ਕਰੋਨਾ ਲਾਗ ਨਾਲ਼ੋਂ ਕਿਤੇ ਖ਼ਤਰਨਾਕ ਭੁੱਖ ਨਾਲ਼ ਹੋਣਗੀਆਂ ਰੋਜ਼ਾਨਾ 12000 ਮੌਤਾਂ
ਸੰਸਥਾ ਆਕਸਫੈਮ ਨੇ ਪਿਛਲੇ ਦਿਨੀਂ ਇੱਕ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਕਰੋਨਾ ਕਰਕੇ ਕੀਤੇ ਬੰਦ ਕਾਰਨ ਸਭ ਤੋਂ ਗਰੀਬ ਤਬਕੇ ਕੋਲ਼ ਭੋਜਨ ਦੀ ਬੇਹੱਦ ਤੋਟ ਹੋ ਚੁੱਕੀ ਹੈ।ਬੇਰੁਜ਼ਗਾਰੀ ਤੇ ਅਨਾਜ ਦੀ ਥੁੜ੍ਹ ਦੇ ਮਾਰੇ ਇਸ ਤਬਕੇ ਅੰਦਰ ਇਸ ਸਾਲ ਦੇ ਅੰਤ ਤੱਕ ਰੋਜ਼ਾਨਾ 12000 ਮੌਤਾਂ ਸਿਰਫ਼ ਕਰੋਨਾ-ਬੰਦ ਕਰਕੇ ਪੈਦਾ ਹੋਈ ਭੁੱਖਮਰੀ ਕਾਰਨ ਹੋ ਸਕਦੀਆਂ ਹਨ । ਇਹ ਅੰਕੜਾ ਕਰੋਨਾ ਲਾਗ ਦੀ ਸਿਖ਼ਰ ਵੇਲ਼ੇ ਹੋਣ ਵਾਲ਼ੀਆਂ ਮੌਤਾਂ ਤੋਂ ਕਿਤੇ ਵਧੇਰੇ ਹੈ ।
ਦੂਜੇ ਪਾਸੇ, ਅਨਾਜ ਕੰਪਨੀਆਂ ਦੀ ਚਾਂਦੀ ਹੋ ਰਹੀ ਹੈ । ਸੰਸਾਰ ਦੀਆਂ 8 ਸਭ ਤੋਂ ਵੱਡੀਆਂ ਅਨਾਜ ਕੰਪਨੀਆਂ ਨੇ ਆਪਣੇ ਸ਼ੇਅਰ ਧਾਰਕਾਂ ਨੂੰ ਜਨਵਰੀ ਤੋਂ ਲੈ ਕੇ ਹੁਣ ਤੱਕ 18 ਅਰਬ ਡਾਲਰ ਦਿੱਤੇ ਨੇ। ਇਹ ਰਕਮ ਕਰੋਨਾ-ਬੰਦ ਭੁੱਖਮਰੀ ਦੂਰ ਕਰਨ ਲਈ ਲੋੜੀਂਦੀ ਰਕਮ ਤੋਂ ਦਸ ਗੁਣਾ ਵਧੇਰੇ ਹੈ
Related
- Advertisement -
- Advertisement -