20 C
Amritsar
Friday, March 24, 2023

ਕਸ਼ਮੀਰ ‘ਚ ਕੁਝ ਤਾਂ ਵੱਡਾ ਹੋਣ ਜਾ ਰਿਹਾ ਹੈ! ਤੀਰਥ ਯਾਤਰੀਆਂ ਤੇ ਸੈਲਾਨੀਆਂ ਮਗਰੋਂ ਹੁਣ ਵਿਦਿਆਰਥੀਆਂ ਦੀ ਵੀ ਵਾਰੀ

Must read

ਬੀਤੇ ਦਿਨੀਂ ਸਰਕਾਰ ਨੇ ਅਮਰਨਾਥ ਯਾਤਰਾ ਰੋਕ ਦਿੱਤੀ ਅਤੇ ਤੀਰਥ ਯਾਤਰੀਆਂ ਤੇ ਸੈਲਾਨੀਆਂ ਨੂੰ ਇੱਥੋਂ ਜਾਣ ਲਈ ਵੀ ਕਿਹਾ। ਅੱਜ ਜੰਮੂ-ਕਸ਼ਮੀਰ ਸਰਕਾਰ ਨੇ ਮਾਛਿਲ ਮਾਤਾ ਯਾਤਰਾ ‘ਤੇ ਰੋਕ ਲਾਉਣ ਮਗਰੋਂ ਵਿਦਿਆਰਥੀਆਂ ਨੂੰ ਵੀ ਕਸ਼ਮੀਰ ਤੋਂ ਜਾਣ ਦੀ ਸਲਾਹ ਦਿੱਤੀ ਹੈ।

kashmir govt asked students to leave the state

ਸ੍ਰੀਨਗਰ: ਕਸ਼ਮੀਰ ਘਾਟੀ ਵਿੱਚ ਹਾਲਾਤ ਆਮ ਨਹੀਂ ਹਨ। ਉੱਥੇ ਹੁਣ ਅਜੀਬ ਜਿਹੀ ਚੁੱਪ ਤੇ ਬੇਚੈਨੀ ਦਾ ਆਲਮ ਹੈ ਅਤੇ ਲੋਕਾਂ ਨੂੰ ਗੁੱਝਾ ਡਰ ਅੰਦਰੋਂ ਵੱਢ-ਵੱਢ ਖਾ ਰਿਹਾ ਹੈ। ਹਰ ਪਾਸੇ ਚਰਚਾ ਹੈ ਕਿ ਕਸ਼ਮੀਰ ਵਿੱਚ ਕੁਝ ਵੱਡਾ ਹੋਣ ਜਾ ਰਿਹਾ ਹੈ, ਪਰ ਕੋਈ ਕੁਝ ਦੱਸਣ ਲਈ ਤਿਆਰ ਨਹੀਂ ਹੈ।

ਬੀਤੇ ਦਿਨੀਂ ਸਰਕਾਰ ਨੇ ਅਮਰਨਾਥ ਯਾਤਰਾ ਰੋਕ ਦਿੱਤੀ ਅਤੇ ਤੀਰਥ ਯਾਤਰੀਆਂ ਤੇ ਸੈਲਾਨੀਆਂ ਨੂੰ ਇੱਥੋਂ ਜਾਣ ਲਈ ਵੀ ਕਿਹਾ। ਅੱਜ ਜੰਮੂ-ਕਸ਼ਮੀਰ ਸਰਕਾਰ ਨੇ ਮਾਛਿਲ ਮਾਤਾ ਯਾਤਰਾ ‘ਤੇ ਰੋਕ ਲਾਉਣ ਮਗਰੋਂ ਵਿਦਿਆਰਥੀਆਂ ਨੂੰ ਵੀ ਕਸ਼ਮੀਰ ਤੋਂ ਜਾਣ ਦੀ ਸਲਾਹ ਦਿੱਤੀ ਹੈ।

ਜੰਮੂ–ਕਸ਼ਮੀਰ ਪ੍ਰਸ਼ਾਸਨ ਦੀ ਸਲਾਹ ਉੱਤੇ ਹੁਣ ਸ੍ਰੀਨਗਰ ਸਥਿਤ ‘ਨੈਸ਼ਨਲ ਇੰਸਟੀਚਿਊਟ ਆਫ ਤਕਨਾਲੋਜੀ’ (NIT) ’ਚ ਪੜ੍ਹ ਰਹੇ ਦੇਸ਼ ਦੇ ਹੋਰਨਾਂ ਸੂਬਿਆਂ ਦੇ ਵਿਦਿਆਰਥੀ ਹੁਣ ਬੜੀ ਤੇਜ਼ੀ ਨਾਲ ਸ੍ਰੀਨਗਰ ਤੋਂ ਰਵਾਨਗੀ ਪਾ ਰਹੇ ਹਨ। ਦੱਸਿਆ ਇਹ ਗਿਆ ਸੀ ਕਿ ਦਹਿਸ਼ਤਗਰਦ ਹਮਲੇ ਦੇ ਡਰ ਕਾਰਨ ਅਜਿਹਾ ਕਦਮ ਚੁੱਕਿਆ ਜਾ ਰਿਹਾ ਹੈ। NIT ਪ੍ਰਸ਼ਾਸਨ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮੀਂ ਸੰਸਥਾਨ ਦੀਆਂ ਕਲਾਸਾਂ ਅਗਲੇ ਹੁਕਮਾਂ ਤੱਕ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਅੱਜ ਸਵੇਰੇ NIT ਦੇ ਵਿਦਿਆਰਥੀ ਆਪੋ–ਆਪਣਾ ਸਾਮਾਨ ਚੁੱਕ ਕੇ ਕਸ਼ਮੀਰ ਵਾਦੀ ਤੋਂ ਬਾਹਰ ਜਾਂਦੇ ਵੇਖੇ ਗਏ।

ਇਸ ਯੂਨੀਵਰਸਿਟੀ ’ਚ 800 ਵਿਦਿਆਰਥੀ ਪੜ੍ਹ ਰਹੇ ਹਨ ਤੇ ਇਨ੍ਹਾਂ ਵਿੱਚੋਂ ਅੱਧੇ ਜੰਮੂ–ਕਸ਼ਮੀਰ ਤੋਂ ਇਲਾਵਾ ਹੋਰ ਸੂਬਿਆਂ ਦੇ ਹਨ। NIT ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਨੇ ਆਖ ਦਿੱਤਾ ਹੈ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ ਜਾਵੇ। ਪ੍ਰਸ਼ਾਸਨ ਵੱਲੋਂ ਖ਼ਾਸ ਤੌਰ ‘ਤੇ ਬੱਸਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ।

- Advertisement -spot_img

More articles

- Advertisement -spot_img

Latest article