ਕਰਨਾਟਕਾ ਦੇ ਜ਼ਿਲ੍ਹੇ ਚਿਕਮਾਗਲੁਰੂ ਵਿੱਚ ਸਬ-ਇੰਸਪੈਕਟਰ ਦਾ ਸ਼ਰਮਨਾਕ ਕਾਰਾ

9

ਕਰਨਾਟਕ , 26 ਮਈ (ਬੁਲੰਦ ਆਵਾਜ ਬਿਊਰੋ)  -ਕਰਨਾਟਕ ਦੇ ਜ਼ਿਲ੍ਹੇ ਚਿਕਮਾਗਲੁਰੂ ਵਿੱਚ ਇੱਕ ਘਿਣਾਉਣਾ ਵਾਕਿਆ ਸਾਹਮਣੇ ਹੈ। ਦਲਿਤ ਨੌਜਵਾਨ ਪੁਨਿਥ ਵੱਲ਼ੋਂ ਸ਼ਿਕਾਇਤ ਮੁਤਾਬਕ ਸਥਾਨਕ ਪੁਲਸ ਨੇ ਉਸ ਨੂੰ ਪਿੰਡ ਵਿੱਚ ਕਿਸੇ ਰੌਲੇ ਦੇ ਚਲਦਿਆਂ ਜ਼ਬਾਨੀ ਹੋਈ ਸ਼ਿਕਾਇਤ ਦੇ ਅਧਾਰ ‘ਤੇ ਗ੍ਰਿਫਤਾਰ ਕਰ ਲਿਆ ਸੀ।  ਥਾਣੇ ਵਿੱਚ ਪਿਆਸ ਲੱਗਣ ‘ਤੇ ਉਸ ਨੇ ਜਦ ਪੁਲਸ ਵਾਲ਼ਿਆਂ ਤੋਂ ਪਾਣੀ ਮੰਗਿਆ ਤਾਂ ਉਸ ਉੱਪਰ ਪਿਸ਼ਾਬ ਕਰਕੇ ਉਸ ਨੂੰ ਪੀਣ ‘ਤੇ ਮਜਬੂਰ ਕੀਤਾ ਗਿਆ ਤੇ ਉਸ ਨੂੰ ਜਾਤ ਸੰਬੰਧੀ ਕੁਬੋਲ ਬੋਲੇ ਗਏ। ਨੌਜਵਾਨ ‘ਤੇ ਕੋਈ ਲਿਖਤੀ ਸ਼ਿਕਾਇਤ ਨਾ ਹੋਣ ‘ਤੇ ਛੇਤੀ ਹੀ ਪੁਲਸ ਨੂੰ ਉਸ ਨੂੰ ਛੱਡਣਾ ਪਿਆ ।

Italian Trulli

ਪੁਨਿਥ ਵੱਲ਼ੋਂ ਮਗਰੋਂ ਕਰਨਾਟਕ ਡੀਜੀਪੀ ਪ੍ਰਵੀਨ ਸੂਦ ਨੂੰ ਸ਼ਿਕਾਇਤ ਕੀਤੇ ਜਾਣ ‘ਤੇ ਇਹ ਮਾਮਲਾ ਧਿਆਨ ਵਿੱਚ ਆਇਆ ਜਿਸ ਮਗਰੋਂ ਉਕਤ ਸਬ-ਇੰਸਪੈਕਟਰ ਅਰਜੁਨ ਦਾ ਕਿਸੇ ਹੋਰ ਥਾਣੇ ਵਿੱਚ ਤਬਾਦਲਾ ਕਰ ਦਿੱਤਾ ਗਿਆ ਹੈ ਤੇ ਵਿਭਾਗੀ ਜਾਂਚ-ਪੜ੍ਹਤਾਲ ਮਗਰੋਂ ਅਗਲੀ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਹੈ।
ਪਰ ਜਿਸ ਕਿਸਮ ਦਾ ਜਾਤ-ਪਾਤੀ ਵਿਤਕਰਾ ਇਸ ਢਾਂਚੇ ਦੇ ਅੰਦਰ ਮੌਜੂਦ ਹੈ ਇਹ ਅਜਿਹੇ ਤਬਾਦਲਿਆਂ-ਬਰਖਾਸਤਗੀਆਂ ਨਾਲ਼ ਖਤਮ ਹੋਣ ਵਾਲ਼ਾ ਨਹੀਂ ਸਗੋਂ ਇਸ ਲਈ ਮੂਲੋਂ ਇਸ ਦਲਿਤ-ਵਿਰੋਧੀ, ਘੱਟਗਿਣਤੀ-ਵਿਰੋਧੀ ਤੇ ਔਰਤ-ਵਿਰੋਧੀ ਸਰਮਾਏਦਾਰਾ ਢਾਂਚੇ ਨੂੰ ਬਦਲਣ ਦੀ ਲੋੜ ਹੈ ।