ਅੰਮ੍ਰਿਤਸਰ, 2 ਸਤੰਬਰ – ਕਸਟਮ ਵਿਭਾਗ ਨੇ ਦੁਬਈ ਤੋਂ ਅੰਮ੍ਰਿਤਸਰ ਆਈ ਹਵਾਈ ਉਡਾਣ ਰਾਹੀਂ ਤਸਕਰੀ ਕਰਕੇ ਲਿਆਂਦਾ ਗਿਆ ਕਿਲੋ ਸੋਨਾ ਬਰਾਮਦ ਕੀਤਾ ਹੈ, ਜਿਸ ਦਾ ਮੁੱਲ ਲਗਪਗ 51 ਲੱਖ ਰੁਪਏ ਹੈ। ਇਹ ਸੋਨਾ ਹਵਾਈ ਜਹਾਜ਼ ਦੀ ਸੀਟ ਦੇ ਹੇਠਲੇ ਪਾਸੇ ਲੁਕਾਇਆ ਹੋਇਆ ਸੀ। ਕਸਟਮ ਵਿਭਾਗ ਦੇ ਕਮਿਸ਼ਨਰ ਏਐੱਸ ਰੰਗਾ ਨੇ ਦੱਸਿਆ ਕਿ ਦੇਰ ਰਾਤ ਇਹ ਉਡਾਣ ਸ੍ਰੀ ਗੁਰੂ ਰਾਮਦਾਸ ਅੰਤਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੀ ਸੀ। ਕਸਟਮ ਵਿਭਾਗ ਵਲੋਂ ਹਵਾਈ ਜਹਾਜ਼ ਦੀ ਜਾਂਚ ਦੌਰਾਨ ਕਿਲੋ ਸੋਨਾ ਬਰਾਮਦ ਹੋਇਆ ਹੈ। ਇਹ ਸੋਨਾ ਬਿਸਕੁਟ ਦੇ ਰੂਪ ਵਿਚ ਹੈ, ਜਿਸ ਨੂੰ ਕਾਲੀ ਟੇਪ ਲਾ ਕੇ ਲੁਕਾਇਆ ਹੋਇਆ ਸੀ ਅਤੇ ਇਸ ਨੂੰ ਜਹਾਜ਼ ਦੀ ਸੀਟ ਹੇਠਾਂ ਲੁਕਾਇਆ ਗਿਆ ਸੀ।
ਕਸਟਮ ਨੇ ਦੁਬਈ ਤੋਂ ਅੰਮ੍ਰਿਤਸਰ ਆਈ ਉਡਾਣ ’ਚੋਂ ਕਿਲੋ ਸੋਨਾ ਬਰਾਮਦ ਕੀਤਾ
