More

    ਕਸ਼ਮੀਰ Lockdown ਨੂੰ ਅੱਜ 4 ਮਹੀਨੇ

    (ਹਰਸ਼ਰਨ ਕੌਰ ਹਰਸ਼)

    ‘ਅਸੀਂ ਸਾਰੇ ਕਸ਼ਮੀਰੀ ਚਾਹੁੰਦੇ ਹਾਂ, ਅੱਜ ਯੁੱਧ ਲੱਗ ਜਾਵੇ ਤੇ ਅਸੀਂ ਸਾਰੇ ਟੋਟੇ-ਟੋਟੇ ਹੋਏ ਕਸ਼ਮੀਰ ਖਾਤਰ ਸ਼ਹੀਦ ਹੋ ਜਾਈਏ, ਅਸੀਂ ਨਹੀਂ ਰਹਿਣਾ ਚਾਹੁੰਦੇ ਭਾਰਤ ਸਰਕਾਰ ਦੇ ਅਧੀਨ ਕਸ਼ਮੀਰ ਵਿੱਚ, ਸਾਡੇ ਨਾਲ ਜੋ ਧੱਕਾ ਹੋਇਆ, ਕਿਸੇ ਨਾਲ ਨਾ ਹੋਵੇ,’
    4 ਨਵੰਬਰ ਨੂੰ ਸ਼੍ਰੀਨਗਰ ਤੋਂ ਪੰਜਾਬ ਪਹੁੰਚੇ ਇੱਕ ਪਰਿਵਾਰ ਨਾਲ ਮੇਲ ਹੋਇਆ, ਪਰਿਵਾਰ ਦੇ ਮੁਖੀ ਭਾਈ ਸਾਹਿਬ ਨੂੰ ਬਹੁਤ ਸਾਰੀ ਹਿੰਮਤ ਕੱਠੀ ਕਰਕੇ ਜਿਵੇਂ ਹੀ ਪੁੱਛਿਆ, ਹੁਣ ਕੀ ਹਾਲ ਹੈ ਕਸ਼ਮੀਰ ਦਾ ? ਬੱਸ ਇੰਨਾ ਸੁਣ ਕੇ ਉਨਾਂ ਦਾ ਦਿਲ ਦਾ ਗੁਬਾਰ ਫੁੱਟ ਪਿਆ ਤੇ ਪਹਿਲਾ ਵਾਕ ਉਨਾਂ ਦੇ ਮੂੰਹੋਂ ਬੱਸ ਇਹੀ ਨਿਕਲਿਆ !!
    20 ਮਿੰਟ ‘ਚ ਪੂਰੇ ਕਸ਼ਮੀਰ ਦਾ ਹਾਲ ਸੁਣ ਕੇ ਦਿਲ ਸੱਚੀਂ ਪਿੰਜਿਆ ਗਿਆ, ”4 ਮਹੀਨੇ ਤੋਂ ਬੱਚੇ ਸਕੂਲ, ਕਾਲਜ, ਯੂਨੀਵਰਸਿਟੀਆਂ ਨਹੀਂ ਗਏ, ਕਾਰੋਬਾਰ ਸਭ ਦੇ ਬੰਦ, ਤਸਵੀਰ ਨਹੀਂ ਖਿੱਚ ਸਕਦੇ, ਘਰ ਤੋਂ ਬਾਹਰ ਦੋ ਬੱਚੇ ਵੀ ਇੱਕ ਦੂਜੇ ਦਾ ਹੱਥ ਫੜ ਕੇ ਨਹੀਂ ਤੁਰ ਸਕਦੇ, ਬੱਚਿਆਂ ਦੀ ਤਲਾਸ਼ੀ ਲਈ ਜਾਂਦੀ ਹੈ, ਫੌਜ ਮੁਰਗੇ ਬਣਾ ਕੇ ਕੁੱਟਦੀ ਹੈ,ਪੈਲੇਟ ਗੱਨਸ ਦਾ ਹਮਲਾ ਆਮ ਹੋ ਗਿਆ ਹੈ,, ਕਸ਼ਮੀਰੋਂ ਬਾਹਰ ਪੜਦੇ ਸਾਡੇ ਬੱਚਿਆਂ ਦੀ ਬਾਂਹ ਸਿਰਫ ਸਿੱਖਾਂ ਨੇ ਫੜੀ ਹੈ, ਸਾਡੇ ਲਈ ਫਰਿਸ਼ਤੇ ਬਣ ਕੇ ਬਹੁੜੇ ਨੇ, ਸਾਡੇ ਨਿੱਕੇ ਨਿੱਕੇ ਬੱਚੇ ਵੀ ਧਾਰਾ 370 ਰੱਦ ਕਰਨ ਦੇ ਖਿਲਾਫ ਖੜੇ ਨੇ, ਜੋ ਹੋ ਰਿਹਾ ਹੈ ਉਹ ਦਿਖਾਇਆ ਨਹੀਂ ਜਾ ਰਿਹਾ, ਕੌਮੀ ਮੀਡੀਆ ਵੀ ਸਾਡਾ ਦੁਸ਼ਮਣ ਬਣ ਗਿਆ ਹੈ, ਅਸੀਂ ਕਿਸ ਕੋਲ ਜਾਈਏ, ਆਪਣੇ ਹੀ ਘਰਾਂ ਚ ਕੈਦ ਬੈਠੇ ਹਾਂ, ਹੁਣ ਇਹੀ ਫਿਕਰ ਹੈ, ਸਾਡੀ ਜੰਨਤ ਸਾਡੇ ਕਸ਼ਮੀਰ ਨੂੰ ਵੇਚ ਕੇ ਖਾ ਜਾਵੇਗੀ ਸਰਕਾਰ, ਕਸ਼ਮੀਰ ਦੀ ਖੂਬਸੂਰਤੀ ਵੱਡੇ-ਵੱਡੇ ਕਾਰਖਾਨਿਆਂ ‘ਚ ਬਦਲ ਜਾਵੇਗੀ ਸ਼ਾਇਦ !!!!

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img