ਭਾਰਤ ਵਿੱਚ ਕਰੋਨਾ ਦੇ ਰੋਗੀਆਂ ਲਈ ਬਣਾਏ ਗਏ ਸਭ ਤੋਂ ਵੱਡੇ ਕੇਂਦਰ ਨੂੰ ਮਰੀਜ਼ਾਂ ਦੀ ਘਾਟ ਕਰਕੇ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ| ਇਹ ਕੇਂਦਰ, ਬੈਂਗਲੁਰੂ ਵਿੱਚ ਬਣਾਇਆ ਗਿਆ ਸੀ। ਇਹਦੇ ਵਿੱਚ ਰੱਖਿਆ ਗਿਆ ਸਾਜੋ ਸਮਾਨ ਹੁਣ ਦੂਜੀਆਂ ਸਰਕਾਰੀ ਸੰਸਥਾਵਾਂ ਨੂੰ ਵੰਡ ਦਿੱਤਾ ਜਾਵੇਗਾ।
ਦੂਜੇ ਪਾਸੇ ਦੇਸ਼ ਦੀਆਂ ਕੁੱਲ ਸਿਹਤ ਸਹੂਲਤਾਂ ਨੂੰ ਕਰੋਨਾ ਖ਼ਿਲਾਫ਼ ‘ਜੰਗ’ ਵਿੱਚ ਧੱਕਣ ਕਰਕੇ ਟੀ.ਬੀ ਵਰਗੀਆਂ ਬਿਮਾਰੀਆਂ ਹੋਰ ਭਿਅੰਕਰ ਰੂਪ ਲੈ ਰਹੀਆਂ ਹਨ| ਪਹਿਲਾਂ ਹੀ ਟੀ.ਬੀ. ਦੀ ਬਿਮਾਰੀ ਭਾਰਤ ਵਿੱਚ ਰੋਜ਼ਾਨਾ 1400 ਤੋਂ ਵੱਧ ਤੇ ਸਲਾਨਾ ਲਗਭਗ 4.8 ਲੱਖ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਹੈ| ਕੁੱਲ ਸਿਹਤ ਮਹਿਕਮੇ ਦਾ ‘ਧਿਆਨ’ ਹੁਣ ਕਰੋਨਾ ਉੱਤੇ ਕੇਂਦਰਿਤ ਹੋਣ ਕਰਕੇ ‘ਕੌਮੀ ਟੀ.ਬੀ. ਪ੍ਰੋਗਰਾਮ’ ਦਾ ਕਹਿਣਾ ਹੈ ਕਿ ਇਸ ਅਣਗਹਿਲੀ ਕਾਰਨ ਅਗਲੇ ਪੰਜ ਸਾਲਾਂ ਵਿੱਚ ਟੀ.ਬੀ. ਨਾਲ਼ ਹੋਣ ਵਾਲ਼ੀਆਂ ਮੌਤਾਂ ਵਿੱਚ ਲਗਭਗ 1 ਲੱਖ ਦਾ ਵਾਧਾ ਹੋ ਸਕਦਾ ਹੈ|