20 C
Amritsar
Friday, March 24, 2023

ਕਮਲਾ ਹੈਰਿਸ ਦਾ ਖੁਲਾਸਾ : ਦੂਜੀ ਕੋਰੋਨਾ ਖੁਰਾਕ ਤੋਂ ਬਾਅਦ ਹੋਇਆ ਸੀ ਸਾਈਡ ਇਫੈਕਟ

Must read

ਵਾਸ਼ਿੰਗਟਨ, 26 ਫ਼ਰਵਰੀ : ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਮਾਡਰਨਾ ਦੀ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲੈਣ ਤੋਂ ਬਾਅਦ ਮਾਮੂਲੀ ਸਾਈਡ ਇਫੈਕਟ ਹੋਇਆ ਸੀ। ਕਮਲਾ ਹੈਰਿਸ ਨੇ 26 ਜਨਵਰੀ ਨੂੰ ਦੂਜੀ ਡੋਜ਼ ਲਈ ਸੀ ਅਤੇ ਪਹਿਲਾ ਟੀਕਾ ਉਨ੍ਹਾਂ ਦਸੰਬਰ ਵਿਚ ਲੱਗਾ ਸੀ। ਕਮਲਾ ਹੈਰਿਸ ਵੈਕਸੀਨ ਪ੍ਰੋਗਰਾਮ ਵਿਚ ਪੁੱਜੀ ਸੀ, ਉਥੇ ਉਨ੍ਹਾਂ ਦੱਸਿਆ ਕਿ ਪਹਿਲੀ ਖੁਰਾਕ ਲੈਣ ਤੋਂ ਬਾਅਦ ਮੈਂ ਬਿਲਕੁਲ ਠੀਕ ਸੀ। ਲੇਕਿਨ ਦੂਜੀ ਖੁਰਾਕ ਤੋਂ ਬਾਅਦ ਮੈਨੂੰ ਲੱਗਾ ਕਿ ਮੈਂ ਠੀਕ ਰਹਾਂਗੀ। ਸਵੇਰੇ ਜਲਦੀ ਉਠੀ ਅਤੇ ਕੰਮ ’ਤੇ ਚਲੀ ਗਈ ਅਤੇ ਫੇਰ ਦੁਪਹਿਰ ਬਾਅਦ ਅਜਿਹਾ ਲੱਗਾ ਕਿ ਚੱਕਰ ਜਿਹਾ ਆ ਰਿਹਾ ਹੈ।  ਅਜਿਹਾ ਮੈਨੂੰ ਇੱਕ ਦਿਨ ਲੱਗਾ ਅਤੇ ਫੇਰ ਮੈਂ ਠੀਕ ਰਹੀ। ਹੈਰਿਸ ਵਾਸ਼ਿੰਗਟਨ ਡੀਸੀ ਦੀ ਸੁਪਰਮਾਰਕਿਟ ਵਿਚ ਵੈਕਸੀਨ ਪ੍ਰੋਗਰਾਮ ਵਿਚ ਆਈ ਸੀ, ਜਿੱਥੇ ਲੋਕ ਕੋਰੋਨਾ ਦਾ ਟੀਕਾ ਲਗਵਾ ਰਹੇ ਸੀ। 


ਕਮਲਾ ਹੈਰਿਸ ਨੇ ਜਨਤਕ ਤੌਰ ’ਤੇ ਕੋਰੋਨਾ ਵੈਕਸੀਨ ਦੀ ਦੋਵੇਂ ਖੁਰਾਕਾਂ ਲਈਆਂ ਸਨ। ਦੂਜੀ ਖੁਰਾਕ ਕਮਲਾ ਨੇ 26 ਜਨਵਰੀ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਲਈ ਸੀ। ਜੋਅ ਬਾਈਡਨ ਵੀ ਵੈਕਸੀਨ ਦੀ ਦੋਵੇਂ ਖੁਰਾਕਾਂ ਲੈ ਚੁੱਕੇ ਹਨ ਲੇਕਿਨ ਉਨ੍ਹਾਂ ਦੇ ਸਾਈਡ ਇਫੈਕਟ ਦੀ ਕੋਈ ਗੱਲ ਸਾਹਮਣੇ ਨਹੀਂ ਆਈ।
ਹੈਰਿਸ ਤੋਂ ਪਹਿਲਾਂ ਬਾਈਡਨ ਨੇ ਵੀ ਲਾਈਵ ਟੀਵੀ ’ਤੇ ਕੋਰੋਨਾ ਦਾ ਟੀਕਾ ਲਗਵਾਇਆ ਸੀ। ਇਸ ਦੌਰਾਨ ਬਾਈਡਨ ਨੇ ਕਿਹਾ ਸੀ ਕਿ ਉਹ ਅਮਰੀਕਾ ਦੇ ਨਾਗਰਿਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਇਹ ਵੈਕਸੀਨ ਉਨ੍ਹਾਂ ਦੇ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ।

- Advertisement -spot_img

More articles

- Advertisement -spot_img

Latest article