More

  ਔਲਖ ਵੈਲਫੇਅਰ ਸੁਸਾਇਟੀ ਔਲਖ ਵੱਲੋਂ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਔਲਖ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ

  ਸ੍ਰੀ ਮੁਕਤਸਰ ਸਾਹਿਬ, 29 ਨਵੰਬਰ (ਅਵਤਾਰ ਮਰਾੜ੍ਰ) – ਔਲਖ ਵੈਲਫੇਅਰ ਸੁਸਾਇਟੀ ਔਲਖ ਵੱਲੋਂ ਨਗਰ ਪੰਚਾਇਤ ਦੀ ਸਹਾਇਤਾ ਨਾਲ ਗੁਰਦੁਆਰਾ ਸਾਹਿਬ ਪਿੰਡ ਔਲਖ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਸਮੇਂ ਡਾ ਭਗਤ ਸਿੰਘ, ਸ੍ਰੀ ਜਸਵੰਤ ਸਿੰਘ ਸਰਪੰਚ, ਵਿਨੋਦ ਖੁਰਾਣਾ, ਗਗਨਦੀਪ, ਤੇਜਿੰਦਰ ਸਿੰਘ, ਭਗਵਾਨ ਸਿੰਘ, ਨਿਰਮਲ ਸਿੰਘ, ਸਾਹਿਲ ਖੁਰਾਣਾ, ਮੁਨੀਸ਼ ਬਾਂਸਲ, ਜਸਕਰਨ ਸਿੰਘ, ਰਿੰਕੂ, ਰਿੰਪਾ ਗਰੇਵਾਲ, ਬੱਗੀ, ਦੀਪ ਔਲਖ ਹਾਜਰ ਸਨ।ਇਸ ਮੌਕੇ ਸਿਵਲ ਹਸਪਤਾਲ ਮਲੋਟ ਦੀ ਟੀਮ ਨੇ ਮਿਸਟਰ ਗੋਲਡੀ ਲੈਬ ਟੈਕਨੀਸ਼ਨ ਦੀ ਅਗਵਾਈ ਵਿੱਚ 29 ਯੂਨਿਟ ਖੂਨ ਇਕੱਤਰ ਕੀਤਾ।

  ਇਸ ਸਮੇਂ ਪਿੰਡ ਦੇ ਸਰਪੰਚ ਨੇ ਖੂਨ ਦਾਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ। ਸੁਸਾਇਟੀ ਦੇ ਮੈਂਬਰਾਂ ਅਤੇ ਸਰਪੰਚ ਵੱਲੋਂ ਖੂਨ ਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਸਾਰੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ਕਲੱਬ ਮੈਂਬਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਲੱਬ ਦਾ ਸਮਾਜ ਭਲਾਈ ਦੇ ਕੰਮਾਂ ਵਿੱਚ ਸਹਿਯੋਗ ਦੇਣ। ਇਸ ਸਮੇਂ ਵਿਨੋਦ ਖੁਰਾਣਾ ਨੇ ਦੱਸਿਆ ਕਿ ਖੂਨਦਾਨ ਮਹਾਨ ਦਾਨ ਹੈ ਅਤੇ ਇਸ ਦਾ ਕੋਈ ਬਦਲ ਨਹੀਂ। ਕੀਮਤੀ ਜਾਨਾਂ ਬਚਾਉਣ ਲਈ ਸਾਨੁੂੰ ਸਭ ਨੂੰ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਸੁਸਾਇਟੀ ਦਾ ਗਠਨ ਪਿੰਡ ਵਿੱਚ ਸਮਾਜ ਭਲਾਈ ਦੇ ਕੰਮਾਂ ਲਈ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਮਾਜ ਭਲਾਈ ਦੇ ਹੋਰ ਵੀ ਕੰਮ ਕੀਤੇ ਜਾਣਗੇ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img