Bulandh Awaaz

Headlines
ਸਰਹੱਦੀ ਖੇਤਰ ਦੇ ਕਿਸਾਨਾਂ ਵਲੋਂ ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ ਦਿੱਲੀ ਪੁਲਸ ਵੱਲੋਂ ਕਿਸਾਨ ਪਰੇਡ ਰੋਕਣ ਦੇ ਐਲਾਨ ਮਗਰੋਂ 26 ਜਨਵਰੀ ਨੂੰ ਟਕਰਾਅ ਦੀ ਸਥਿਤੀ ਬਣੀ ਨਵੇਂ ਅਮਰੀਕੀ ਰਾਸ਼ਟਰਪਤੀ ਲਈ ਚੁਣੌਤੀਆਂ ਭਰਪੂਰ ਹੋਵੇਗਾ ਕਾਰਜਕਾਲ ਕਿਸਾਨੀ ਸੰਘਰਸ਼: ‘ਸ਼ਬਦਾਂ’ ਦਾ ਬਿਰਤਾਂਤ ਵੀ ਤੋੜਿਆ ਜਾਵੇ ਟੀਕਾਕਰਣ ਦੇ ਦੂਜੇ ਪੜਾਅ ਵਿਚ ਮੋਦੀ ਲਗਵਾਉਣਗੇ ਕੋਰੋਨਾ ਵੈਕਸੀਨ, ਸਾਰੇ ਮੁੱਖ ਮੰਤਰੀਆਂ ਨੁੂੰ ਵੀ ਲੱਗੇਗਾ ਟੀਕਾ ਜੋਇ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ; ਟਰੰਪ ਨੇ ਵਾਈਟ ਹਾਊਸ ਤੋਂ ਭਰੀ ਆਖਰੀ ਉਡਾਨ ਵਿਵਾਦਗ੍ਰਸਤ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ‘ਤੇ ਹਮਲਾ ਕਰਨ ਦੇ ਦੋਸ਼ ‘ਚ 5 ਗ੍ਰਿਫਤਾਰ ਜਲ੍ਹਿਆਂ ਵਾਲਾ ਬਾਗ ਦੀ 100 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਯਾਦਗਾਰ ਬਣੇਗੀ ਅੰਮ੍ਰਿਤਸਰ ਵਿਚਮੁੱਖ ਮੰਤਰੀ 25 ਜਨਵਰੀ ਨੂੰ ਰੱਖਣਗੇ ਨੀਂਹ ਪੱਥਰ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰੂ ਦਸਮੇਸ਼ ਪਿਤਾ ਦੇ ਅਵਤਾਰ ਸੰਬੰਧੀ ਕਥਾ ਸਰਵਣ ਕਰਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ।ਦੁਨੀਆ ’ਚ ਦਸਮੇਸ਼ ਪਿਤਾ ਦਾ ਕੋਈ ਸਾਨੀ ਨਹੀਂ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ। ਸਰਕਾਰ ਨੇ ਖੇਤੀ ਕਾਨੂੰਨ ‘ਤੇ ਦੋ ਸਾਲ ਤੱਕ ਪਾਬੰਦੀ ਲਗਾਉਣ ਦੀ ਦਿੱਤੀ ਪੇਸ਼ਕਸ਼, ਇਸ ਮੀਟਿੰਗ ‘ਚ ਵੀ ਅੜੇ ਰਹੇ ਕਿਸਾਨ 

ਕਮਲਾ ਹੈਰਿਸ ਦੀ ਮਦਦ ਕਰਨ ਲਈ ਉਨ੍ਹਾਂ ਦੇ ਪਤੀ ਛੱਡਣਗੇ ਨੌਕਰੀ

ਵਾਸ਼ਿੰਗਟਨ: ਅਮਰੀਕਾ ‘ਚ ਉਪ ਰਾਸ਼ਟਰਪਤੀ ਅਹੁਦੇ ਲਈ ਚੁਣੀ ਗਈ ਕਮਲਾ ਹੈਰਿਸ ਦੇ ਪਤੀ ਡਗ ਐਮਹਾਫ ਨੇ ਆਪਣੀ ਪਤਨੀ ਦੀ ਮਦਦ ਲਈ ਨੌਕਰੀ ਛੱਡਣ ਦਾ ਐਲਾਨ ਕੀਤਾ ਹੈ। ਡਗ ਐਮਹਾਫ  ਨੂੰ ਅਮਰੀਕੀ ਮੀਡੀਆ ਵਿਚ ਸੈਕੰਡ ਜੈਟਲਮੈਨ ਕਿਹਾ ਜਾਂਦਾ ਹੈ। ਐਮਹਾਫ ਪੇਸ਼ੇ ਤੋਂ ਵਕੀਲ ਹਨ। ਅਗਸਤ ‘ਚ ਜਦੋਂ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨ ਕੀਤਾ ਗਿਆ ਸੀ, ਉਸ ਦੇ ਕੁਝ ਦਿਨ ਬਾਅਦ ਹੀ ਡਗ ਨੇ ਛੁੱਟੀ ਲੈ ਲਈ ਸੀ ਤੇ ਪਤਨੀ ਦੀ ਚੋਣ ਕੈਂਪੇਨ ਵਿਚ ਮਦਦ ਕਰਨ ਲੱਗੇ। ਚੋਣ ਕੈਂਪੇਨ ‘ਚ ਉਹ ਕਾਫੀ ਐਕਟਿਵ ਨਜ਼ਰ ਆਏ। ਹਾਲ ਹੀ ਵਿਚ ਡੈਮੋਕਰੇਟ ਦੀ ਜਿੱਤ ਤੋਂ ਬਾਅਦ ਉਹ ਜੋਅ ਬਾਈਡਨ ਤੇ ਕਮਲਾ ਹੈਰਿਸ ਨਾਲ ਮੰਚ ‘ਤੇ ਨਜ਼ਰ ਆਏ ਸਨ। ਯੂਐਸਏ ਟੂ ਡੇਅ ਨੇ ਕਮਲਾ ਤੇ ਉਨ੍ਹਾਂ ਦੇ ਪਤੀ ਡਗ ‘ਤੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ।

ਇਸ ਵਿਚ ਦੱਸਿਆ ਗਿਆ ਹੈ ਕਿ ਪਤਨੀ ਕਮਲਾ ਹੈਰਿਸ ਦੀ ਮਦਦ ਕਰਨ ਲਈ ਹੁਣ ਐਮਹਾਫ ਉਨ੍ਹਾਂ ਦੀ ਮਦਦ ਕਰਨਗੇ। ਹਾਲਾਂਕਿ ਉਹ ਕਿਸੇ ਸਰਕਾਰੀ ਅਹੁਦੇ ਜਾਂ ਸੇਵਾ ਵਿਚ ਨਹੀਂ ਹਨ।  ਡਾਮਾਉਥ ਕਾਲਜ ਵਿਚ ਪ੍ਰੋਫੈਸਰ ਐਨਾ ਬੇਲ ਕਹਿੰਦੀ ਹੈ ਕਿ ਇਸ ਨੂੰ ਇਕ ਆਦਰਸ਼ ਮਾਡਲ ਦੀ ਤਰਜ ‘ਤੇ ਦੇਖਿਆ ਜਾਣਾ ਚਾਹੀਦੀ ਹੈ। ਐਮਹਾਫ ਨੇ ਆਪਣੀ ਪਤਨੀ ਲਈ ਕਰੀਅਰ ਛੱਡ ਰਹੇ ਹਨ। ਡਗ ਪਤਨੀ ਕਮਲਾ ਨੂੰ ਕਾਮਯਾਬ ਹੁੰਦੇ ਦੇਖਣਾ ਚਾਹੁੰਦੇ ਹਨ। ਐਮਹਾਫ ਐਫ ਸਫਲ ਤੇ ਹੁਨਰਮੰਦ ਵਕੀਲ ਹਨ। ਦੱਸਣਯੋਗ ਹੈ ਕਿ 20 ਜਨਵਰੀ ਨੂੰ ਜੋ ਬਾਈਡਨ ਤੇ ਕਮਲਾ ਹੈਰਿਸ ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੀ ਹੈ।

bulandhadmin

Read Previous

ਭੈਣ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਭਰਾ ਨੇ ਗੁਆਂਢੀ ਦਾ ਗੰਡਾਸੀ ਨਾਲ ਕੀਤੀ ਕਤਲ

Read Next

ਮਾਨਸਾ ਵਿਚ ਅਸਮਾਨੀ ਬਿਜਲੀ ਡਿੱਗਣ ਕਾਰਨ 1 ਮੌਤ, 3 ਔਰਤਾਂ ਝੁਲਸੀਆਂ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!