More

  ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਸਵਿਸ ਕਾਲੋਨੀਆਂ ਦਾ ਦੌਰਾ ਕਰਦਿਆਂ ਸਥਾਨਕ ਨਿਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਖੁੱਲ ਕੇ ਸੁਣਿਆ

  ਅੰਮ੍ਰਿਤਸਰ, 18 ਜੂਨ (ਗਗਨ ਅਜੀਤ ਸਿੰਘ) – ਸਥਾਨਕ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਉੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਸਵਿਸ ਕਾਲੋਨੀਆਂ (ਸਵਿਸ ਗਰੀਨ, ਸਵਿਸ ਲੈਂਡ) ਦਾ ਦੌਰਾ ਕੀਤਾ ਅਤੇ ਸਥਾਨਕ ਨਿਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਖੁੱਲ ਕੇ ਸੁਣਿਆ। ਇਸ ਮੌਕੇ ਸਵਿਸ ਕਾਲੋਨੀਜ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਡਾ: ਕਸ਼ਮੀਰ ਸਿੰਘ ਖੁੰਡਾ ਦੀ ਅਗਵਾਈ ’ਚ ਕਾਲੋਨੀ ਵਾਸੀਆਂ ਨੇ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੂੰ ਆਪਣੀਆਂ ਕਾਲੋਨੀਆਂ ਦੀਆਂ ਖਸਤਾ ਹਾਲਤ ਰਾਹਾਂ ’ਤੇ ਪੈਦਲ ਤੋਰਦਿਆਂ ਇੱਥੋਂ ਦੇ ਤਰਸਯੋਗ ਹਾਲਾਤਾਂ ਤੋਂ ਜਾਣੂ ਕਰਾਇਆ। ਉਨ੍ਹਾਂ ਕਮਿਸ਼ਨਰ ਨੂੰ ਕਿਹਾ ਕਿ ਇਨ੍ਹਾਂ ਕਾਲੋਨੀਆਂ ਨੂੰ ਰੈਗੂਲਰ ਕਰਾਇਆ ਜਾਵੇ ਅਤੇ ਵਿਕਾਸ ਕਾਰਜਾਂ ’ਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਜਿਨ੍ਹਾਂ ਕਲੋਨਾਈਜ਼ਰ ਵੱਲੋਂ ਉਕਤ ਕਾਲੋਨੀਆਂ ਨੂੰ ਰੈਗੂਲਰ ਨਹੀਂ ਕਰਾਇਆ ਗਿਆ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਵੀ ਮੰਗ ਕੀਤੀ । ਉਨ੍ਹਾਂ ਦੱਸਿਆ ਕਿ ਉਕਤ ਕਾਲੋਨੀਆਂ ਵਿਚ ਰਿਹਾਇਸ਼ ਰੱਖਣ ਵਾਲਿਆਂ ਵੱਲੋਂ ਕਾਰਪੋਰੇਸ਼ਨ ਤੋਂ ਨਕਸ਼ੇ ਪਾਸ ਕਰਵਾਏ, ਐਨ ਓ ਸੀ ਸਰਟੀਫਿਕੇਟ ਜਾਰੀ ਕਰਵਾਏ, ਡਿਵੈਲਪਮੈਂਟ ਖ਼ਰਚੇ ਅਤੇ ਹੋਰ ਲੋੜੀਂਦੇ ਖ਼ਰਚ ਜਮਾਂ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਸੜਕਾਂ ਤੋਂ ਇਲਾਵਾ ਪਾਣੀ ਸਪਲਾਈ, ਸਟਰੀਟ ਲਾਈਟਾਂ ਲਾਉਣ, ਸਾਫ਼ ਸਫ਼ਾਈ, ਪਾਰਕਾਂ ਦਾ ਵਿਕਾਸ ਦੇ ਕਾਰਜ ਤੁਰੰਤ ਕਰਾਏ ਜਾਣ ਅਤੇ ਕਾਲੋਨੀ ਦੇ ਪਾਸ ਤੋਂ ਗੁਜ਼ਰਦੇ ਗੰਦੇ ਨਾਲੇ ਦੇ ਜ਼ਹਿਰੀਲੇ ਪਾਣੀ ਨੂੰ ਮੇਨ ਸੀਵਰੇਜ ਵਿਚ ਨਿਕਾਸ ਕਰਨ ਦੀ ਅਪੀਲ ਕੀਤੀ। ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਕਾਲੋਨੀ ਵਾਸੀਆਂ ਨੂੰ ਪੂਰੇ ਧਿਆਨ ਅਤੇ ਹਮਦਰਦੀ ਨਾਲ ਸੁਣਿਆ ਅਤੇ ਹਰ ਸੰਭਵ ਹੱਲ ਕਰਨ ਅਤੇ ਵਿਕਾਸ ਕਾਰਜਾਂ ’ਚ ਤੇਜ਼ੀ ਲਿਆਉਣ ਦਾ ਭਰੋਸਾ ਦਿੱਤਾ। ਯਾਦ ਰਹੇ ਕਿ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ ਅਤੇ ਡਿਵੈਲਪਮੈਂਟ ਮਾਮਲਿਆਂ ਨੂੰ ਲੈ ਕੇ ਇਕ ਵਫ਼ਦ ਵੱਲੋਂ ਬੀਤੇ ਦਿਨੀਂ ਨਗਰ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕਰਦਿਆਂ ਮੰਗ ਪੱਤਰ ਸੌਂਪਿਆ ਗਿਆ ਸੀ। ਇਸ ਮੌਕੇ, ਪ੍ਰੋ: ਸਰਚਾਂਦ ਸਿੰਘ, ਗੁਰਸਾਹਿਬ ਸਿੰਘ ਮਾੜੀ ਮੇਘਾ, ਜਸਬੀਰ ਸਿੰਘ ਬੰਦੇਸ਼ਾ, ਜਤਿੰਦਰ ਸਿੰਘ ਰੰਧਾਵਾ, ਅਸ਼ੋਕ ਕੁਮਾਰ ਸ਼ਰਮਾ, ਰਛਪਾਲ ਸਿੰਘ, ਸੁਰਿੰਦਰ ਸਿੰਘ ਗੰਡੀਵਿੰਡ, ਪ੍ਰਲਾਜ ਸਿੰਘ, ਸੁਖਵੰਤ ਸਿੰਘ, ਗੌਤਮ ਜੀਤ ਸਿੰਘ ਗੈਵੀ ਵੜੈਚ, ਨਰਿੰਦਰ ਜੈਨ, ਗੁਰਵਿੰਦਰ ਸਿੰਘ ਵਿਰਦੀ, ਦਿਵਾਕਰ ਕਪੂਰ, ਅਮੋਲਕ ਸਿੰਘ, ਸੁਭਾਸ਼ ਜੈਨ, ਅੰਗਰੇਜ਼ ਸਿੰਘ, ਮਨਿੰਦਰ ਸਿੰਘ, ਸ਼ਿਵ ਕੁਮਾਰ ਖੰਨਾ, ਦਿਲਬਾਗ ਸਿੰਘ, ਦਲਬੀਰ ਸਿੰਘ, ਗੁਰਜੀਤ ਸਿੰਘ ਔਲਖ, ਚਰਨਜੀਤ ਸਿੰਘ, ਬਲਬੀਰ ਸਿੰਘ ਕੰਗ, ਬਲਰਾਜ ਸਿੰਘ, ਅਰਾਧਨਾ ਜੈਨ, ਮੈਡਮ ਸੈਣੀ, ਨੇਹਾ ਅਰੋੜਾ, ਤਰਨਜੀਤ ਕੌਰ, ਰਕਵਿੰਦਰ ਕੌਰ, ਰਣਜੀਤ ਕੌਰ, ਸਰਬਜੀਤ ਕੌਰ, ਸੋਨੀਆ ਅਰੋੜਾ, ਮਨਜੀਤ ਕੌਰ, ਵਰਧਮਾਨ ਜੈਨ, ਕਰਨਬੀਰ ਸਿੰਘ ਮਾਨ, ਆਦਿ ਮੌਜੂਦ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img