ ਕਿਸਾਨੀ ਵਿਰੁੱਧ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿੱਚ ਚੱਲੇ ਲੰਮੇ ਸੰਘਰਸ਼ ਦੌਰਾਨ ਕਈਆਂ ਕਿਸਾਨਾਂ ਨੂੰ ਜਾਨ ਵੀ ਗਵਾਉਣੀ ਪਈ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਉੱਥੇ ਲੰਬਾ ਸਮਾਂ ਲੰਗਰ ਅਤੇ ਦਵਾਈਆਂ ਦੀ ਸੇਵਾ ਵੀ ਕੀਤੀ ਗਈ ਇਸੇ ਦੌਰਾਨ ਬਲਾਕ ਮਮਦੋਟ ਦੇ 18 ਸਾਲਾਂ ਦੇ ਨੌਜਵਾਨ ਹਰਪ੍ਰੀਤ ਸਿੰਘ ਹੈਪੀ ਵੱਲੋਂ ਕਿਸਾਨੀ ਅੰਦੋਲਨ ਵਿੱਚ ਪੂਰਾ ਸਾਲ ਦਿੱਲੀ ਦੇ ਬਾਰਡਰਾ ਤੇ ਦਵਾਈਆਂ ਅਤੇ ਲੰਗਰਾਂ ਵਿੱਚ ਸੇਵਾ ਕੀਤੀ ਗਈ । ਇਸੇ ਦੌਰਾਨ ਮਮਦੋਟ ਦੇ ਸਮਾਜ ਸੇਵੀ ਲੋਕਾਂ ਵੱਲੋਂ ਅੱਜ ਹਰਪ੍ਰੀਤ ਸਿੰਘ ਹੈਪੀ ਨੂੰ ਸਨਮਾਨਤ ਕੀਤਾ ਗਿਆ ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪ੍ਰੀਤ ਸਿੰਘ ਹੈਪੀ ਨੇ ਕਿਹਾ ਕਿ ਪੂਰਾ ਸਾਲ ਦਿੱਲੀ ਵਿੱਚ ਕਿਸਾਨਾਂ ਦੀ ਸੇਵਾ ਕਰਨ ਤੋਂ ਬਾਅਦ ਜੋ ਮਨ ਨੂੰ ਸਕੂਨ ਮਿਲ ਰਿਹਾ ਹੈ ਉਹ ਹੋਰ ਕਿਤੇ ਵੀ ਨਹੀਂ ਮਿਲਦਾ ਨਾਲ ਹੀ ਉਹਨਾ ਕਿਆ ਕਿ ਅੱਗੇ ਤੋ ਵੀ ਮੇਰੀ ਸੇਵਾ ਦੀ ਕਿਤੇ ਵੀ ਲੋੜ ਪਈ ਤਾ ਉਹ ਹਰ ਟਾਈਮ ਹਾਜ਼ਰ ਹੈ। ਇਸ ਸਮੇਂ ਉਨ੍ਹਾਂ ਨੂੰ ਸਨਮਾਨਤ ਕਰਨ ਵਾਲਿਆਂ ਵਿੱਚ ਸੁਰਿੰਦਰ ਕੁਮਾਰ ਕਾਲਾ ਪ੍ਰਧਾਨ ਵਪਾਰ ਮੰਡਲ ਮਮਦੋਟ, ਸੁਰਿੰਦਰ ਕੁਮਾਰ ਸੇਠੀ ਐਮ ਸੀ ਮਮਦੋਟ,  ਬਾਬਾ ਬੋਹੜ ਪੱਤਰਕਾਰੀ ਦੇ ਥੌਮ ਬਲਦੇਵ ਰਾਜ ਸ਼ਰਮਾ ਪੱਤਰਕਾਰ ਜੱਗ ਬਾਣੀ, ਸੁਖਦੀਪ ਸਿੰਘ ਸੰਧੂ ਪ੍ਰਧਾਨ ਪ੍ਰੈੱਸ ਕਲੱਬ ਮਮਦੋਟ, ਕ੍ਰਿਸ਼ਨ ਕੁਮਾਰ, ਗੁਰਮੀਤ ਸਿੰਘ ਜਤਾਲਾ, ਹਰਨਾਮ ਸਿੰਘ, ਪਰਮਜੀਤ ਸਿੰਘ, ਨਿਸ਼ਾਨ ਸਿੰਘ ਕਾਕੜ, ਸੁਖਦੇਵ ਮੈਣੀ,ਸਨੀਅਰ ਪੱਤਰਕਾਰ ਦੀਪਕ ਭੋਲੇਵਾਸੀਆ ਜੁਝਾਰ ਟਾਈਮਜ਼, ਮਨਦੀਪ ਗੁੱਗਾ ਅਤੇ ਫਤਿਹ ਸਿੰਘ ਆਦਿ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img