27.9 C
Amritsar
Monday, June 5, 2023

ਕਰੋਨਾ ਦੇ ਲੱਛਣ ਹੋਣ ਤੇ ਅਣਗਹਿਲੀ ਨਾ ਕਰੋਂ, ਤਰੁੰਤ ਕਰਵਾਓ ਕੋਵਿਡ-19 ਦਾ ਟੈਸਟ-ਡਿਪਟੀ ਕਮਿਸ਼ਨਰ

Must read

ਅੰਮ੍ਰਿਤਸਰ, 28 ਅਗਸਤ (ਰਛਪਾਲ ਸਿੰਘ) – ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਕੋਰੋਨਾ ਮਹਾਮਾਰੀ ਤੋ ਬਚਾਉਣ ਲਈ ਹਰ ਤਰਾਂ• ਦੇ ਉਪਰਾਲੇ ਕਰ ਰਹੀ ਹੈ ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਸਰਕਾਰ ਵਲੋ ਦਿੱਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੀਏ ਤਾਂ ਜੋ ਇਸ ਮਹਾਮਾਰੀ ਤੋ ਬੱਚਿਆ ਜਾ ਸਕੇ।
ਇੰਨਾਂ• ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਕਰੀਬ 5-6 ਮਹੀਨਿਆਂ ਤੋਂ ਅਸੀਂ ਸਾਰੇ ਕਰੋਨਾ ਵਾਈਰਸ ਨਾਲ ਇੱਕ ਜੰਗ ਲੜ ਰਹੇ ਹਾਂ ਅਤੇ ਇਸ ਜੰਗ ਵਿੱਚ ਅਸੀਂ ਤੱਦ ਹੀ ਫਤਿਹ ਪਾ ਸਕਦੇ ਹਾਂ ਜਦ ਅਸੀਂ ਸਰਕਾਰ ਵੱਲੋਂ ਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਾਂਗੇ। ਸ: ਖਹਿਰਾ ਨੇ ਕਿਹਾ ਕਿ ਪਿਛਲੇ ਕਾਫੀ ਦਿਨਾਂ ਤੋ ਅੰਮ੍ਰਿਤਸਰ ਵਿਚ ਕਰੋਨਾ ਵਾਇਰਸ ਦੇ ਵੱਧਣ ਕਰਕੇ ਪਾਜਟਿਵ ਮਰੀਜਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ,ਜਿਸ ਦੇ ਅਸ਼ੀ ਖੁਦ ਜਿੰਮੇਵਾਰ ਹਾਂ। ਉਨਾਂ• ਕਿਹਾ ਕਿ ਸਾਡੀ ਸੁਰੱਖਿਆ ਲਈ ਸਿਹਤ ਵਿਭਾਗ ਵੱਲੋਂ ਅਤੇ ਪੰਜਾਬ ਸਰਕਾਰ ਦੇ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਜੋ ਹਦਾਇਤਾਂ ਸਾਨੂੰ ਦਿੱਤੀਆਂ ਜਾ ਰਹੀਆਂ ਹਨ ਉਨ•ਾਂ ਦੀ ਪਾਲਣਾ ਕਰੀਏ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਦੇ ਲੱਛਣ ਹੋਣ ਤੇ ਅਣਗਹਿਲੀ ਨਹੀ ਕਰਨੀ ਚਾਹੀਦੀ ਸਗੋ ਉਸੇ ਹੀ ਸਮੇ ਆਪਣਾ ਕੋਵਿਡ-19 ਦਾ ਟੈਸਟ ਕਰਵਾਉਣਾ ਚਾਹੀਦਾ ਹੈ। ਉਨਾਂ• ਕਿਹਾ ਕਿ ਟੈਸਟ ਕਰਾ ਕੇ ਜਿਥੇ ਅਸੀ ਆਪਣੇ ਆਪ ਨੂੰ ਸੁਰੱਖਿਅਤ ਕਰਾਂਗੇ,ਉਥੇ ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਕਰ ਸਕਾਂਗੇ।
ਉਨ•ਾਂ ਕਿਹਾ ਕਿ ਮਾਸਕ ਸਾਡੀ ਸੁਰੱਖਿਆ ਲਈ ਬਹੁਤ ਲਾਜਮੀ ਹੈ ਕਿਉਕਿ ਇਕੱਲਾ ਮਾਸਕ ਪਾਉਂਣ ਨਾਲ ਹੀ ਅਸੀਂ ਕਰੋਨਾ ਵਾਈਰਸ ਤੋਂ ਕਰੀਬ 80 ਪ੍ਰਤੀਸ਼ਤ ਸੁਰੱਖਿਅਤ ਹੋ ਜਾਂਦੇ ਹਾਂ ਪਰ ਦੇਖਣ ਵਿੱਚ ਆਇਆ ਹੈ ਕਿ ਕੂਝ ਲੋਕ ਮਾਸਕ ਪਾਉਂਣਾ ਇੰਨਾ ਜਰੂਰੀ ਨਹੀਂ ਸਕਝਦੇ ਅਗਰ ਮਾਸਕ ਦਾ ਪ੍ਰਯੋਗ ਕਰਦੇ ਵੀ ਹਨ ਤਾਂ ਆਪਣੇ ਗਲੇ ਵਿਚ ਲਟਕਾ ਲੈਦੇ ਹਨ ਜੋ ਕਿ ਠੀਕ ਨਹੀ ਹੈ। ਉਨ•ਾਂ ਕਿਹਾ ਕਿ ਜਦ ਤੱਕ ਅਸੀਂ ਮਾਸਕ ਅਪਣੀ ਜਿਮ•ੇਦਾਰੀ ਨਾਲ ਨਹੀਂ ਪਾਵਾਂਗੇ ਤੱਦ ਤੱਕ ਅਸੀਂ ਕਰੋਨਾ ਦੇ ਵਿਸਥਾਰ ਤੇ ਰੋਕ ਨਹੀਂ ਲਗਾ ਸਕਾਂਗੇ। ਇਸ ਤੋਂ ਇਲਾਵਾ ਵਾਈਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਸਮਾਜਿੱਕ ਦੂਰੀ ਬਣਾਈ ਰੱਖਣਾ ਅਤਿ ਲਾਜਮੀ ਹੈ। ਇਸ ਲਈ ਸਾਨੂੰ ਆਪਸ ਵਿੱਚ ਸਮਾਜਿੱਕ ਦੂਰੀ ਬਣਾਈ ਰੱਖਣੀ ਹੈ ਅਤੇ ਭੀੜ ਵਾਲੇ ਸਥਾਨਾਂ ਤੋਂ ਦੂਰ ਰਹਿਣਾ ਹੈ। ਉਨ•ਾਂ ਕਿਹਾ ਕਿ ਜਦ ਤੱਕ ਅਸੀਂ ਪੂਰੀ ਤਰ•ਾਂ ਨਾਲ ਜਾਗਰੂਕ ਨਹੀਂ ਹੋਵਾਂਗੇ ਤਦ ਤੱਕ ਅਸੀਂ ਕਰੋਨਾ ਵਾਈਰਸ ਤੋਂ ਸੁਰੱਖਿਅਤ ਨਹੀਂ ਹੋ ਸਕਦੇ। ਉਨ•ਾਂ ਕਿਹਾ ਕਿ ਸਰਕਾਰ ਵੱਲੋਂ ਜੋ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਉਹ ਸਾਡੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਦਿੱਤੀਆਂ ਜਾ ਰਹੀਆਂ ਹਨ ਆਓ ਮਿਲਕੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕਰੀਏ ਅਤੇ ਅੰਮ੍ਰਿਤਸਰ ਨੂੰ ਕਰੋਨਾ ਤੋਂ ਮੁਕਤ ਬਣਾਈਏ।

- Advertisement -spot_img

More articles

- Advertisement -spot_img

Latest article