ਕਬੂਤਰਾਂ ਦੀ ਸਰਤ ਜਿੱਤਣ ‘ ਦੀ ਰੰਜਿਸ ‘ ਚ ਨੌਜਵਾਨ ਦਾ ਕੀਤਾ ਕਤਲ , ਪੁਲਿਸ ਨੇ ਚਾਰ ਕੀਤੇ ਨਾਮਜ਼ਦ

71

ਤਰਨ ਤਾਰਨ, 11 ਜੁਲਾਈ (ਬੁਲੰਦ ਆਵਾਜ ਬਿਊਰੋ) – ਕਬੂਤਰਾਂ ਦੀ ਸਰਤ ਜਿੱਤਣ ਦੀ ਰੰਜਿਸ ‘ ਚ ਨੌਜਵਾਨ ਦਾ ਕਤਲ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ । ਸੁਰਜੀਤ ਕੌਰ ਪਤਨੀ ਜੋਗਿੰਦਰ ਸਿੰਘ ਨਿਵਾਸੀ ਵੱਡਾ ਚੱਬਾਂ ਥਾਣਾ ਚਾਟੀਵਿੰਡ ਨੇ ਪੁਲਿਸ ਨੂੰ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦੀ ਅਤੇ ਉਸ ਦੇ ਪੰਜ ਬੱਚੇ ਹਨ । ਉਸ ਦਾ ਬੇਟਾ ਰਣਜੀਤ ਸਿੰਘ ਉਰਫ ਸੂਰਜ ਹੈ । ਉਸ ਦੇ ਪਤੀ ਦੀ ਮੋਤ ਇਕ ਸਾਲ ਪਹਿਲਾ ਹੋ ਚੁੱਕੀ ਹੈ , ਰਣਜੀਤ ਸਿਘ ਜੋ ਪਲਬੰਰ ਦਾ ਕੰਮ ਕਰਦਾ ਸੀ ਤੇ ਉਸ ਨੇ ਕਬੂਤਰ ਰੱਖੇ ਸਨ । ਇਸੇ ਤਰਾਂ ਰਾਜਪ੍ਰੀਤ ਸਿੰਘ , ਜਗਪ੍ਰੀਤ ਸਿੰਘ ਵਾਸੀ ਛੋਟਾ ਚੱਬਾ ਨੇ ਵੀ ਕਬੂਤਰ ਰੱਖੇ ਹੋਏ ਸਨ । ਇਕ ਮਹੀਨੇ ਪਹਿਲਾ ਉਸ ਦੇ ਬੇਟੇ ਰਣਜੀਤ ਸਿੰਘ ਉਰਫ ਸੂਰਜ ਨੇ ਰਾਜਪ੍ਰੀਤ ਸਿੰਘ ਅਤੇ ਜਗਪ੍ਰੀਤ ਸਿੰਘ ਵਾਸੀ ਛੋਟਾ ਚੱਬਾ ਸਮੇਤ ਅਰਸ਼ ਪੁੱਤਰ ਬੱਗਾ ਸਾਈਂ ਤੇ ਦੀਪੂ ਪੁੱਤਰ ਬਿੱਲਾ ਨਿਵਾਸੀ ਵੱਡਾ ਚੱਬਾ ਜਿਹੜਾ ਕਿ ਉਸਦੇ ਪਿੰਡ ਦਾ ਹੀ ਰਹਿਣ ਵਾਲਾ ਹੈ ਉਹ ਸਲਾਹ ਕਰਕੇ ਗੱਲੀ ‘ ਚ ਆਏ ਤੇ ਉਸਦੇ ਪੁੱਤਰ ਰਣਜੀਤ ਸਿੰਘ ਸੂਰਜ ਨੂੰ ਅਵਾਜ਼ ਮਾਰ ਕੇ ਆਪਣੇ ਕੋਲ ਬੁਲਾਇਆ , ਜਦੋਂ ਉਹਦਾ ਪੁੱਤਰ ਉਨਾ ਕੋਲ ਪਹੁੰਚਿਆ ਤਦ ਜਗਪ੍ਰੀਤ ਸਿੰਘ ਨਿਵਾਸੀ ਛੋਟਾ ਚੱਬਾ ਨੇ ਲਲਕਾਰਾ ਮਾਰ ਕੇ ਕਿਹਾ ਫੜ ਲਉ ਇਸ ਵੱਡੇ ਕਬੂਤਰਬਾਜ਼ ਨੂੰ ਇਸ ਨੂੰ ਬਾਜ਼ੀ ਜਿੱਤਣ ਦਾ ਦਾ ਮਜ਼ਾ ਚਿੱਖਾ ਦੇਉ।

Italian Trulli

ਇਸ ਤੇ ਅਰਸ਼ ਤੇ ਦੀਪੂ ਨੇ ਉਸਦੇ ਪੁੱਤਰ ਦੀ ਬਾਂਹ ਫੜ ਲ਼ਈ ਤੇ ਰਾਜਪ੍ਰੀਤ ਸਿੰਘ , ਜਗਪ੍ਰੀਤ ਸਿੰਘ ਛੋਟਾ ਚੱਬਾ ਉਹਦੇ ਪੁੱਤਰ ਦੀ ਮਾਰ-ਕੁੱਟ ਕਰਨ ਲੱਗੇ , ਉਹ ਹੱਥੋਪਾਈ ਹੁੰਦੇ ਹੋਏ ਗੱਲੀ ਤੋਂ ਬਾਹਰ ਮੇਨ ਸੜਕ ਚੱਬਾ ਤੋਂ ਮਡਿਆਲਾ ਦੀ ਸੜਕ ਤੇ ਉਸਨੂੰ ਲੈ ਗਏ। ਜਿੱਥੇ ਵੇਖਦੇ – ਵੇਖਦੇ ਹੀ ਰਾਜਪ੍ਰੀਤ ਸਿੰਘ ਨਿਵਾਸੀ ਛੋਟਾ ਚੱਬਾ ਨੇ ਆਪਣੀ ਦਸਤੀ ਕਿਰਚ ਦੇ ਨਾਲ ਉਹਦੇ ਪੁੱਤਰ ਤੇ ਵਾਰ ਕਰ ਦਿੱਤੇ ਜੋ ਉਹਦੀ ਸ਼ਾਂਤੀ ‘ ਤੇ ਲੱਗੇ ਜਿਸ ਨਾਲ ਉਹ ਡਿੱਗ ਪਿਆ । ਜਦੋਂ ਉਸ ਨੇ ਰੋਲਾ ਪਾਇਆ ਤਾਂ ਉਹ ਚਾਰੇ ਜਣੇ ਮੋਕੇ ਤੋਂ ਫ਼ਰਾਰ ਹੋ ਗਏ । ਜ਼ਖਮੀ ਹਾਲਤ ‘ ਚ ਉਹਦੇ ਪੁੱਤਰ ਨੂੰ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾ ਨੇ ਈ ਐਸ ਸੀ ਹਸਪਤਾਲ ਭੇਜ ਦਿੱਤਾ ਉੱਥੇ ਉਸਦੀ ਇਲਾਜ ਕਰਨ ਉਪੰਰਤ ਮੋਕ ਹੋ ਗਈ । ਪੁਲਿਸ ਥਾਣਾ ਚਾਟੀਵਿੰਡ ਨੇ ਰਾਜਪ੍ਰੀਤ ਸਿੰਘ , ਅਰਸ਼ ਅਤੇ ਦੀਪੂ ਦੇ ਵਿਰੁਧ ਧਾਰਾ 302 ਅਤੇ 34 ਆਈ. ਪੀ .ਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।