ਕਰਜ਼ਾ ਮੁਆਫ਼ੀ ਲਈ ਔਰਤਾਂ ਵੱਲੋਂ ਬਠਿੰਡਾ ਵਿੱਚ ਪ੍ਰਦਰਸ਼ਨ
ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਰਜ਼ਦਾਰ ਮਹਿਲਾਵਾਂ ਵੱਲੋਂ ਇਥੇ ਮਿੰਨੀ ਸਕੱਤਰੇਤ ਅੱਗੇ ਧਰਨਾ ਲਾਇਆ ਗਿਆ। ਯੂਨੀਅਨ ਦੇ ਆਗੂ ਅਮਰਜੀਤ ਹਨੀ ਅਤੇ ਸੁਖਵਿੰਦਰ ਕੌਰ ਨੇ ਦੱਸਿਆ ਕਿ ਨਿੱਜੀ ਕੰਪਨੀਆਂ ਤੋਂ ਔਰਤਾਂ ਨੇ ਸਵੈ-ਰੁਜ਼ਗਾਰ ਲਈ ਕਰਜ਼ਾ ਲਿਆ ਹੋਇਆ ਸੀ ਪਰ ਕਰਫ਼ਿਊ ਤੇ ਲੌਕਡਾਊਨ ਕਾਰਨ ਕੰਮਾਂ ਵਿੱਚ ਖੜੋਤ ਆ ਗਈ, ਜਿਸ ਕਾਰਨ ਉਹ ਕਿਸ਼ਤਾਂ ਮੋੜਨ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਕੰਪਨੀਆਂ ਦੇ ਮੁਲਾਜ਼ਮ ਕਿਸ਼ਤਾਂ ਭਰਵਾਉਣ ਲਈ ਘਰਾਂ ਵਿਚ ਆ ਕੇ ਉਨ੍ਹਾਂ ਨੂੰ ਡਰਾਉਂਦੇ-ਧਮਕਾਉਂਦੇ ਹਨ। ਉਨ੍ਹਾਂ ਆਪਣੀ ਬੇਬਸੀ ਜ਼ਿਕਰ ਕਰਦਿਆਂ ਮੰਗ ਕੀਤੀ ਕਿ ਸਰਕਾਰ ਦਖ਼ਲ ਦੇ ਕੇ ਉਨ੍ਹਾਂ ਦੇ ਕਰਜ਼ੇ ਮੁਆਫ਼ ਕਰੇ।
Related
- Advertisement -
- Advertisement -